ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੫੩)

ਹਿਕਾਯਤ ਅਠਵੀਂ

ਜਿਸਦਾ ਮਸਤਕ ਚੰਦ੍ਰਮਾਂ ਦੀ ਨਿਆਈਂ ਸੀ॥੨੫॥

ਬਿ ਪੁਰਸ਼ੀਦ ਓਰਾ ਕਿ ਐ ਨੇਕ ਜ਼ਨ॥
ਹਮਾਂਯੂੰ ਦਰਖ਼ਤੇ ਚੋ ਸਰਵਿ ਚਮਨ॥੨੬॥

ਬਿ = ਵਾਧੂ। ਪੁਰਸ਼ੀਦ = ਪੁਛਿਆ। ਓਰਾ = ਉਸਨੂੰ। ਕਿ = ਜੋ। ਐ = ਹੇ।
ਨੇਕ = ਭਲੀ। ਜਨ = ਨਾਰੀ। ਹਮਾਯੂੰ = ਭਾਗਾਂ ਵਾਲਾ। ਦਰਖਤ = ਬ੍ਰਿਛ
ਚੋ = ਨਿਆਈਂ। ਏ = ਇਕ। ਸਰਵ = ਸਰੂ। ਇ = ਦੇ। ਚਮਨ = ਫੁਲਵਾੜੀ।

ਭਾਵ— (ਸ਼ਿਵ ਨੇ) ਪੁਛਿਆ ਜੋ ਹੇ ਭਲੀ ਲੋਕੇ ਤੂੰ ਜੋ ਸੁੰਦਰ ਤਰਵਰ ਅਤੇ ਫੁਲਵਾੜੀ ਦੇ ਸਰੂ ਵਰਗੀ ਹੈਂ॥੨੬॥

ਕਿ ਹੂਰੇ ਪਰੀ ਤੋ ਚੁ ਨੂਰੇ ਜਹਾਂ॥
ਕਿ ਮਾਹਿ ਫ਼ਲਕ ਆਫ਼ਤਾਬੇ ਯਮਾਂ॥੨੭॥

ਕਿ = ਕੀ। ਹੂਰ = ਅਪਛਰਾ। ਏ = ਇਕ। ਪਰੀ = ਉਡਣ ਵਾਲੀ। ਤੋ = ਤੂੰ।
ਚੋ = ਨਿਆਈਂ। ਨੂਰੇ ਜਹਾਂ = ਜਗਤ ਦਾ ਪ੍ਰਕਾਸ਼ਕ (ਸੂਰਜ)। ਕਿ = ਅਤੇ।
ਮਾਹਿ ਫਲਕ = ਅਕਾਸ਼ ਦਾ ਚੰਦ੍ਰਮਾ। ਆਫਤਾਬ = ਸੂਰਜ
ਏ = ਦਾ। ਯਮਾਂ = ਯਮਨ ਦੇਸ।

ਭਾਵ— ਕੀ ਤੂੰ ਜਗਤ ਦੇ ਪ੍ਰਕਾਸ਼ ਕਰਨੇ ਵਾਲੀ ਪਰੀ ਜਾਂ ਅਪਛਰਾਂ ਹੈਂ ਜਾਂ ਚੰਦ ਸੂਰਜ ਇਸਤ੍ਰੀ ਰੂਪ ਬਣਕੇ ਆਈ ਹੈਂ?॥ ੨੭॥

ਨ ਹੂਰੇ ਪਰੀਅਮ ਨ ਨੂਰਿ ਜਹਾਂ॥
ਮਨਮ ਦੁਖ਼ਤਰੇ ਸ਼ਾਹਿ ਜ਼ਾਬਿਲਸਤਾਂ॥੨੮॥

ਨ = ਨਹੀਂ। ਹੂਰੋਪਰੀ = ਅਛਰਾਂ ਅਪਛਰਾਂ। ਅਮ = ਹਾਂ। ਨ=ਨਹੀਂ। ਨੂਰਿ
ਜਹਾਂ = ਸੂਰਜ। ਮਨਮ = ਮੈਂ ਹਾਂ। ਦੁਖਤਰ = ਪੁਤ੍ਰੀ। ਏ = ਦੀ। ਸ਼ਾਹਿ ਜ਼ਾਬਿਲ-
ਸਤਾਂ = ਜ਼ਾਬਿਲਸਤਾਂ ਦੇ ਰਾਜਾ (ਜ਼ਾਬਿਲਸਤਾਨ-ਇਕ ਦੇਸ ਦਾ ਨਾਉਂ ਹੈ।

ਭਾਵ— (ਉਤਰ ਦਿੱਤਾ) ਮੈਂ ਨਾ ਅਛਰਾ ਅਪਛਰਾ ਹਾਂ ਅਤੇ ਨਾ ਹੀ ਸੂਰਜ ਹਾਂ ਮੈਂ ਜ਼ਾਬਿਲਸਤਾਂ ਦੇ ਰਾਜੇ ਦੀ ਪੁਤ੍ਰੀ ਹਾਂ॥੨੮॥

ਬਿਪੁਰਸ਼ੀਦ ਦਰਾਮਦ ਪਰਸਤਸ ਨਮੂਦ॥
ਬਨਿਜ਼ਦ ਸ਼ ਜ਼ਬਾਂ ਰਾ ਬਫ਼ਰਸ਼ਤ ਕਸ਼ੂਦ॥੨੯॥

ਬਿ = ਪਰ। ਪੁਰਸ਼ੀਦ = ਪੁਛਣਾ। ਦਰਾਂਮਦ = ਆਇਆ। ਪਰਸਤਸ਼ = ਨਿਮਸ਼ਕਾਰ
ਨਮੂਦ = ਕੀਤੀ। ਬ = ਵਾਧੂ। ਨਿਜ਼ਦ = ਪਾਸ। ਸ਼ = ਉਸ। ਜ਼ਬਾਂ = ਜਿਹਬਾ।
ਰਾ = ਨੂੰ। ਬ = ਨਾਲ। ਫੁਰਸਤ = ਵੇਹਲ। ਕਸ਼ੂਦ ਖੋਲ੍ਹਿਆ।