ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੩੪)

ਹਿਕਾਯਤ ਛੇਵੀਂ

ਭਾਵ—ਜਦੋਂ ਅਸਫੰਦਯਾਰ ਇਸ ਜੱਗ ਤੋਂ ਬਾਲੇਵਾ ਲੈ ਗਿਆ (ਚਲਾਣਾ ਕਰ ਗਿਆ) ਅਤੇ ਆਪਣੀ ਰਾਜ ਗੱਦੀ (ਆਪਣੇ ਪੁਤਰ) ਬਹਮਨ ਨੂੰ ਸੌਂਪੀ॥੩॥

ਅਜ਼ਾਂ ਦੁਖਤਰੇ ਹਮਚੂ ਪੱਰਿ ਨੁਮਾਇ॥
ਕਿ ਹੁਸਨਲ ਜਮਾਲਸਤ ਦੌਲਤ ਫ਼ਜ਼ਾਇ॥੪॥

ਅਜ਼ਾਂ = ਉਸਦੀ। ਦੁਖਤਰੇ = ਇਕ ਪੁਤ੍ਰੀ। ਹਮਚੁ = ਨਿਆਈਂ। ਪਰ = ਖੰਡ
ਇ = ਦੇ। ਹਮਾਇ = ਇਕ ਪੰਖੀ ਦਸਦੇ ਹਨ ਜਿਸ ਪੁਰਖ ਦੇ ਸਿਰ ਉੱਤੇ
ਉਸਦਾ ਪਰਛਾਵਾਂ ਪੈ ਜਾਵੇ ਓਹ ਅਵੱਸ਼ ਹੀ ਰਾਜ ਗੱਦੀ ਨੂੰ ਪ੍ਰਾਪਤ ਹੁੰਦਾ ਹੈ।
ਕਿ - ਜੋ। ਹੁਸਨਲ ਜਮਾਲ = ਸੁੰਦਰ ਸਰੂਪ। ਅਸਤ = ਹੈ (ਜਮਾਲ
ਅਸਤ) ਦੌਲਤ ਫ਼ਜ਼ਾਇ = ਵਡਭਾਗਣ।

ਭਾਵ—ਉਸਦੀ ਇਕ ਪੁਤ੍ਰੀ ਹੁਮਾ ਪੰਛੀ ਦੇ ਖੰਭ ਵਰਗੀ ਸ਼ੁਭ ਲੱਛਣ ਅਰ ਸੁੰਦਰ ਸਰੂਪ ਵਡਭਾਗਣ ਸੀ॥੪॥

ਚੁ ਬਹਮਨ ਸ਼ੁਦੋ ਜ਼ੀਂ ਜਹਾਂ ਬੁਰਦ ਰਖ਼ਤ॥
ਬ ਦੁਖ਼ਤਰ ਸਪੁਰਦੰਦ ਆਂ ਤਾਜ ਤਖ਼ਤ॥੫॥

ਚੁ = ਜਦ। ਬਹਮਨ = ਨਾਓਂ। ਸ਼ੁਦੋ = ਗਿਆ। ਜੀਂ ਜਹਾਂ = ਇਸ ਸੰਸਾਰ ਤੇ
ਬਰਦ = ਲੈ ਗਿਆ। ਰਖ਼ਤ = ਵਾਲੇਵਾ। ਬ = ਨੂੰ। ਦੁਖ਼ਤਰ = ਪੁਤ੍ਰੀ
ਸਪੁਰਦੰਦ = ਓਨੀ ਸੌਂਪਿਆ। ਆਂ = ਓਹ। ਤਾਜ = ਛਤ੍ਰ। ਤਖ਼ਤ = ਸਿੰਘਾਸਨ।

ਭਾਵ—ਜਦ ਬਹਮਨ ਚਲਾਣਾ ਕਰ ਗਿਆ ਤਾਂ ਮੰਤ੍ਰੀ ਆਦਿਕਾਂ ਨੇ ਛਤਰ ਅਤੇ ਸਿੰਘਾਸਨ ਉਸਦੀ ਪੁਤ੍ਰੀ ਨੂੰ ਸੌਂਪਿਆ॥੫॥

ਨਸ਼ਸਤੰਦ ਬਰਤਖ਼ਤ ਰੂਮੀ ਹਮਾਇ॥
ਕਿ ਬੁਸਤਾਂ ਬਹਾਰ ਅਸਤ ਸੂਰਤ ਫਿਜ਼ਾਇ॥੬॥

ਨਸ਼ਸਤੰਦ = ਬੈਠੀ। ਬਰਤਖ਼ਤ = ਸਿੰਘਾਸਨ ਉਤੇ। ਰੂਮੀ = ਰੂਮ ਦੇ।
ਹਮਾਇ = ਹਮਾਂ ਦੀ ਨਿਆਈਂ। ਕਿ = ਜੋ। ਬੁਸਤਾਂ = ਫੁਲਵਾੜੀ।
ਬਹਾਰ = ਬਸੰਤ। ਅਸਤ = ਹੈ। ਸੂਰਤ = ਰੂਪ। ਫਿਜ਼ਾਇ = ਵਧੌਣ ਵਾਲੀ।

ਭਾਵ—ਉਹ ਸਭ ਲੱਛਨ ਰੂਮ ਦੇਸ ਦੇ ਸਿੰਘਾਸਨ ਉਤੇ ਬੈਠੀ ਮਾਨੋਂ ਬਸੰਤ ਰੁਤ ਦੀ ਫੁਲਵਾੜੀ ਅਤੇ ਸੁੰਦਰ ਸਰੂਪ ਹੈ॥੧॥

ਚੁ ਬਿਗਜ਼ਸ਼ਤ ਬਰਵੈ ਜ਼ ਦਹ ਸਾਲ ਚਾਰ॥
ਕਿ ਪੈਦਾ ਸ਼ੁਦਹ ਸਬਜ਼ਹ ਏ ਨੌਬਹਾਰ॥੭॥