ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੫੧)

ਹਿਕਾਯਤ ਅਠਵੀਂ

ਚਰਾ ਚੂੰ ਕਿ ਕੁਸ਼ਤੀ ਅਸੀਂ ਜਾਮਹ ਚਾਕ॥੧੮॥

ਬਿਗੋਯਦ = ਕਹਿੰਦੀ ਹੈ। ਕਿ = ਜੋ। ਐ = ਹੇ। ਮੁਸਲਮਾਨਾਨ = (ਬਹੁ
ਵਾਕ ਮੁਸਲਾਨ ਦਾ) ਧਰਮ ਵਾਲੇ। ਪਾਕ = ਪਵਿੱਤ੍ਰ। ਇ = ਉਸਤਤੀ।
ਚਰਾ = ਕਿਉਂ। ਚੂੰ = ਕਿੱਦਾਂ। ਕਿ = ਕਿਸੀ ਨੇ। ਕੁਸ਼ਤੀ = ਮਾਰਿਆ ਹੈ।
ਅਸੀਂ = ਇਸਤੇ। ਜਾਮਹ ਬਸਤ੍ਰ। ਚਾਕ = ਲੀਰਾਂ।

ਭਾਵ—ਕਹਿਣ ਲੱਗੀ ਜੋ ਹੇ ਪਾਕ ਮੁਸਲਮਾਨੋ! ਕਿਸੇ ਨੇ ਕਿਉਂ ਅਤੇ ਕਿੱਦਾਂ (ਮੇਰੇ ਪੁੱਤਾਂ ਨੂੰ) ਬਸਤ੍ਰਾਂ ਦੀਆਂ ਲੀਰਾਂ ਕਰਨ ਵਾਂਙੁ ਮਾਰਿਆ ਹੈ॥੧੮॥

ਬਿ ਖੁਰਦੰਦ ਮੈ ਹਰਦੋ ਆਂ ਗਸ਼ਤ ਮਸਤੁ॥
ਗਿਰਫਤੰਦ ਸ਼ਮਸ਼ੇਰਿ ਪੌਲਾਦ ਦਸਤ॥੧੯॥

ਬਿ = ਵਾਧੂ ਪਦ। ਖੁਰਦੰਦ = ਪੀਤੀ। ਮੈ = ਮਦ। ਹਰਦੋ = ਦੋਨੋਂ। ਆਂ = ਉਹ।
ਗਸ਼ਤ = ਹੋਏ। ਮਸਤ = ਮਤਵਾਲੇ। ਗਿਰਫਤੰਦ = ਓਨ੍ਹਾਂ ਫੜੀ। ਸ਼ਮਸ਼ੇਰ = ਤਲਵਾਰ
ਇ = ਦੀ। ਪੌਲਾਦ = ਪੱਕਾ ਲੋਹਾ। ਦਸਤ = ਹੱਥ

ਭਾਵ—(ਕਹਿਣ ਲੱਗੀ) ਦੋਹਾਂ ਨੇ ਮਦ ਪੀ ਲੀਤੀ ਅਤੇ ਮਤਵਾਲੇ ਹੋ ਗਏ ਅਰ ਤਲਵਾਰਾਂ ਹੱਥ ਫੜ ਲਈਆਂ॥੧੯॥

ਕਿ ਈਂ ਰਾ ਬਿਜ਼ਦ ਆਂ ਬਈਂ ਆ ਜ਼ਿਦੰਦ॥
ਬ ਦੀਦਹ ਮਰਾ ਹਰਦੁ ਈਂ ਕੁਸ਼ਤਹ ਅੰਦ॥੨੦॥

ਕਿ = ਜੋ। ਈਂਰਾ = ਇਸਨੂੰ। ਬਿਜ਼ਦ = ਮਾਰਿਆ। ਆਂ = ਉਸ। ਬਈਂ ਆਂ = ਆਪੋ
ਵਿਚੀ। ਜ਼ਿਦੰਦ = ਮਾਰਿਆ। ਬ = ਵਿਚ। ਦੀਦਹ = ਅੱਖਾਂ। ਮਰਾ = ਮੇਰੀਆਂ।

ਹਰਦੁ = ਦੋਨੋਂ। ਈਂ = ਇਹ। ਕੁਸ਼ਤਹ ਅੰਦ = ਮਾਰੇ ਸਨ। ਭਾਵ—ਅਰ ਕਹਿਆ ਜੋ ਇਸਨੇ ਉਸਨੂੰ ਮਾਰਿਆ ਅਤੇ ਆਪੋ ਵਿਚੀ (ਤਲਵਾਰਾਂ) ਮਾਰੀਆਂ ਮੇਰੀਆਂ ਅੱਖਾਂ ਵਿਚ (ਦੇਖਦੀ) ਇਹ ਦੋਨੋਂ ਮਾਰੇ ਗਏ ਹਨ॥੨੦॥

ਦਰੇਗ਼ਾ ਮਰਾ ਜਾ ਜ਼ਮੀ ਹਮ ਨਦਾਦ॥
ਨ ਦਹਲੀਜ਼ ਦੋਜ਼ਖ਼ ਮਚਾ ਰਹ ਕੁਸ਼ਾਦ॥੨੧॥

ਦਰੇਗਾ = ਮਸੋਸ (ਅਸਚਰਜ ਹੋਇਆ)। ਮਰਾ = ਮੈਨੂੰ। ਜਾ = ਥਾਉਂ।
ਜ਼ਮੀ = ਧਰਤੀ। ਹਮ = ਭੀ। ਨਦਾਦ = ਨਾ ਦਿਤਾ। ਨ = ਨਹੀਂ। ਦਹਲੀਜ਼ = ਸਰਦਲ
ਦੋਜ਼ਖ = ਨਰਕ। ਮੇਰਾ = ਮੇਰਾ। ਰਹ = ਰਸਤਾ। ਕੁਸ਼ਾਦ = ਖੋਲ੍ਹਿਆ।

ਭਾਵ— ਹਾਇ! ਮੈਨੂੰ ਧਰਤੀ ਨੇ ਭੀ ਵੇਹਲ ਨਾ ਦਿੱਤਾ (ਮੈਂ ਨਿੱਘਰ ਕਿਉਂਨਾ ਗਈ) ਮੈਨੂੰ ਨਰਕ ਦੇ ਬੂਹੇ ਦਾ ਰਸਤਾ ਨਾ ਖੁੱਲ੍ਹਾ (ਬਿਪਤਾ ਪਾ ਗਏ)॥੨੧॥