ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੫੫)

ਹਿਕਾਯਤ ਅਠਵੀਂ

ਭਾਵ— ਉਸ ਥਾਂ ਤੇ (ਸ਼ਿਵ ਪਾਸੋਂ) ਜਦ ਖੂਹ ਦੇ ਉਤੇ ਪੁਜੀ ਜੋ ਉਹ ਉਸਦੀ (ਉਹਦੇ ਮਿਤ੍ਰ ਦੀ) ਹੇਲਾ ਭੂਮੀ ਸੀ॥੩੩॥

ਬਸੈਰੇ ਦਿਗਰ ਰੋਜ਼ ਆਮਦ ਸ਼ਿਕਾਰ॥
ਚਮਿਨਕਾਰ ਅਜ਼ਬਾਸ਼ਹ ਏ ਨੌ ਬਹਾਰ॥੩੪॥

ਬ-ਲਈ। ਸੈਰੇ-ਫਿਰਨਾ ਤੁਰਨਾ। ਦਿਗਰਰੋਜ਼-ਦੂਜੇ ਦਿਨ। ਆਮਦ=ਆਯਾ
ਸ਼ਿਕਾਰ = ਹੇਲਾ। ਚੁ = ਨਿਆਈਂ ਮਿਨਕਾਰ = ਚੁੰਜ। ਅਜ਼ = ਵਾਧੂ ਪਦ।
ਬਾਸ਼ਹ = ਇਕ ਪੰਛੀ ਦਾ ਨਾਮ ਹੈ। ਏ = ਉਸਤਤੀ ਵਾਕ।
ਨੌ ਬਹਾਰ = ਨਵੀਂ ਰੁਤ

ਭਾਵ— ਦੂਜੇ ਦਿਨ ਓਹ (ਉਸਦਾ ਮਿਤਰ) ਸੈਲ ਕਰਦਾ ਹੇਲੇ ਲਈ ਆਯਾ ਜੋ ਨਵੀਂ ਰੁਤ ਦੇ ਬਾਸ਼ਹ ਦੀ ਚੁੰਜ ਵਾਂਗੂੰ ਲਾਲ ਸੀ॥੩੪॥

ਕਿ ਬਰਖ਼ਾਸਤ ਪੇਸ਼ਸ਼ ਗ਼ਵਜ਼ਨੇ ਅਜ਼ੀਮ॥
ਰਵਾਂਕਰਦ ਅਸ਼ਪ ਹਮਚੋ ਬਾਦੇਨਸ਼ੀਮ॥੩੫॥

ਕਿ = ਜੋ । ਬਰਖ਼ਾਸਤ = ਉਠਿਆ। ਪੇਸ਼ਸ਼ = ਉਸਦੇ ਅੱਗੇ। ਗਵਜ਼ਨੇ = ਇਕ
ਜੰਗਲੀ ਗਾਇ। ਅਜ਼ੀਮ = ਵੱਡਾ। ਰਵਾਂਕਰਦ = ਤੋਰਿਆ। ਅਸ਼ਪ = ਘੋੜਾ।
ਹਮਚੋ = ਨਿਆਈਂ। ਬਾਦ ਨਸੀਮ = ਸਵੇਰ ਦੀ ਪਉਣ।

ਭਾਵ— ਉਸਦੇ ਅਗੇ ਇਕ ਗਵਜ਼ਨੇ ਉਠਿਆ ਉਸਨੇ ਉਸ ਪਿਛੇ ਸਵੇਰ ਦੀ ਪਉਣ ਵਾਂਗੂੰ ਘੋੜਾ ਤੋਰਿਆ॥੩੫॥

ਬਸੇ ਦੂਰ ਗਸ਼ਤਸ਼ ਨਮਾਂਦਹ ਦਿਗਰ॥
ਨ ਆਬੋ ਨ ਤੋਸ਼ਹੁ ਨ ਅਜ਼ਖ਼ੁਦ ਖ਼ਬਰ॥੩੬॥

ਬਸੇ ਦੂਰ = ਬਹੁਤ ਦੁਰੇਡਾ। ਗਸ਼ਤ = ਗਿਆ। ਸ਼ = ਓਹ। ਨਮਾਂਦਹ = ਨ
ਰਹੀ। ਦਿਗਰ = ਹੋਰ। ਨ = ਨਹੀਂ। ਆਬ = ਪਾਣੀ। ਓ = ਅਤੇ।
ਨ = ਨਹੀਂ। ਤੋਸ਼ਹ = ਵਸਤ। ਨ = ਨਾਂ। ਅਜ਼ = ਤੇ। ਖ਼ੁਦ = ਆਪ।
ਖ਼ਬਰ = ਪਤਾ

ਭਾਵ— ਬਹੁਤ ਦੂਰ ਚਲਿਆ ਗਿਆ ਫੇਰ ਉਸ ਪਾਸ ਦਾਣਾ ਪਾਣੀ ਨਾ ਰਿਹਾ ਨਾ ਹੀ ਆਪਣੀ ਸੁਰਤ ਰਹੀ॥੩੬॥

ਰਵਾਂਓ ਸ਼ੁਦਹ ਬਾਤਨੇ ਨੌਜਵਾਂ॥
ਨ ਹੂਰੋ ਪਰੀ ਆਫਤਾਬੇ ਜਹਾਂ॥੩੭॥