ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੪੯)

ਹਿਕਾਯਤ ਅਠਵੀਂ

ਬ ਵਕਤਿ ਵਗ਼ਾਂ ਸ਼ੇਰ ਰੋਈਂਤਨ ਅਸਤ॥੧੧॥

ਦੋਪੀਲਅਫਗਨ = ਦੋ ਹਾਥੀ ਨੂੰ ਚੌਣ ਵਾਲੇ। ਓ = ਅਤੇ। ਹਮਚੁ = ਨਿਆਈਂ।
ਸ਼ੇਰ ਅਫਗਨ = ਸ਼ੀਹਾਂ ਨੂੰ ਮਾਰਨ ਵਾਲੇ। ਅਸਤ = ਹੈਸੀ। ਬ = ਵਿਚ।
ਵਕਤ = ਸਮਾਂ। ਇ = ਦੇ। ਵਗ਼ਾਂ = ਜੁਧ। ਸ਼ੇਰ = ਸ਼ੀਂਹ।
ਰੋਈਂਤਨ = ਲੋਹੇ ਦੇ ਸਰੀਰ ਵਾਲੇ। ਅਸਤ = ਹੋਸੀ।

ਭਾਵ—ਦੋਨੋਂ (ਭਾਈ) ਹਾਥੀਆਂ ਨੂੰ ਚੌਣ ਵਾਲੇ ਅਰ ਸ਼ੀਹਾਂ ਨੂੰ ਮਾਰਨ ਵਾਲੇ ਅਤੇ ਜੁਧ ਸਮੇਂ ਦੇ ਸੂਰਬੀਰ ਸਨ॥੧੧॥

ਯਕੇ ਖੂਬਰੂਇ ਦਿਗਰ ਤਨ ਚੁ ਸ਼ੀਮ॥
ਦੋ ਸ੍ਵੂਰਤ ਸਜ਼ਾਵਾਰ ਆਜ਼ਮ ਆਜ਼ੀਮ॥੧੨॥

ਯਕੇ = ਇਕ। ਖੂਬਰੂਇ = ਸੁੰਦਰ ਸਰੂਪ॥ ਦਿਗਰ = ਦੂਜਾ।
ਤਨ = ਸਰੀਰ। ਚੁ = ਨਿਆਈਂ। ਸ਼ੀਮ = ਚਾਂਦੀ। ਦੋ ਸੂਰਤ = ਦੋ ਮੂਰਤੀ
ਸਜ਼ਾਵਾਰ = ਰੋਗ। ਆਜ਼ਮ = ਅਤੀ ਵੱਡਾ। ਅਜ਼ੀਮ = ਵੱਡਾ।

ਭਾਵ—ਇਕ ਸੁੰਦਰ ਸ੍ਵਰੂਪ ਅਤੇ ਦੂਸਰੇ ਦਾ ਸਰੀਰ ਚਾਂਦੀ ਵਾਂਗੂੰ ਚਮਕਦਾ ਸੀ ਅਤੇ ਦੋਨੋਂ ਮੂਰਤੀਆਂ ਵਡੀ ਵਡਿਆਈ ਦੇ ਯੋਗ ਸਨ॥੧੨॥

ਵਜ਼ਾਂ ਮਾਦਰੇ ਬਰਕਸ ਆਸ਼ੁਫਤਹ ਗਸ਼ਤ॥
ਚੋ ਮਰਦ ਅਸਤ ਗੁਲ ਹਮਚੁਨੀ ਗੁਲ ਪ੍ਰਸਤ॥੧੩॥

ਵਜ਼ਾਂ = ਓਨਾਂ। ਮਾਦਰੇ = ਮਾਂ। ਬਰ = ਉਪਰ। ਕਸ = ਕਿਸੀ (ਪੁਰਖ)।
ਆਸ਼ੁਫਤਹ = ਮੋਹਤ। ਗਸ਼ਤ = ਹੋਈ। ਚੋ = ਨਿਆਈਂ। ਮਰਦ = ਪੁਰਸ਼।
ਅਸਤ = ਹੈਸੀ। ਗੁਲ = ਫੁਲ। ਹਮਚੂਨੀ = ਅਜੇਹੀ।
ਗੁਲਪ੍ਰਸਤ = ਫੁਲਾਂ ਨੂੰ ਪੂਜਣ ਵਾਲੀ।

ਭਾਵ—ਓਨਾਂ ਦੀ ਮਾਈ ਕਿਸੇ ਪੁਰਖ ਉਤੇ ਮੋਹਤ ਹੋ ਗਈ ਓਹ ਪੁਰਖ ਫੁਲ ਜੇਹਾ (ਸੁੰਦਰ) ਹੈਸੀ ਅਰ ਅਜੇਹੀ (ਇਸਤ੍ਰੀ) ਉਸ ਫੁਲ ਦੇ ਪੂਜਣ ਵਾਲੀ ਸੀ।

ਦੂਜਾ ਭਾਵ—ਜੋ ਪੁਰਖ ਇਸ ਫੁਲ ਦੀ ਨਿਆਈਂ ਹੈ ਅਤੇ ਅਜੇਹੀਆਂ (ਇਸਤ੍ਰੀ) ਫਲਾਂ ਦੇ ਪੂਜਣ ਵਾਲੀਆਂ (ਅਰਥਾਤ ਮੋਹਿਤ ਹੋਇ ਜਾਣ ਵਾਲੀਆਂ) ਹੁੰਦੀਆਂ ਹਨ॥੧੩॥

ਸ਼ਬਾਂਗਾਹ ਦਰ ਖ੍ਵਾਬਗਾਹ ਆਮਦੰਦ॥
ਕਿ ਜ਼ੋਰਾਵਰਾਂ ਦਰ ਨਿਗਾਹ ਆਮਦੰਦ॥੧੪॥