ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੩੭)

ਹਿਕਾਯਤ ਸਤਵੀਂ

ਬਿ ਕੋਸ਼ਿਸ਼ ਦਰਾਮਦ ਰਗੇ ਖੁਸ਼ਤਨੀ ॥੧੫॥

ਚੋ - ਜਦੋਂ । ਨੁਹ = ਨੇਂ। ਮਾਹ = ਮਹੀਨਾ। ਗਸ਼ਤਹ = ਹੋਏ। ਬ = ਨੂੰ।
ਆਬਿਸਤਨੀ = ਗਰਭ। ਬ = ਵਿਚ। ਕੋਸ਼ਿਸ਼ = ਫੜਕਣਾ। ਦਰਾਮਦ = ਆਈ।
ਰਗ - ਨਾੜੀ। ਏ = ਦੀ। ਖੁਸ਼ = ਸੁੰਦਰ। ਤਨੀ = ਸਰੀਰ ਵਾਲੀ।

ਭਾਵ—ਜਦੋਂ ਗਰਭ ਹੋਇ ਨੂੰ ਨੌਂ ਮਹੀਨੇ ਬੀਤੇ ਤਾਂ ਉਸ ਸੁੰਦਰੀ ਦੀ ਨਾੜੀ ਫੜਕਨ ਲੱਗੀ॥੧੫॥

ਤਵੱਲਦ ਸ਼ੁਦਹ ਕੋਦਕੇ ਸ਼ੀਰਖ੍ਵਾਰ॥
ਕਿ ਖੁਦ ਸ਼ਾਹ ਸ਼ਾਹ ਅਫਗਨੋ ਨਾਮਦਾਰ॥੧੬॥

ਤਵੱਲਦ ਸ਼ੁਦਹ = ਜੰਮਿਆਂ। ਕੋਦਕ = ਲਹੂੜਾ। ਏ = ਇਕ। ਸ਼ੀਰਖ੍ਵਾਰ = ਦੁਧ
ਪੀਣ ਵਾਲਾ। ਕਿ = ਜੋ। ਖੁਦ = ਆਪ। ਸ਼ਾਹ = ਰਾਜਾ। ਓ = ਅਤੇ।
ਸ਼ਾਹ ਅਫਗਨ = ਰਾਜਿਆਂ ਨੂੰ ਢਾਉਣ ਵਾਲਾ। ਓ = ਅਤੇ। ਨਾਮਦਾਰ = ਪ੍ਰਗਟ

ਭਾਵ—ਇਕ ਦੁਧ ਪੀਣ ਵਾਲਾ ਸੁਤ ਜੰਮਿਆਂ ਜੋ ਆਪ ਰਾਜਾ ਅਤੇ ਰਾਜਿਆਂ ਦੇ ਢਾਉਣ ਵਾਲਾ ਉੱਘਾ ਹੋਇਆ॥੧੬॥

ਕਿ ਜ਼ਾਹਿਰ ਨਕਰਵੰਦ ਸਿਰਰੇ ਜਹਾਂ॥
ਬਸ੍ਵੰਦੂਕ ਓਰਾ ਨਿਗਾਹ ਦਾਸ਼ਤ ਆਂ॥੧੭॥

ਕਿ = ਅਤੇ। ਜ਼ਾਹਿਰ = ਪਰਗਟ। ਨਕਰਦੰਦ = ਨਾ ਕੀਤਾ। ਸਿਰਰੇ = ਉਹ ਭੇਤ
ਜਹਾਂ = ਸੰਸਾਰ। ਬ = ਵਿਚ। ਸ੍ਵੰਦੂਕ = ਸੰਦੂਖ। ਓਰਾ = ਉਸਨੂੰ।
ਨਿਗਾਹ ਦਾਸ਼ਤ = ਸੰਭਾਲਿਆ। ਆਂ = ਉਸਨੇ।

ਭਾਵ—ਅਤੇ ਓਹ ਭੇਤ ਲੋਕਾਂ ਵਿਚ ਪਰਗਟ ਨਾ ਕੀਤਾ ਅਰ ਉਸਨੇ ਉਸ ਨੂੰ ਸੰਦੂਖ ਵਿਚ ਪਾਇ ਰੱਖਿਆ॥੧੭॥

ਜ਼ਮੁਸ਼ਕੋ ਇਤਰ ਅੰਬਰ ਆਵੇਖ਼ਤੰਦ॥
ਬਰੋ ਉਦ ਅਜ਼ ਜ਼ਅਫ਼ਰਾਂ ਰੇਖ਼ਤੰਦ॥੧੮॥

ਜ਼ - ਆਦਿਕ । ਮੁਸ਼ਕ = ਕਸਤੂਰੀ । ਓ = ਅਤੇ। ਇਤਰ = ਅਤਰ
ਅੰਬਰ = ਇਕ ਪਰਕਾਰ ਦੀ ਸੁਗੰਧੀ ਹੈ। ਆਵੇਖਤੰਦ = ਲਪੇਟਿਆ।
ਬਰੋ = ਉਸ ਉਤੇ। ਉਦ = ਇਕ ਪਰਕਾਰ ਦੀ ਸੁਗੰਧੀ ਹੈ (ਅਗਨੀ ਉਤੇ
ਪੌਣ ਕਰ ਸੁਗੰਧੀ ਦਿੰਦੀ ਹੈ) ਜ਼ਅਫਰਾਂ = ਕੇਸਰ। ਰੇਖਤੰਦ = ਡੋਲ੍ਹਿਆ।

ਭਾਵ—ਉਸਦੇ ਉਤੇ ਕਸਤੂਰੀ ਅਤਰ ਅੰਬਰ ਊਦ ਅਤੇ ਕੇਸਰ ਛਿੜਕਿਆ॥੧੮॥

ਬ ਦਸਤ ਅੰਦਰੂੰ ਦਾਸ਼ਤ ਓਰਾ ਅਕੀਕ॥