ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੩੮)

ਹਿਕਾਯਤ ਸਤਵੀਂ

ਰਵਾਂ ਕਰਦ ਸ੍ਵੰਦੂਕ ਦਰੀਆ ਅਮੀਕ ॥੧੯॥

ਬ - ਵਾਧੂ ਪਦ। ਦਸਤ = ਹੱਥ । ਅੰਦਰੂੰ = ਵਿਚ। ਦਾਸ਼ਤ = ਰੱਖਿਆ।
ਓਰਾ = ਉਸਦੇ । ਅਕੀਕ = ਲਾਲ। ਰਵਾਂਕਰਦ - ਠੇਲ੍ਹਿਆ। ਸ੍ਵੰਦੂਕ = ਸੰਦੂਖ
ਦਰੀਆ = ਨਦੀ। ਅਮੀਕ = ਡੂੰਘੀ

ਭਾਵ—ਉਸਦੇ ਹੱਥ ਵਿਚ ਇਕ ਲਾਲ ਦੇ ਦਿਤਾ ਅਤੇ ਸੰਦੂਖ ਇਕ ਡੂੰਘੇ ਨਦ ਵਿਚ ਠੇਲ੍ਹ ਦਿੱਤਾ।੧੯॥

ਰਵਾਂ ਕਰਦ ਓਰਾ ਕੁਨਦ ਜਾਮਹ ਚਾਕ॥
ਨਜ਼ਰ ਦਾਸ਼ਤ ਬਰ ਸ਼ੁਕਰਿ ਯਜ਼ਦਾਨਿਪਾਕ ॥੨੦॥

ਰਵਾਂ ਕਰਦ = ਤੋਰਿਆ। ਓਰਾ = ਉਸਨੂੰ। ਕੁਨਦ = ਕਰਦੀ ਹੈ। ਜਾਮਹ = ਬਸਤ੍ਰ।
ਚਾਕ = ਲੀਰਾਂ। ਨਜ਼ਰ = ਧਿਆਨ। ਦਾਸ਼ਤ = ਰਖਿਆ। ਬਰ = ਉਪਰ।
ਸ਼ੁਕਰ = ਧੰਨਵਾਦ। ਇ = ਦੇ। ਯਜ਼ਦਾਨਿਪਾਕ = ਪਰਮੇਸ਼ਰ ਪਵਿੱਤ੍ਰ।

ਭਾਵ—ਉਸਨੂੰ ਤੋਰਕੇ ਆਪਣੇ ਬਸਤ੍ਰ ਫਾੜ ਲਏ ਅਤੇ ਪਵਿਤ੍ਰ ਪ੍ਰਮੇਸ਼੍ਵਰ ਧੰਨਵਾਦ ਵਲ ਧ੍ਯਾਨ ਲਾਇਆ॥੨੦॥

ਨਸ਼ਸਤੰਦ ਬਰ ਰੋਦ ਲਬ ਗਾਜ਼ਰਾਂ॥
ਨਜ਼ਰ ਕਰਦ ਸ੍ਵੰਦੂਕ ਦਰੀਆ ਰਵਾਂ ॥੨੧॥

ਨਸ਼ਸਤੰਦ = ਬੈਠੇ ਸੀ। ਬਰ = ਉਪਰ। ਰੋਂਦ = ਨਦੀ। ਲਬ = ਕੰਢੇ
ਗਾਜ਼ਰਾਂ = ਧੋਬੀ। ਨਜ਼ਰਕਰਦ = ਦੇਖ਼ਿਆ। ਸ੍ਵੰਦੂਕ = ਸੰਦੂਖ।
ਦਰੀਆ ਰਵਾਂ = ਨਦੀ ਵਿਚ ਵਹਿੰਦਾ।

ਭਾਵ—ਨਦੀ ਕੰਢੇ ਧੋਬੀ ਬੈਠੇ ਸਨ ਓਨ੍ਹਾਂ ਨਦੀ ਵਿਚ ਵਹਿੰਦਾ ਸੰਦੂਖ ਦੇਖਿਆ॥੨੧॥

ਹਮੇ ਖ਼੍ਵਾਸਤ ਕਿ ਓਰਾ ਬਦਸਤ ਆਵਰੰਦ॥
ਕਿ ਸ੍ਵੰਦੂਕ ਬਸਤਹ ਸ਼ਿਕਸਤ ਆਵਰੰਦ॥੨੨॥

ਹਮੇਖ਼੍ਵਾਸਤ = ਚਾਹਿਆ। ਕਿ = ਜੋ । ਓਰਾ = ਉਸਨੂੰ। ਬਦਸਤ = ਹੱਥਾਂ ਵਿਚ।
ਆਵਰੰਦ = ਲਿਆਈਏ। ਕਿ = ਅਤੇ। ਸ੍ਵੰਦੂਕ = ਸੰਦੂਖ। ਬਸਤਹ = ਅੜਿਆ
ਹੋਇਆ। ਸ਼ਿਕਸਤ ਆਵਰੰਦ = ਤੋੜੀਏ।

ਭਾਵ—ਓਹਨਾਂ ਚਾਹਿਆ ਜੋ ਉਸਨੂੰ ਫੜੀਏ ਅਤੇ ਅੜੇ ਹੋਏ ਸੰਦੂਖ ਨੂੰ ਤੋੜਕੇ ਦੇਖੀਏ ॥੨੨॥