ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੪੪)

ਹਿਕਾਯਤ ਸਤਵੀਂ

ਜ਼ ਗੰਜੋ ਜ਼ਰਸ ਗੌਹਰੇ ਤਖਤ ਦਾਦ॥
ਵਜ਼ਾਂ ਪਿਸ਼ਰ ਰਾ ਖਾਨਹ ਏ ਖੁਦ ਨਿਹਾਦ॥੪੨॥

ਜ = ਆਦਕ। ਗੰਜ = ਭੰਡਾਰ। ਓ = ਅਤੇ। ਜ਼ਰ = ਸੋਇਨਾ। ਸ਼ = ਉਸ।
ਗੌਹਰ = ਮੋਤੀ। ਓ = ਅਤੇ। ਤਖ਼ਤ = ਸਿੰਘਾਸਣ। ਦਾਦ = ਦਿਤਾ ਹੈ।
ਵ = ਅਤੇ। ਜਾਂ = ਉਸ। ਪਿਸਰ = ਪੁਤ੍ਰ। ਰਾ = ਨੂੰ। ਖਾਨਹ = ਘਰ।
ਏ = ਪਦ ਜੋੜਕ। ਖੁਦ = ਅਪਣੇ। ਨਿਹਾਦ = ਰਖਿਆ।

ਭਾਵ—ਧਨ ਸੋਇਨਾ ਮੋਤੀ ਅਤੇ ਸਿੰਘਾਸਣ ਉਸਨੂੰ ਦਿਤਾ ਹੈ (ਹਮਾਨੋ) ਉਸ ਲੜਕੇ ਨੂੰ ਅਪਣੇ ਘਰ ਰਖਿਆ॥੪੨॥

ਬਿਗੁਫਤਸ਼ ਕਿ ਈਂ ਰਾਜ਼ ਦਰੀਆਫਤਮ॥
ਕਿ ਦਾਰਾਬਨਾਮਸ਼ ਅਜ਼ਾ ਸਾਖਤਮ॥੪੩॥

ਬਿ = ਵਾਧੂ। ਗੁਫਤ = ਕਹਿਆ। ਸ਼ = ਉਸ। ਕਿ = ਜੋ। ਈਂ ਰਾ = ਇਸਨੂੰ।
ਜ਼ = ਤੋਂ। ਦਰੀਆਫਤਮ = (ਦਰੀਆ ਯਾਫਤਮ)। ਦਰੀਆ = ਰਦ
ਯਾਫਤਮ = ਮੈਂ ਪਾਇਆ ਹੈ। ਕਿ = ਅਤੇ। ਦਾਰਾਬ = ਨਾਉਂ।
(ਪਾਣੀ ਦਾ ਰਖਿਆ ਹੋਇਆ)। ਨਾਮ = ਨਾਉਂ। ਸ਼ = ਉਸ।
ਅਜ਼ਾਂ = ਉਸ ਕਰਕੇ। ਸਾਖ਼ਤਮ = ਰਖਿਆ ਹੈ।

ਭਾਵ—ਉਸਨੇ ਕਹਿਆ ਮੈਂ ਇਸਨੂੰ ਨਦ ਵਿਚੋਂ ਪਾਇਆ ਹੈ ਇਸ ਕਰਕੇ ਇਸਦਾ ਨਾਉਂ ਦਾਰਾਬ ਰਖਿਆ ਹੈ॥੪੩॥

ਕਿ ਸ਼ਾਹੀ ਜਹਾਂ ਰਾ ਬਦੋ ਮੇ ਦਿਹਮ॥
ਵਜ਼ਾਂ ਤਾਜ਼ਿ ਇਕਬਾਲ ਬਰ ਸਰ ਨਿਹਮ॥੪੪॥

ਕਿ = ਅਤੇ। ਸ਼ਾਹੀ = ਰਾਜ। ਜਹਾਂ = ਜਗਤ। ਰਾ = ਦੀ। ਬਦੋ = ਉਸਨੂੰ
ਮੇਦਿਹਮ = ਮੈਂ ਦਿੰਦੀ ਹਾਂ। ਵ = ਅਤੇ। ਜ਼ਾਂ = ਉਸ। ਤਾਜ਼ਿ ਇਕਬਾਲ = ਪ੍ਰਤਾਪ
ਵਾਲਾ ਛਤ੍ਰ। ਬਰ = ਉਪਰ। ਸਰ = ਸਿਰ। ਨਿਹਮ = ਰਖਦੀ ਹਾਂ।

ਭਾਵ—ਅਤੇ ਜਗਤ ਦਾ ਰਾਜ ਮੈਂ ਉਸਨੂੰ ਦਿੰਨੀ ਹਾਂ ਅਰ ਉਸਦੇ ਸਿਰ ਪਰ ਪ੍ਰਤਾਪ ਵਾਲਾ ਛਤ੍ਰ ਰੱਖਦੀ ਹਾਂ॥੪੪॥

ਮਰਾ ਖੁਸ਼ਤਰ ਆਂਮਦ ਅਜ਼ਾਂ ਸ੍ਵੂਰਤਸ਼॥
ਕਿ ਹੁਸਨਲ ਜਮਾਲ ਅਸਤ ਖੁਸ਼ ਸ੍ਵੂਰਤਸ॥੪੫॥