ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੩੧)

ਹਿਕਾਯਤ ਛੇਵੀਂ

ਜ਼ਨੇ = ਉਸ ਇਸਤ੍ਰੀ ਨੇ। ਪੋਚ = ਬਲ। ਦਸਤਾਰ = ਪਗੜੀ। ਰਾ ਨੂੰ
ਤਾਬਦਾਦ = ਸਵਾਰਿਆ। ਦਿਗਰ = ਦੂਜਾ। ਦਸਤ = ਹਥ। ਬਰ = ਉਪਰ।
ਮੁਸ਼ਤ = ਮੁਠ। ਇ = ਦੀ। ਤੇਗ਼ = ਤਲਵਾਰ। ਸ਼ = ਅਪਣੀ। ਨਿਹਾਦ = ਰਖਿਆ।

ਭਾਵ—ਉਸ ਇਸਤ੍ਰੀ (ਮੰਤ੍ਰੀ ਦੀ ਪੁਤ੍ਰੀ) ਨੇ ਦਸਤਾਰਾ ਸਵਾਰਿਆ ਅਤੇ ਦੂਜਾ ਹੱਥ ਤਲਵਾਰ ਦੀ ਮੁਠ ਨੂੰ ਪਾਇਆ॥੩੭॥

ਬਿਜ਼ਦ ਤਾਜ਼ੀਆਂਨਹ ਬਹਰ ਚਾਰ ਚਾਰ॥
ਵਗੁਫਤਹ ਕਿ ਐ ਬੇਖ਼ਬਰ ਬੇ ਮੁਹਾਰ॥੩੮॥

ਬਿਜ਼ਦ = ਮਾਰੇ। ਤਾਜ਼ੀਆਂਨਹ = ਕੋਰੜਾ। ਬਹਰ = ਸਾਰਿਆਂ ਨੂੰ। ਚਾਰ ਚਾਰ
੪, ੪। ਵ = ਅਤੇ। ਗੁਫਤਹ=ਕਹਿਆ। ਕਿ = ਜੋ। ਐ = ਹੇ। ਬੇਖਬਰ=ਬਿਸੁਰਤੇ।
ਬੇਮੁਹਾਰ = ਅਮੂਹਾਂ।

ਭਾਵ—ਸਾਰਿਆਂ ਦੇ ਚਾਰ ਚਾਰ ਕੋਰੜੇ ਮਾਰੇ ਅਤੇ ਕਹਿਆ ਹੇ ਬਿਸੁਰਤ ਆਪ ਮੁਹਾਰਿਓ॥ ੩੮॥

ਕਿ ਆਮਦ ਦਰੀਂ ਜਾ ਵਜ਼ਾਂ ਕਾਹਨੇਸਤ॥
ਕਿ ਏਜ਼ਦ ਗਵਾਹ ਅਸਤ ਯਜ਼ਦਾਂ ਯਕੇਸਤ॥੩੯॥

ਕਿ = ਕਿਉਂ। ਆਮਦ = ਆਏ। ਦਰੀਂਜਾ = ਇਸ ਥਾਉਂ ਵਿਚ। ਵਜ਼ਾਂ = ਉਥੇ।
ਕਾਹ = ਘਾਹ। ਨੇਸਤ = ਨਹੀਂ ਹੈ?। ਕਿ = ਜੋ। ਏਜ਼ਦ = ਪਰਮੇਸ਼ਰ।
ਗਵਾਹ = ਸਾਖੀ। ਅਸਤ = ਹੈ। ਯਜ਼ਦਾਂ = ਈਸ਼੍ਵਰ। ਯਕੋ-ਇਕ। ਅਸਤ=ਹੈ।
(ਯਕੇਸਤ = ਯਕੇ ਅਸਤ)।

ਭਾਵ—ਤੁਸੀ ਏਸ ਥਾਉਂ ਕਿਉਂ ਆਏ ਕੀ ਉਥੇ ਘਾਉ ਨਹੀਂ ਹੈ? ਜੋ ਪਰਮੇਸ਼੍ਵਰ ਸਾਖੀ ਹੈ ਅਤੇ ਈਸ਼੍ਵਰ ਇਕ ਹੈ (ਤੁਹਾਨੂੰ ਭਾਣਾ ਵਗ ਗਿਆ)॥੩੯॥

ਦਰੋਗੇ ਮਰਾ ਬਰ ਗ਼ਫੂਰੇ ਗਵਾਹ ਅਸਤ॥
ਬਿਗੋਯਦ ਕਿ ਮਾਰਾ ਪਨਾਹਿ ਖੁਦਾ ਅਸਤ॥੪॥

ਦਰੋਗੇ = ਝੂਠ। ਮਰਾ = ਮੇਰੇ। ਬਰ = ਉਤੇ। ਗ਼ਫ਼ੂਰੇ = ਖਿਮਾਂ ਕਰਨ ਵਾਲਾ।
ਗਵਾਹ = ਸਾਖੀ। ਅਸਤ = ਹੈ। ਬਿਗੋਯਦ-ਕਹਿੰਦੀ ਹੈ। ਕਿ = ਜੋ। ਮਾਰਾ = ਮੈਨੂੰ।
ਪਨਾਹ = (ਇ=ਦੀ) ਓਟ। ਖ਼ੁਦਾ = ਈਸ਼੍ਵਰ। ਅਸਤ ਹੈ।

ਭਾਵ—(ਬੋਲੀ) ਮੇਰੇ ਝੂਠ ਨੂੰ ਦਿਆਲੂ ਜਾਣਦਾ ਹੈ ਅਤੇ ਮੇਰੀ ਓਟ ਪ੍ਰਮੇਸ਼ਰ ਹੈ॥੪੦॥

ਰਿਹਾਈ ਦਿਹਦ ਖੁਦ ਖੁਦਾਵੰਦ ਤਖਤ॥