ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

143

ਬਰੋ = ਉਸਤੇ। ਤਾਜ਼ਹ = ਸਜਰਾ। ਸ਼ੁਦ = ਹੋਇਆ। ਸ਼ੀਰ = ਦੁਧ।
ਪਿਸਤਾਂ = ਅਸਥਨ। ਅਜ਼ੋ = ਉਸਦੇ। ਬਿ = ਵਾਧੂ ਪਦ। ਜ਼ਦ = ਮਾਰੇ
(ਰਖੇ)। ਸੀਨਹ = ਛਾਤੀ। ਖੁਦ = ਅਪਣੀ। ਹਰਦੋ = ਦੋਨੋਂ। ਦਸਤਾਂ = ਹੱਥ। ਅਜ਼ੋ = ਉਸਨੇ

ਭਾਵ—ਉਸਦੇ ਥਣਾਂ ਵਿਚ ਦੁਧ ਭਰ ਆਇਆ ਅਤੇ ਉਸਨੇ ਦੋਨੋਂ ਹਥ ਛਾਤੀ ਉਤੇ ਰਖੇ (ਹਥ ਰਖਕੇ ਦੁਧ ਨੂੰ ਸੰਭਾਲਿਆ ਕਿਉਂ ਜੋ ਮੰਮਿਆਂ ਵਿਚੋਂ ਉਛਲਦਾ ਸੀ॥੩੮॥

ਸ਼ਨਾਸਦ ਅਜ਼ੋ ਹਰਦੋ ਲਬ ਬਰ ਕੁਸ਼ਾਦ॥
ਕਿ ਜ਼ਾਹਰ ਨਕਰਦਸ ਦਿਲ ਅੰਦਰ ਨਿਹਾਦ॥੩੯॥

ਸ਼ਨਾਸਦ = ਪਛਾਣਦੀ ਹੈ। ਅਜ਼ੋ = ਉਸ ਕਾਰਣ। ਹਰਦੋ = ਦੋਨੋਂ। ਲਬ = ਹੋਠ।
ਬਰਕੁਸ਼ਾਦ = ਖੋਲੇ। (ਮੁਸਕਰਾਈ)। ਕਿ = ਅਤੇ। ਜ਼ਾਹਰ = ਪ੍ਰਗਟ।
ਨ ਕਰਦ = ਨ ਕੀਤਾ। ਸ਼ = ਉਸ। ਦਿਲ ਅੰਦਰ = ਚਿਤ ਵਿਚ।
ਨਿਹਾਦ = ਰੱਖਿਆ।

ਭਾਵ—ਉਸਨੂੰ ਪਛਾਨਣ ਕਰਕੇ ਮੁਸਕਰਾਈ ਅਤੇ (ਭੇਤ) ਪਗਟ ਨ ਕੀਤਾ ਉਸਨੇ ਚਿਤ ਵਿਚ ਹੀ ਰਖਿਆ॥ ੩੯॥

ਦਿਗਰ ਰੋਜ਼ ਰਫਤੰਦ ਜ਼ੌਜਹ ਫਲਾਂ॥
ਮਰਾ ਖਾਬ ਦਾਦਹ ਬਜ਼ੁਰਗੇ ਹਮਾਂ॥੪੦॥

ਦਿਗਰ ਰੋਜ਼ = ਦੂਜੇ ਦਿਨ। ਰਫਤੰਦ = ਗਈ। ਜ਼ੌਜਹ = ਇਸਤ੍ਰੀ। ਫਲਾਂ = ਉਸ।
(ਧੋਬੀ), ਮਰਾ = ਮੈਨੂੰ। ਖ੍ਵਾਬ = ਸੁਪਨਾ। ਦਾਦਹ = ਦਿਤਾ ਹੈ।
ਬਜ਼ੁਰਗੇਹਮਾਂ = ਉਸ ਵਡੇ ਨੇ।

ਭਾਵ—ਦੂਜੇ ਦਿਨ ਧੋਬੀ ਦੀ ਇਸਤ੍ਰੀ ਗਈ (ਅਰ ਕਹਿਆ) ਮੈਨੂੰ ਉਸ ਵਡੇ ਨੇ ਸੁਪਨੇ ਵਿਚ ਇਉਂ ਪਤਾ ਦਿਤਾ ਹੈ॥੪੦॥

ਤੁਰਾ ਮਨ ਕਿ ਫਰਜ਼ੰਦ ਬਖਸ਼ੀਦਹ ਅਮ॥
ਚਰਾਗ਼ੇ ਕਿਆਂਰਾ ਦਰਖਸ਼ੀਦਹ ਅਮ॥੪੧॥

ਤੁਰਾ = ਤੈਨੂੰ। ਮਨ = ਮੈਂ। ਕਿ = ਜੋ। ਫਰਜ਼ੰਦ ਪੁਤ੍ਰ। ਬਖਸ਼ੀਦਹ = ਦਿਤਾ
ਹੈ। ਚਰਾਗ਼ = ਦੀਵਾ। ਏ = ਦਾ। ਕਿਆਂ = ਬਹੁਵਚਨ ਕੈ ਦਾ। ਕੈ = ਗੋਤ
ਬ੍ਰਾਹਮਣ ਆਦਕਾਂ ਦਾ ਹੈ ਰਾ = ਨੂੰ। ਦਰਖਸ਼ੀਦਹਅਮ = ਚਮਕਾਇਆ ਹੈ।

ਭਾਵ—ਤੈਨੂੰ ਜੋ ਮੈਂ ਪੁਤ੍ਰ (ਕਿਰਪਾ ਪੂਰਬਕ) ਦਿਤਾ ਹੈ ਕੈਆਂ ਦੇ ਦੀਵੇ ਨੂੰ ਬਾਲਿਆ ਹੈ (ਅਰਥਾਤ ਕੈਆਂ ਦੀ ਕੁਲ ਨੂੰ ਪ੍ਰਗਟ ਕੀਤਾ ਹੈ)॥੪੧॥