ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੩੫)

ਹਿਕਾਯਤ ਛੇਵੀਂ

ਚ = ਜਦੋਂ। ਬਿਗੁਜ਼ਸ਼ਤ = ਬੀਤੇ। ਬਰਵੈ = ਉਸ ਉਪਰ। ਜ਼=ਪਦ ਜੋੜਕ
ਦਹ = ਦਸ। ਸਾਲ = ਵਰ੍ਹੇ। ਚਾਰ = ੪। ਕਿ = ਅਤੇ। ਪੈਦਾਸ਼ੁਦਹ=ਜੰਮੀ
ਸਬਜ਼ਹ = ਹਰਿਆਈ। ਨੌ ਬਹਾਰ = ਬਸੰਤ

ਭਾਵ—ਜਦੋਂ ੧੪ ਵਰ੍ਹਿਆਂ ਦੀ ਓਹ ਹੋਈ ਤਾਂ ਬਸੰਤ ਦੀ ਹਰਿਆਈ (ਤਰਨ ਅਵਸਥਾ ਦਾ ਜੋਬਨ) ਜੰਮੀ॥੭॥

ਬਹਾਰੇ ਜਵਾਨੀ ਬਨੌਬਤ ਰਸੀਦ॥
ਚੁ ਬਸਤਾਂ ਗੁਲੇ ਸੁਰਖ ਬੇਰੁੰ ਕਸ਼ੀਦ॥੮॥

{ਬਹਾਰੇ ਜਵਾਨੀ = ਜੋਬਨ। ਬਨੌਬਤ = ਥਾਂ ਉਤੇ। ਰਸੀਦ = ਪੂਜਾ
ਚ = ਨਿਆਈਂ। ਬੁਸਤਾਂ = ਫੁਲਵਾੜੀ। ਗੁਲੇਸੁਰਖ = ਲਾਲ ਫੁਲ
ਬੇਰੂੰਕਸ਼ੀਦ = ਬਾਹਰ ਨਿਕਲਿਆ।

ਭਾਵ— ਜਦ ਉਸਦਾ ਜੋਬਨ ਸਮੇਂ ਤੇ ਪੁਜਾ ਤਾਂ ਅਜੇਹੀ ਸੁੰਦ੍ਰ ਸਰੂਪ ਹੋਈ ਜਿਵੇਂ ਫੁਲਵਾੜੀ ਦਾ ਲਾਲ ਫੁਲ ਨਿਕਲਦਾ ਹੈ॥੮॥

ਬਹੁਸਨ ਆਮਦਸ਼ ਤੂਤੀਏ ਨੌਬਹਾਰ॥
ਚ ਮਾਹਿ ਕਿ ਬਰ ਖ੍ਵਦ ਕੁਨਦ ਨੌਬਹਾਰ॥੯॥

ਬਹੁਸਨ = ਸਰੂਪ ਵਿਚ। ਆਮਦ = ਆਈ। ਸ਼ = ਉਸ। ਤੂਤੀਏ = ਸੂਅਟਾ
ਨੌ ਬਹਰ = ਬਸੰਤ। ਚੁ = ਜਿਵੇਂ। ਮਾਹਿ = ਉਹ ਇੰਦ। ਕਿ = ਜੋ।
ਬਰਖ੍ਵਦ = ਅਪਣੇ ਉਤੇ। ਕੁਨਦ = ਕਰਦਾ ਹੈ। ਨੌਂ ਬਹਾਰ = ਨਵੀਨ ਰੁਤ।

ਭਾਵ—ਉਸਦੇ ਜੋਬਨ ਦਾ ਆ ਸੁੰਦਰ ਸਰੂਪ ਹੋਇਆ ਉਸ ਸਸਿ ਦੀ ਨਿਆਈਂ ਜੋ ਪਹਿਲਾਂ ਤੇ ਚੜ੍ਹਦਾ ਚੜ੍ਹਦਾ ਪੂਰਨ ਹੋ ਜਾਂਦਾ ਹੈ (ਉਹ ਪੂਰਬਨਾਂ ਦੇ ਚੰਦ੍ਰਮਾਂ ਵਾਂਗੂੰ ਸੁੰਦਰ ਸਰੂਪ ਹੋ ਗਈ॥੯॥

ਮਿਜ਼ਾਜਸ਼ ਜ਼ ਤਿਫ਼ਲੀ ਬਿਰੰਦਰ ਰਸੀਦ॥
ਜਵਾਨੀ ਜ਼ਿ ਆਗ਼ਾਜ਼ ਬਰਵੈ ਕਸ਼ੀਦ॥੧੦॥

ਮਿਜ਼ਾਜ = ਸੁਭਾਉ। ਸ਼ = ਉਸ। ਜ਼ = ਤੇ ਤਿਫ਼ਲੀ = ਇਆਣਪਣ। ਬਿਰੂੰ-ਬਾਹਰ।
ਦਰ = ਵਾਧੂ। ਰਸੀਦ = ਪੁਜਾ | ਜਵਾਨੀ = ਜੋਬਨ। ਜ਼ਿ = ਤੇ। ਆਗ਼ਾਜ਼ = ਮੁਢ
ਬਰਵੈ = ਉਸ ਉਪਰ। ਕਸ਼ੀਦ= ਖਿਚਿਆ।

ਭਾਵ—ਉਸਦਾ ਬਾਲਪਨ ਦਾ ਸੁਭਾਉ ਜਾਂਦਾ ਰਹਿਆ ਅਤੇ ਜੁਵਾ ਅਵਸਥਾ ਮੁਢੋਂ ਤੁਰੀ॥੧੦॥

ਬਿਦਾਸ਼ੁਦ ਅਜ਼ੋ ਹਾਲਿ ਤਿਫਲੀ ਮਿਜ਼ਾਜ਼॥