ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੩੦)

ਹਿਕਾਯਤ ਛੇਵੀਂ

ਤੋ = ਤੁਸੀ। ਦੀਦੀ = ਦੇਖਿਆ। ਚੁਨਾਂ = ਅਜੇਹਾ। ਕਾਹੀਆਂ = ਘਾਹੀਆਂ
ਜੰਗ = ਜੁਧ। ਕਰਦ = ਕੀਤਾ। ਕਿ = ਜੋ। ਅਜ਼ = ਤੇ। ਮੁਲਕ = ਪ੍ਰਿਥੀ।
ਇ = ਦੀ। ਯਜ਼ਦਾਂ=ਪਰਮੇਸ੍ਵਰ। ਬਰਾਵਰਦ = ਉਡਾਈ। ਗਰਦ = ਧੂੜ।

ਭਾਵ—ਤੁਸੀਂ ਦੇਖਿਆ ਹੈ ਇਨ੍ਹਾਂ ਘਾਹੀਆਂ ਨੇ ਅਜੇਹਾ ਜੁਧ ਕੀਤਾ ਸੀ ਜੋ ਜਗਤ ਦੀ ਧੂੜ ਉਡਾ ਦਿੱਤੀ ਸੀ॥੩੩॥

ਬਾਦਾ ਕੁਨਦ ਤਾਖਤ ਬਰਮੂਲਕ ਸਖਤ॥
ਦਿਹਮ ਕਾਹੀਆਂ ਰਾ ਅਜ਼ਾਂ ਨੇਕ ਬਖ਼ਤ॥੩੪॥

ਮਬਾਦਾ = ਪਰਮੇਸ਼੍ਵਰ ਨਾ ਕਰੇ। ਕੁਨਦ = ਕਰੇ। ਤਾਖ਼ਤ = ਚੜ੍ਹਾਈ। ਬਰ = ਉਪਰ।
ਮੁਲਕ = ਦੇਸ਼। ਸਖਤ = ਭਾਰਾ। ਦਿਹਮ = ਮੈਂ ਦੇਵਾਂ। ਕਾਹੀਆਂ = ਘਾਹੀ।
ਅਜ਼ = ਨੂੰ। ਆਂ = ਉਸ। ਨੇਕਬਖ਼ਤ ਭਾਗਵਾਨ।

ਭਾਵ—ਪਰਮੇਸ਼੍ਵਰ ਨਾ ਕਰੋ ਜੋ (ਉਹ ਰਾਜਾ) ਦੇਸ ਉਤੇ ਭਾਰਾ ਹੱਲਾ ਕਰੇ (ਚੰਗਾ ਹੈ ਜੋ) ਮੈਂ ਉਸ ਭਾਗਵੰਤੀ ਨੂੰ ਘਾਹੀ ਦੇ ਦੇਵਾਂ।੩੪॥

ਹਮਾਂਸ਼ਾਹ ਮਹਬੂਸੀਆਂ ਪੇਸ਼ ਖ੍ਵਾਂਦ॥
ਹਵਲਾਹ ਨਮੂਦ ਕਿ ਓਰਾ ਨਿਸ਼ਾਂਦ॥੩੫॥

ਹਮਾਂ = ਤੁਰਤ। ਸ਼ਾਹ = ਰਾਜਾ। ਮਹਬੂਸੀਆਂ = ਬੰਧੂਏ। ਪੇਸ਼ = ਪਾਸ।
ਖ੍ਵਾਂਦ = ਬੁਲਾਇਆ। ਹਵਾਲਹ = ਸੌਂਪਣਾ। ਨਮੂਦ = ਕੀਤੇ। ਸ਼= ਉਸ
ਕਿ = ਅਤੇ। ਓਰਾ = ਉਸਨੂੰ। ਨਿਸ਼ਾਂਦ = ਬਠਾਇਆ।

ਭਾਵ—ਰਾਜੇ ਨੇ ਉਨ੍ਹਾਂ ਬੰਧੂਆਂ ਨੂੰ ਸ਼ੀਘਰ ਹੀ ਪਾਸ ਬੁਲਾਇਆ ਅਰ ਉਸ ਨੂੰ ਸੌਂਪਿਆ ਅਤੇ ਬਠਾ ਲੀਤਾ (ਮੰਤ੍ਰੀ ਦੀ ਲੜਕੀ ਨੂੰ)॥੩੫॥

ਤੋ ਆਜ਼ਾਦ ਗਸਤੀ ਅਜ਼ੀਂ ਸਹਲ ਚੀਜ਼॥
ਬਿਗੀਰ ਐ ਬਰਾਦਰ ਤੁਅਜ਼ਆਂ ਅਜ਼ੀਜ਼॥੩੬॥

ਤੋ = ਤੂੰ। ਆਜ਼ਾਦ = ਵੇਹਲਾ। ਗਸ਼ਤੀ = ਹੋ ਗਿਆ। ਅਜ਼ = ਤੇ। ਈਂ = ਇਸ।
ਸਹਲ-ਸੁਖਾਲਾ। ਚੀਜ਼ = ਕੰਮ। ਬਿ = ਵਾਧੂ ਪਦ। ਗੀਰ = ਫੜ। ਐ = ਹੇ।
ਬਰਾਦਰ = ਭਾਈ। ਤੋ = ਤੂੰ। ਅਜ਼ = ਤੇ। ਜਾਂ = ਜਿੰਦ। ਅਜ਼ੀਜ਼ = ਪਿਆਰਾ।

ਭਾਵ— ਤੂੰ ਇਸ ਕੰਮ ਤੇ ਸੌਖਾ ਹੀ ਵੇਹਲਾ ਹੋ ਗਿਆ ਹੈਂ ਹੇ ਭਾਈ ਜਿੰਦ ਤੇ ਪਿਆਰੇ ਤੂੰ ਇਨਾਂ ਨੂੰ ਲੈ ਲੈ (ਰਾਜੇ ਨੇ ਕਹਿਆ)॥੩੬॥

ਜ਼ਨੇ ਪੇਚ ਦਸਤਾਰ ਰਾ ਤਾਬਦਾਦ॥
ਦਿਗਰ ਦਸਤ ਬਰ ਮੁਸ਼ਤਿ ਤੇਗ਼ਸ਼ ਨਿਹਾਦ॥ ੩੭॥