ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੩੩)

ਹਿਕਾਯਤ ਛੇਵੀਂ

੧ਓ ਸ੍ਰੀ ਵਾਹਿਗੁਰੂ ਜੀ ਕੀ ਫਤਹ॥

ਇਕ ਅਕਾਲ ਪੁਰਖ ਪ੍ਰਗਾਸ ਰੂਪ ਸ੍ਰੀ ਸੁਭਾਇਮਾਨ ਅਸਚਰਜ ਅਗ੍ਯਾਨ ਅੰਧੇਰ ਤੋਂ ਪ੍ਰਗਾਸ ਕਰਕੇ ਜੀਵ ਦੀ ਜਿਤ ਕਰਾ ਦਿੰਦਾ ਹੈ।

ਹਿਕਾਇਤ ਸਤਵੀਂ ਚਲੀ

ਸਾਖੀ ਸਪਤਮੀ ਅਰੰਭ ਹੋਈ

ਖ਼ੁਦਾਵੰਦ ਬਖ਼ਸ਼ਿੰਦਰ ਏ ਬੇਸ਼ੁਮਾਰ।
ਕਿ ਜ਼ਾਹਿਰ ਜ਼ਹੂਰ ਅਸਤ ਸਾਹਿਬ ਦਿਆਰ॥੧॥

ਖੁਦਾਵੰਦ = ਪਰਮੇਸ਼੍ਵਰ। ਬਖ਼ਸ਼ਿੰਦਹ = ਦਾਤਾਰ। ਏ = ਉਸਤਤੀ ਸਨਬੰਧਕ।
ਬੇਸ਼ੁਮਾਰ = ਅਨਗਿਣਤ। ਕਿ = ਅਤੇ। ਜ਼ਾਹਿਰ = ਪਰਗਟ। ਜ਼ਹੂਰ = ਪ੍ਰਕਾਸ਼।
ਅਸਤ = ਹੈ। ਸਾਹਿਬ = ਪਤੀ। ਦਿਆਰ = ਦੇਸ।

ਭਾਵ—ਅਕਾਲ ਪੁਰਖ ਬੇਅੰਤ ਦਾਤਾਰ ਅਤੇ ਪਰਗਟ ਪ੍ਰਕਾਸ਼ ਵਾਲਾ ਦੇਸਾਂ ਦਾ ਪਤੀ ਹੈ॥੧॥

ਤਬੀਅਤ ਬਹਾਲ ਅਸਤ ਹੁਸਨਲ ਜਮਾਲ॥
ਚਿ ਹੁਸਨਲ ਜਮਾਲੋ ਫ਼ਜ਼ੀਲਤ ਕਮਾਲ॥੨॥

ਤਬੀਅਤ = ਚਿਤ। ਬ = ਪਰ। ਹਾਲ = ਟਿਕਾਉ। ਅਸਤ = ਹੈ।
ਹੁਸਨਲਜਮਾਲ = ਸੁੰਦ੍ਰ ਸਰੂਪ। ਚਿ=ਕਿਆਹੀ। ਹੁਸਨਲਜਮਾਲੋ = ਸੁੰਦ੍ਰ ਸ੍ਵਰੂਪ
ਫਜ਼ੀਲਤ = ਬੁਧੀ। ਕਮਾਲ = ਪੂਰਨ।

ਭਾਵ—ਅਚਲ ਚਿੱਤ ਅਤੇ ਸੁੰਦਰ ਸਰੂਪ ਹੈ ਅਰ ਸੰਪੂਰਨ ਬੁਧੀ ਅਤੇ ਅਤੀ ਸੁੰਦਰ ਸਰੂਪ ਹੈ॥੨॥

ਕਿ ਅਸਫ਼ੰਦ ਯਾਰ ਅਜ਼ਜਹਾਂ ਰਖ਼ਤ ਬੁਰਦ॥
ਨਸਬ ਨਾਮਹ ਏ ਖ਼ੁਦ ਬ ਬਹਮਨ ਸਪੁਰਦ॥੩॥

ਕਿ = ਜਦੋਂ। ਅਸਫੰਦਯਾਰ = (ਇਕ ਪਾਰਸੀ ਰਾਜੇ ਦਾ ਨਾਉਂ ਹੈ) ਨਾਉਂ।
ਅਜ਼ = ਤੇ। ਜਹਾਂ = ਜਗਤ। ਰਖਤ = ਬਾਲੇਵਾ। ਬੁਰਦ = ਲੈ ਗਿਆ।
ਨਸਬਨਾਮਹ = ਰਾਜ ਗੱਦੀ। ਏ = ਪਦ ਜੋੜਕ। ਖੁਦ = ਆਪ।
ਬ = ਨੂੰ। ਬਹਮਨ = ਨਾਉਂ। ਸਪੁਰਦ = ਸੌਂਪੀ।