ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

152

ਦੁਚਸ਼ਮੇ ਮਰਾ ਮੀਂ ਚਿਹ ਗਰਦੀਦਹ ਈਂ॥
ਕਿ ਈਂ ਦੀਦਹੇ ਖੁੰਨਿ ਈਂ ਦੀਦਹ ਈਂ॥੨੨॥

ਦੁਚਸ਼ਮੇ ਮਰਾ = ਮੇਰੇ ਦੋਨੋਂ ਨੇਤਰ। ਬੀਂ = ਦੇਖਦੇ। ਚਿਹ = ਕੀ।
ਗਰਦੀਦਹ = ਹੋ ਗਿਆ ਹੈ। ਈਂ = ਏਹ। ਕਿ = ਜੋ। ਈਂ = ਇਸ। ਦੀਦਹੇ = ਅੱਖਾਂ
ਖੂੰਨ = ਮਰਨ। ਇ = ਦਾ। ਈਂ = ਇਨ੍ਹਾਂ। ਦੀਦਹ = ਦੇਖਿਆ। ਈਂ = ਏਹ।

ਭਾਵ—ਮੇਰੇ ਦੋਨਾਂ ਨੇਤਰਾਂ ਦੇਖਦਿਆਂ ਇਹ ਕੀ ਹੋ ਗਿਆ ਜੋ ਇਨ੍ਹਾਂ ਨੇਤਰਾਂ ਦੇਖਦਿਆਂ ਇਹ ਮਾਰੇ ਗਏ। ਨੋਟ—(ਈਂ) ਪਦ ਪ੍ਰੌੜਤਾ ਲਈ ਬਹੁਤ ਵਾਰ ਹੈ॥੨੨॥

ਬਿਹਲ ਮਨ ਤਨੇ ਤਰਕ ਦੁਨੀਆਂ ਕੁਨਮ॥
ਫ਼ਕੀਰੇ ਸ਼ਵੁਮ ਮੁਲਕਿ ਚੀਂ ਮੇਰਵਮ॥੨੩॥

ਬਿ = ਵਾਧੂ ਪਦ। ਹਲ = ਛਡ। ਮਨ = ਮੈਂ। ਤਨੇ-ਸਰੀਰ। ਤਰਕ = ਤਿਆਗ।
ਦੁਨੀਆਂ = ਸੰਸਾਰ। ਕੁਨਮ = ਕਰਾਂ। ਫ਼ਕੀਰੇ = ਸਾਧਣੀ। ਸ਼ਵੁਮ = ਹੋਵਾਂ।
ਮੁਲਕ = ਦੇਸ। ਇ = ਦੇ। ਚੀਂ = ਚੀਨ ਦੇਸ ਦਾ ਨਾਉਂ ਹੈ। ਮੇਰਵਮ = ਜਾਂਦੀ ਹਾਂ

ਭਾਵ—(ਕਹਿਣ ਲੱਗੀ) ਮੈਨੂੰ ਛੱਡੋ ਜਗਤ ਤਿਆਗਦੀ ਹਾਂ ਅਤੇ ਸਾਧਣੀ ਹੋਕੇ ਦੇਸ ਪਰਦੇਸ ਚਲੀ ਜਾਂਦੀ ਹਾਂ॥੨੩॥

ਬਿਗੁਫ਼ਤ ਈਂ ਸੁਖ਼ਨਰਾ ਕੁਨਦ ਜਾਮਹ ਚਾਕ॥
ਰਵਾਂਸ਼ੁਦ ਸੂਏ ਦਸ਼ਤ ਚਕਮਾਕ ਚਾਕ॥੨੪॥

ਬਿ = ਵਾਧੂ ਪਦ। ਗੁਫਤ = ਕਹਿਆ। ਈਂ = ਏਹ। ਸੁਖਨ = ਗੱਲ। ਰਾ = ਨੂੰ
ਕੁਨਦ = ਕਰਦੀ ਹੈ। ਜਾਮਹ = ਬਸਤ੍ਰ। ਚਾਕ = ਲੀਰਾਂ। ਰਵਾਂਸ਼ੁਦ = ਤੁਰ ਪਈ
ਸੂਏ = ਵਲ। ਦਸ਼ਤ = ਉਜਾੜ। ਚਕਮਾਕ ਚਾਕ = ਇਕ ਉਜਾੜ ਦਾ ਨਾਉਂ ਹੈ।

ਭਾਵ—ਏਹ ਗੱਲ ਕਹੀ ਅਤੇ ਬਸਤ੍ਰ ਫਾੜੇ ਅਰ ਚਕਮਾਕ ਚਾਕ ਦੀ ਉਜਾੜ ਨੂੰ ਤੁਰ ਪਈ॥੨੪॥

ਕਿ ਆਂਜਾ ਬਿਦੀਦੰਦ ਖੁਸ਼ ਖ੍ਵਾਬਗਾਹ॥
ਨਿਸ਼ਸਤਹ ਅਸਤ ਬਰ ਗਾਓ ਬਾ ਜ਼ਨ ਚੁ ਮਾਹ॥੨੫॥

ਕਿ = ਜੋ। ਆਂਜਾ = ਉਥੇ। ਬਿਦੀਦੰਦ = ਦੇਖਿਆ। ਖੁਸ਼ = ਸੋਹਣਾ।
ਖ੍ਵਾਬਗਾਹ = ਸੌਣੇ ਦਾ ਅਸਥਾਨ। ਨਿਸ਼ਸਤਹ ਅਸਤ = ਬੈਠਾ ਹੈ ਸੀ। ਬਰ = ਉਪਰ
ਗਾਓ = ਬਲਦ। ਬਾ = ਨਾਲ। ਜਨ = ਇਸਤੀ। ਚੁ = ਨਿਆਈਂ। ਮਾਹ = ਚੰਦ੍ਰਮਾਂ

ਭਾਵ—ਕਿਉਂ ਜੋ ਉਹ ਅਸਥਾਨ ਸੌਣੇ ਲਈ ਨਵੇਕਲਾ ਦੇਖਿਆ ਅੱਗੇ ਬਲਦ ਉਤੇ ਚੜ੍ਹਨ ਵਾਲਾ (ਸ਼ਿਵ) ਇਸਤ੍ਰੀ (ਪਾਰਬਤੀ) ਸੰਜੁਗਤ ਬੈਠਾ ਸੀ