ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੫੬)

ਹਿਕਾਯਤ ਅਠਵੀਂ

ਰਵਾਂਓ ਸ਼ੁਦਹ = ਓਹ ਤੁਰਿਆ। ਬਾ = ਨਾਲ। ਤਨ = ਸਰੀਰ। ਏ = ਸੰਬੰਧੀ
ਨੌ ਜਵਾਂ - ਜੁਵਾ ਅਵਸਥਾ। ਨ = ਨਹੀਂ। ਹੂਰੋ ਪਰੀ = ਅੱਛਰਾ ਅਪੱਛਰਾ।
ਆਫਤਾਬੇ ਜਹਾਂ = ਜਗਤ ਦਾ ਸੂਰਜ

ਭਾਵ— ਉਹ ਇਕ ਜੋਬਨ ਵਾਲੀ ਤੁਰੀ ਜਿਸ (ਵਰਗੀ) ਨ ਜਗਤ ਸੂਰਜ ਨਾ ਹੀ ਕੋਈ ਅੱਛਰਾ ਅਪੱਛਰਾ ਹੈ ਸੀ॥੩੭॥

ਬਦੀਦਨ ਵਜ਼ਾਂ ਸ਼ਾਹ ਆਸ਼ੁਫ਼ਤਹ ਗਸ਼ਤ॥
ਕਿ ਅਜ਼ਖ਼ੁਦ ਖ਼ਬਰ ਰਫਤਵ ਅਜ਼ ਹੋਸ਼ ਦਸਤ॥੩੮॥

ਬਦੀਦਨ = ਦੇਖਣੇ ਤੇ। ਵਜ਼ਾਂ = ਉਸਦੇ। ਸ਼ਾਹ = ਰਾਜਾ। (ਉਸਦਾ ਮਿਤ੍ਰ)।
ਆਸ਼ੁਫ਼ਤਹ = ਮੋਹਤ। ਗਸ਼ਤ = ਹੋ ਗਿਆ। ਕਿ = ਜੋ। ਅਜ਼ਖ਼ੁਦ ਆਪਣੀ।
ਖ਼ਬਰ = ਸੂਰਤ। ਰਫ਼ਤ = ਜਾਂਦੀ ਰਹੀ। ਅਜ਼ = ਤੇ।
ਹੋਸ਼ = ਸਮ੍ਹਾਲ। ਦਸਤ-ਹੱਥ।

ਭਾਵ— ਉਸਦੇ ਦੇਖਣੇ ਤੇ ਉਸਦਾ ਮਿਤ੍ਰ ਮੋਹਤ ਹੋ ਗਿਆ ਅਤੇ ਉਹਨੂੰ ਆਪਣੀ ਸੁਰਤ ਨਾ ਰਹੀ ਅਤੇ ਹੱਥਾਂ ਦੀ ਸੰਮ੍ਹਾਲ ਜਾਂਦੀ ਰਹੀ॥੩੮॥

ਕਿ ਕਸਮਿ ਖ਼ੁਦਾ ਮਨ ਤੁਰਾ ਮੇਂ ਕੁਨਮ॥
ਕਿ ਅਜ਼ ਜਾਨਿ ਜ਼ਾਨੀ ਤੋ ਬਰਤਰ ਕੁਨਮ॥੩੯॥

ਭਾਵ— (ਉਸਨੂੰ ਆਖਿਆ) ਮੈਂ ਮੇਰੇ ਨਾਲ ਪਰਮੇਸ਼ਰ ਦੀ ਸੌਂਹ ਖਾਂਦਾ ਹਾਂ ਜੋ ਹੇ ਪਿਆਰੀ ਮੈਂ ਤੈਨੂੰ ਜਿੰਦ ਨਾਲੋਂ ਵਧਕੇ ਰਖੂੰਗਾ॥੩੯॥

ਉਜ਼ਰ ਕਰਦਓ ਚੂੰ ਦੋ ਸੋ ਚਾਰ ਬਾਰ॥
ਹਮ ਆਖ਼ਰ ਬਿਗੁਫ਼ਤਨ ਵਲ਼ਾਂ ਕਰਦਕਾਰ॥੪੦॥

ਉਜ਼ਰ = ਨਾਹ ਨੁਕਰ। ਕਰਦ = ਕੀਤੀ। ਓ = ਉਸ। ਚੂੰ = ਜਦ। ਦੋ ਸੇ ਚਾਰ=੨-
੩-੪। ਬਾਰ = ਵੈਰੀ। ਹਮ ਆਖ਼ਰ = ਓੜਕ ਨੂੰ। ਬਿ = ਵਾਧੂ ਪਦ।
ਗੁਫ਼ਤਨ = ਕਹਿਣਾ। ਵਜ਼ਾਂ = ਉਸਦੇ। ਕਰਦ = ਕੀਤਾ। ਕਾਰ = ਕੰਮ।

ਭਾਵ— ਉਸ (ਇਸ ਨੇ) ਦੋ ਚਾਰ ਵੇਰੀ ਮੋੜ ਘੋੜ ਕੀਤੇ ਓੜਕ ਨੂੰ ਉਸਦੇ ਕਹਿਣੇ ਅਨੁਸਾਰ ਕੰਮ ਕੀਤਾ॥੪੦॥

ਬਿਬੀਂ ਗਰਦਸ਼ ਬੇਵਫ਼ਾਏ ਜ਼ਮਾਂ॥