ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੪੬)

ਹਿਕਾਯਤ ਅਠਵੀਂ

ਬਿਦਿਹ = ਦੇਓ। ਪਿਆਲਹ = ਕਟੋਰਾ। ਫੀਰੋਜ਼ਹ = ਨੀਲਕ।
ਰੰਗੀਨ = ਰੰਗਿਆ ਹੋਇਆ। ਰੰਗ = ਬਰਨ। ਕਿ = ਜੋ। ਮਾਰਾ = ਸਾਨੂੰ।
ਖੁਸ਼ ਆਮਦ = ਚੰਗਾ ਲੱਗਾ ਹੈ। ਬਸੇ = ਬਹੁਤਾ। ਵਕਤਿ ਜੰਗ = ਜੁਧ ਦੇ ਸਮੇਂ

ਭਾਵ— ਸਾਨੂੰ ਨੀਲੇ ਰੰਗ ਰੰਗਿਆ ਹੋਇਆ ਕਟੋਰਾ ਦੇਓ ਜੋ ਸਾਨੂੰ ਜੁਧ ਦੇ ਸਮੇਂ ਅਤੀ ਚੰਗਾ ਜਾਪਿਆ ਹੈ॥੪੯॥

ਧਿਆਨ ਜੋਗ— ਹੇ ਔਰੰਗੇ! ਤੂੰ ਅਜੇਹੇ ਰਾਜ ਉਤੇ ਆਕੜ ਕਰਦਾ ਹੈਂ ਜਾਣ ਜੋ ਰਾਜ ਤਾਂ ਉਪਰ ਲਿਖੇ ਹਰਾਮੀਆਂ ਨੇ ਭੀ ਭੋਗਿਆ ਹੈਂ। ਸੋ ਤੂੰ ਜਾਣ ਲੈ ਜੋ ਤੂੰ ਕੀ ਹੈਂ॥

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥

ਇਕ ਅਕਾਲ ਪੁਰਖ ਰੱਖਿਆ ਕਰਨਹਾਰਾ ਵੱਡਾ ਸ਼ੋਭਨੀਕ ਅਸਚਰਜ ਰੂਪ (ਓਹੀ) ਜੀਵ ਦੀ ਜਿੱਤ ਕਰਾਉਨਹਾਰ ਹੈ।

ਹਿਕਾਇਤ ਅਠਵੀਂ ਚੱਲੀ

ਸਾਖੀ ਅਸ਼ਟਮੀ ਅਰੰਭ ਹੋਈ

ਖ਼ੁਦਾਵੰਦ ਬਖ਼ਸ਼ਿੰਦਹ ਏ ਦਿਲ ਕਰਾਰ॥
ਰਜ਼ਾ ਬਖਸ਼ ਰੋਜ਼ੀ ਦਿਹੋ ਨਉ ਬਹਾਰ॥੧॥

ਖੁਦਾਵੰਦ = ਪਰਮੇਸ਼ਰ। ਬਖਸ਼ਿੰਦਹ = ਕਿਰਪਾਲੂ। ਏ = ਦੇ। ਦਿਲ = ਚਿਤ
ਕਰਾਰ = ਇਸਥਿਰ। ਰਜ਼ਾਬਖ਼ਸ਼ = ਆਨੰਦਦਾਇਕ। ਰੋਜ਼ੀਦਿਹ = ਅੰਨ ਦਾਤਾ।
ਓ = ਅਤੇ। ਨਉ ਬਹਾਰ = ਪ੍ਰਸੰਨਤਾ।

ਭਾਵ—ਪ੍ਰਮੇਸ਼ਰ ਚਿਤ ਦੀ ਇਸਥਿਤੀ ਕਰਨਹਾਰ ਹੈ ਅਤੇ ਅੰਨ ਦਾਤਾ ਪ੍ਰਸੰਨਤਾ ਅਰ ਅਨੰਦਦਾਇਕ ਹੈ॥੧॥

ਕਿ ਮੀਰ ਅਸਤ ਪੀਰਸਤ ਹਰਦੋ ਜਹਾਂ॥
ਖੁਦਾਵੰਦ ਬਖਸ਼ਿੰਦ ਹਰ ਯਕ ਅਮਾਂ॥੨॥

ਕਿ = ਜੋ। ਮੀਰ = ਆਗੂ। ਅਸਤ ਹੈ। ਪੀਰ = ਪੂਜਯ। ਅਸਤ = ਹੈ।
ਹਰਦੋ = ਦੋਨੋਂ। ਜਹਾਂ = ਲੋਕ। ਖੁਦਾਵੰਦ = ਈਸ਼੍ਵਰ। ਬਖਸ਼ਿੰਦਹ = ਦੇਣੇ ਵਾਲਾ
ਹਰ ਯਕ = ਸਰਬ। ਅਮਾਂ = ਸੁਖ।