ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੪੮)

ਹਿਕਾਯਤ ਅਠਵੀਂ

ਖੁਸ਼ ਆਵਾਜ਼ ਖੁਸ਼ ਖ੍ਵਾਰਗੀ ਖੁਸ਼ ਖਿਆਲ॥੭॥

ਕਿ = ਜੋ। ਖੁਸ਼ ਰੰਗ = ਚੰਗਾ ਬਰਨ। ਖੁਸ਼ ਖੋਇ = ਸੁੰਦਰ ਸੁਭਾਉ। ਓ = ਅਤੇ
ਖੁਸ਼ਬੂ ਜਮਾਲ = ਸੁਗੰਧੀ ਵਾਲਾ ਸਰੂਪ। ਖੁਸ਼ ਆਵਾਜ਼ = ਸੁੰਦਰ ਕੂਅਣਾ।
ਖੁਸ਼ ਖ੍ਵਾਰਗੀ = ਸੁੰਦਰ ਭੋਗ। ਖੁਸ਼ ਖਿਆਲ = ਭਲੀ ਵਿਚਾਰ।

ਭਾਵ—ਜੋ ਸੋਹਣੀ ਅਤੇ ਭਲੇ ਸੁਭਾਉ ਅਰ ਜੋਜਨ ਗੰਧਾਰੀ ਵਾਂਗੂੰ ਸੀ ਚੰਗੇ ਬੋਲ ਵਾਲੀ ਅਰ ਸੁੰਦਰ ਪਦਾਰਥ ਭੋਗਦੀ ਸੀ ਅਰ ਵਿਚਾਰਵਾਨ ਸੀ॥੭॥

ਬਦੀਦੰਨ ਕਿ ਖੁਸ਼ ਖੋਇ ਖੂਬੀ ਜਹਾਂ॥
ਜ਼ ਹਰਫਾਤ ਕਰਦਨ ਖ਼ੁਸ਼ੋ ਖ਼ੁਸ਼ ਜ਼ਬਾਂ॥੮॥

ਬ = ਵਿਚ। ਦੀਦੰਨ = ਦੇਖਣੇ। ਕਿ = ਜੋ। ਖੁਸ਼ ਖੋਇ = ਸੁੰਦਰ ਸੁਭਾਵ। ਖੂਬੀ = ਸੋਹਣੀ
ਜਹਾਂ = ਜਗਤ। ਜ਼ = ਵਿਚ। ਹਰਫਾਤ ਕਰਦਨ = ਬੋਲਣਾ। ਖੁਸ਼ = ਸੁੰਦਰ।
ਓ = ਅਤੇ। ਖੁਸ਼ ਜ਼ਬਾਂ = ਮਿਠੇ ਬੋਲ।

ਭਾਵ— ਜੋ ਦੇਖਣੇ ਵਿਚ ਜਗਤ ਸੋਹਣੀ ਅਰ ਸੁੰਦਰ ਸੁਭਾਵ ਵਾਲੀ ਅਤੇ ਬੋਲਣ ਵਿਚ ਮਿਠੇ ਬੋਲ ਵਾਲੀ ਅਰ ਸੁੰਦਰ ਸੀ॥੮॥

ਦੋ ਪਿਸਰਾਂ ਅਜ਼ਾਂ ਬੂਦ ਚੂੰ ਸ਼ਮਸ ਮਾਹਿ॥
ਕਿ ਰੌਸ਼ਨ ਤਬੀਯਤ ਹਕੀਕਤ ਗਵਾਹਿ॥੯॥

ਦੋ ਪਿਸਰਾਂ = ਦੋ ਪੁਤਰ। ਅਜ਼ਾਂ = ਉਸਦੇ। ਬੂਦ = ਸੀ। ਚੂੰ = ਨਿਆਈਂ।
ਸ਼ਮਸ = ਸੂਰਜ। ਮਾਹਿ = ਚੰਦ੍ਰਮਾਂ। ਕਿ = ਅਤੇ। ਰੌਸ਼ਨ ਤਬੀਯਤ = ਪ੍ਰਗਾਸ ਚਿਤ
ਹਕੀਕਤ ਗਵਾਹਿ = ਸਚਿਆਈ ਦੇ ਪਾਰਖੂ।

ਭਾਵ—ਉਸਦੇ ਦੋ ਪੁਤ੍ਰ ਸੂਰਜ ਚੰਦ ਵਰਗੇ ਅਤੇ ਪ੍ਰਗਾਸ ਚਿਤ ਅਰ ਮੇਸ਼ਰ ਨੂੰ ਜਾਨਣ ਵਾਲੇ ਸਨ॥੯॥

ਕਿ ਗੁਸਤਾਖ਼ ਦਸਤ ਅਸਤ ਚਾਲਾਕ ਜੰਗ॥
ਬਵਕਤ ਤਰੱਦਦ ਚੋ ਸ਼ੇਰੋ ਨਿਹੰਗ॥੧੦॥

ਕਿ = ਜੋ। ਗੁਸਤਾਖ ਦਸਤ = ਫੁਰਤੀਲੇ ਹਥ। ਅਸਤ = ਹੈਸਨ।ਚਾਲਾਕ ਜੰਗ = ਜੁਧ
ਵਿਚ ਤੀਖਨ। ਬ = ਵਿਚ। ਵਕਤ = ਸਮਾ। ਇ = ਦੇ। ਤਰੱਦਦ = ਉਪਾਵ (ਜੁਧ)
ਚੋ = ਨਿਆਈਂ। ਸ਼ੇਰ = ਸ਼ੀਂਹ। ਓ = ਅਤੇ। ਨਿਹੰਗ = ਮਗਰ ਮੱਛ।

ਭਾਵ—ਜੋ ਫੁਰਤੀਲੇ ਅਤੇ ਜੁਧ ਦੇ ਸੂਰਮੇ ਅਰ ਉਪਾਵ ਦੇ ਸਮੇਂ ਸ਼ੀਂਹ ਅਰ ਮਗਰ ਮੱਛ ਵਰਗੇ ਸਨ॥੧੦॥

ਦੋ ਪੀਲ ਅਫਗਨੋ ਹਮ ਸ਼ੇਰ ਅਫਗਨ ਅਸਤ॥