ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੪੫)

ਹਿਕਾਯਤ ਸਤਵੀਂ

ਮਰਾ = ਮੈਨੂੰ। ਖੁਸ਼ਤਰ = ਅਤਿ ਸੁੰਦਰ। ਆਂਮਦ = ਆਯਾ।ਅਜ਼ਾਂ = ਇਸ਼ ਕਰਕੇ
ਸੂਰਤ = ਰੂਪ। ਸ਼ = ਉਸ। ਕਿ = ਕਿਉਂ ਜੋ। ਹੁਸਨਲ ਜਮਾਲ = ਸੁੰਦਰ ਰੂਪ
 ਅਸਤ = ਹੈ। ਖੁਸ਼ = ਭਲਾ। ਸੂਰਤ = ਰੂਪ। ਸ਼ = ਉਸਦਾ।

ਭਾਵ—ਮੈਨੂੰ ਇਸ ਕਰਕੇ ਉਸਦਾ ਮੁਖੜਾ ਪਿਆਰਾ ਲੱਗਾ ਹੈ ਕਿਉਂ ਜੋ ਉਹ ਸੁੰਦਰ ਸਰੂਪ ਅਤੇ ਚੰਗੀ ਮੂਰਤੀ ਹੈ॥੪੫॥

ਕਿ ਅਜ਼ ਸ਼ਾਹ ਓ ਚੂੰ ਖਬਰ ਯਾਫਤਸ਼॥
ਕਿ ਦਾਰਾਬ ਨਾਮਸ਼ ਮੁਕਰਰ ਸ਼ੁਦਸ਼॥੪੬॥

ਕਿ = ਅਤੇ। ਅਜ਼ = ਤੇ। ਸ਼ਾਹ = ਰਾਜਾ। ਓ = ਉਸ। ਚੂੰ = ਜਦ। ਖ਼ਬਰ = ਪਤਾ।
ਯਾਫਤ = ਪਾਇਆ। ਸ਼ = ਉਸ। ਕਿ = ਜੋ। ਦਾਰਾਬ = ਨਾਉਂ। ਨਾਮਸ਼ = ਉਸਦਾ
ਨਾਉਂ। ਮੁਕਰਰ = ਪੱਕਾ। ਸ਼ੁਦ = ਹੋ ਗਿਆ ਹੈ। ਸ਼ = ਵਾਧੂ ਪਦ।

ਭਾਵ—ਅਤੇ ਉਸਨੂੰ ਜਦੋਂ ਪਤਾ ਲੱਗਾ ਜੋ ਉਸਦਾ ਨਾਉਂ ਦਾਰਾਬ ਰੱਖਿਆ ਗਿਆ ਹੈ ਅਤੇ ਰਾਜ ਦਾ ਭੀ ਪਤਾ ਲੱਗਾ (ਅਤੀ ਪ੍ਰਸੰਨ ਹੋਇਆ)॥੪੬॥

ਅਜ਼ਾਂ ਸ਼ੇਰ ਖ਼ੁਦ ਸ਼ਾਹ ਦਰਾਇ ਦੀਨ॥
ਹਕੀਕਤ ਸ਼ਨਾਸ ਅਸਤ ਐਨਲ ਯਕੀਨ॥੪੭॥

ਅਜ਼ਾਂ = ਉਸਤੇ। ਸ਼ੇਰ = ਸੂਰਮਾ। ਸ਼ੁਦ = ਹੋਇਆ। ਸ਼ਾਹ = ਰਾਜਾ।
ਦਾਰਾਇ ਦੀਨ = ਧਰਮ ਰੱਖ੍ਯਕ (ਧਰਮਾਤਮਾ ਦਾਰਾ)। ਹਕੀਕਤ ਸ਼ਨਾਸ =
ਸਚਿਆਈ ਪਛਾਨਣ ਵਾਲਾ। ਅਸਤ = ਹੈ। ਐਨਲ ਯਕੀਨ = ਠੀਕ ਨਿਸਚੇ

ਭਾਵ— ਉਸ ਸੂਰਮੇ ਦਾ ਰਾਜ ਧਰਮ ਵਾਲਾ ਹੋਇਆ ਜੋ ਪ੍ਰਮੇਸ਼ਰ ਨੂੰ ਜਾਨਣ ਵਾਲਾ ਸੀ, ਏਹ ਠੀਕ ਨਿਸਚੇ ਗੱਲ ਹੈ॥੪੭॥

ਬਿਦਿਹ ਸਾਕੀਆ ਸਾਗਰੋ ਸੁਰਖ ਫਾਮ॥
ਕਿ ਮਾਰਾ ਬਕਾਰਸਤ ਵਕਤੇ ਮਦਾਮ॥੪੮॥

ਬਿਦਿਹ = ਦੇਓ। ਸਾਕੀਆ = ਹੇ ਗੁਰੋ। ਸਾਗਰੇ = ਇਕ ਛੱਨਾ। ਸੁਰਖ = ਲਾਲ।
ਫਾਮ = ਰੰਗ (ਗਿਆਨ)। ਕਿ = ਜੋ। ਮਾਰਾ = ਸਾਨੂੰ। ਬਕਾਰਸਤ = ਲੋੜੀਦਾ ਹੈ।
ਵਕਤੇ ਮੁਦਾਮ = ਸਦੀਵ। (ਵਕਤ = ਸਮਾਂ। ਮੁਦਾਮ = ਸਦਾ)।

ਭਾਵ— ਹੇ ਗੁਰੋ! ਸਾਨੂੰ ਲਾਲ ਰੰਗ ਦਾ ਕਟੋਰਾ (ਅਪ੍ਰੋਖ ਗਿਆਨ) ਦਿਓ ਜੋ ਸਾਨੂੰ ਸਦੀਵ ਲੋੜੀਦਾ ਹੈ॥੪੮॥

ਬਿਦਿਹ ਪਿਆਲਹ ਫੀਰੋਜ਼ਹ ਰੰਗੀਨਰੰਗ।
ਕਿ ਮਾਰਾ ਖੁਸ਼ ਆਂਮਦ ਬਸੇ ਵਕਤਿ ਜੰਗ॥੪੯॥