ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੩੬)

ਹਿਕਾਯਤ ਛੇਵੀਂ

ਬਿਦਾਸ਼ੁਦ = ਵਿਦਿਆ ਹੋਈ। ਅਜ਼ੋ = ਉਸਤੇ । ਹਾਲ = ਢੰਗ। ਇ = ਦਾ।
ਤਿਫਲੀ = ਬਾਲਪਣਾ। ਮਿਜ਼ਾਜ਼ = ਸੁਭਾਉ । ਬਹਾਰ = ਸਮਾਂ। ਏ = ਦਾ।
ਜਵਾਨੀ = ਜੋਬਨ। ਦਰਾਮਦ = ਆਇਆ । ਬ = ਵਾਧੂ ਪਦ। ਬਾਜ਼ = ਫੇਰ।

ਭਾਵ—ਬਾਲਪਨਾ ਉਸਦਾ ਜਾਂਦਾ ਰਿਹਾ ਅਤੇ ਫੇਰ ਜੋਬਨ ਦਾ ਸਮਾਂ ਆਇ ਗਿਆ॥ ੧੧॥

ਕਿ ਬਿਨਸ਼ਸਤ ਬਰ ਤਖ਼ਤਿ ਸ਼ਾਹਨਸ਼ਹੀ
ਬ ਕਲਮ ਅੰਦਰ ਆਵੇਖ਼ਤ ਕਾਗ਼ਜ਼ ਮਹੀ॥੧੨॥

ਬਿਨਸ਼ਸਤਦ = ਬੈਠੀ। ਕਿ = ਜਦੋਂ। ਬਰ = ਉਪਰ। ਤਖਤਿ = ਸਿੰਘਾਸਨ। ਸ਼ਾਹਨਸ਼ਾਹੀ = ਚੱਕ੍ਰ ਵਰਤੀ। ਬ = ਵਾਧੂ ਪਦ। ਕਲਮ = ਲਿਖਣ। ਅੰਦਰ = ਵਿਚ ਆਵੇਖ਼ਤ = ਲਟਕਾਇਆ। ਕਾਗਜ਼ = ਕਾਗਤ। ਮਹੀ = ਜੱਥੇਦਾਰੀ ਦਾ। ਭਾਵ—ਜਦੋਂ ਚੱਕ੍ਰ ਵਰਤੀ ਸਿੰਘਾਸਨ ਤੇ ਬੈਠੀ ਅਤੇ ਰਾਜ ਦੇ ਕਾਗਤਾਂ ਉਤੇ ਲਿਖਣ ਲੱਗੀ॥੧੨॥

ਨਜ਼ਰ ਕਰਦ ਬਰ ਬਚਹ ਗੌਹਰ ਨਿਗਾਰ॥
ਕਿ ਬੁਰਦ ਅੰਦਰੂੰਨਸ਼ ਬ ਵਕਤਿ ਗੁਬਾਰ॥੧੩॥

ਨਜ਼ਰ = ਦ੍ਰਿਸ਼ਟੀ। ਕਰਦ = ਕੀਤੀ । ਬਰ - ਉਪਰ । ਬਚਹੁ = ਪੁਤਰ। ਗੌਹਰ ਨਿਗਾਰ = ਮੋਤੀਆਂ ਦਾ ਪਾਰਖੂ (ਜੌਹਰੀ। ਕਿ = ਅਤੇ। ਬੁਰਦ = ਲੈ ਗਈ ਅੰਦਰੂਨ = ਅੰਦਰ। ਸ਼ = ਉਸ। ਵਕਤ = ਸਮਾਂ। ਇ = ਦੇ। ਗੁਬਾਰ = ਰਾਤ੍ਰ। ਭਾਵ—ਇਕ ਜੌਹਰੀ ਪੁਤਰ ਤੇ ਉਸਦਾ ਧਿਆਨ ਹੋ ਗਿਆ ਅਤੇ ਉਸਨੂੰ ਰਾਤਸਮੇਂ ਅੰਦਰ ਲੈ ਗਈ ॥੧੩॥

ਬਿਆਵੇਖਤ ਬਾਓ ਦੋ ਸਿਹ ਚਾਰ ਮਾਹ॥
ਕਿ ਸ਼ਿਕਮਸ਼ ਫਿਰੋਮਾਂਦ ਅਜ਼ ਤੂਖਮ ਸ਼ਾਹ ॥੧੪॥

ਬਿਆਵੇਖਤ = ਪਿਲਚੀ ਰਹੀ। ਬਾਓ = ਉਸ ਨਾਲ। ਦੋ ਸਿਹ = ੨-੩। ਚਾਰ = ੪
ਮਾਹ = ਮਹੀਨਾ। ਕਿ = ਅਤੇ। ਸ਼ਿਕਮ = ਢਿੱਡ। ਸ਼ = ਉਸ। ਫਿਰੋਮਾਂਦ = ਰਹਿਆ
(ਹੋਇਆ, । ਅਜ = ਤੇ। ਤੁਖਮ = ਬੀਰਜ । ਏ= ਦੇ। ਸ਼ਾਹ = ਸ਼ਾਹੂਕਾਰ।

ਭਾਵ—ਦੋ ਚਾਰ ਮਹੀਨੇ ਉਸ ਨਾਲ ਰਚੀ ਮਿਚੀ ਰਹੀ ਅਤੇ ਉਸ ਸ਼ਾਹੂਕਾਰ ਦੇ ਬੀਰਜ ਥੀਂ ਉਸਨੂੰ ਗਰਭ ਹੋ ਗਿਆ ॥੧੪॥

ਚੋ ਨੂਹ ਮਾਹ ਗਸ਼ਤਹ ਬ ਆਬਿਸਤਨੀ॥