ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੬੦)

ਹਿਕਾਯਤ ਨੌਵੀਂ

ਹਕਾਯਤ ਸ਼ੁਨੀਦੇਮ ਸ਼ਾਹਿ ਫਰੰਗ॥
ਚੁ ਬਾਜ਼ਨ ਨਿਸ਼ਸਤੰਦ ਪਸ਼ਤਿ ਪਲੰਗ॥੩॥

ਹਕਾਯਤ = ਸਾਖੀ। ਸ਼ੁਨੀਦੇਮ = ਅਸੀ ਸੁਣੀ ਹੈ। ਸ਼ਾਹ = ਰਾਜਾ। ਇ = ਦਾ। ਫਰੰਗ = ਦੇਸ ਦਾ ਨਾਉਂ ਹੈ। ਚੋ = ਜਦ। ਬਾ = ਨਾਲ। ਜਨ = ਇਸਤ੍ਰੀ। ਨਿਸ਼ਸਤੰਦ = ਬੈਠੇ ਸੀ। ਪੁਸ਼ਤ = ਪਿੱਠ। ਇ = ਦੀ। ਪਲੰਘ ਖਾਦ।

ਭਾਵ—ਅਸੀਂ ਫਰੰਗ ਦੇ ਰਾਜੇ ਦੀ ਸਾਖੀ ਸੁਣੀ ਹੈ ਜਦ ਓਹ ਇਸਤ੍ਰੀ ਸਮੇਤ ਮੰਜੇ ਉਤੇ ਬੈਠਾ ਸੀ॥੩॥

ਨਦਰ ਕਰਦ ਬਰਬਚਹ ਗੌਹਰ ਨਿਗਾਰ॥
ਬਦੀਦਨ ਹਮਾਯੂੰ ਜਵਾਂ ਉਸਤਵਾਰ॥੪॥

ਨਦਰ = ਧਿਆਨ। ਕਰਦ = ਕੀਤਾ। ਬਰ = ਉਤੇ। ਬਚਹ = ਪੁਤ੍ਰ। ਗੌਹਰ
ਨਿਗਾਰ = ਮੋਤੀ ਪਾਰਖੂ। ਬ = ਵਿਚ। ਦੀਦਨ = ਦੇਖਣਾ। ਹਮਾਯੂੰ = ਸੁੰਦਰ
ਜਵਾਂ = ਗਭਰੂ। ਉਸਤਵਾਰ = ਤਕੜਾ।

ਭਾਵ—(ਉਸਦੀ ਇਸਦੀ ਇਸਤ੍ਰੀ ਨੇ) ਇਕ ਮੋਤੀ ਪਾਰਖੂ ਜੌਹਰੀ ਦੇ ਪੁਤਰ ਉਤੇ ਧਿਆਨ ਕੀਤਾ ਜੋ ਸੁੰਦਰ ਸਰੂਪ ਤਕੜਾ ਜੋਬਨ ਵਾਲਾ ਸੀ॥੪॥

ਬਵਕਤਿ ਸ਼ਬ ਓਰਾ ਬਿਖਾਂਦੰਦ ਪੇਸ਼॥
ਬਦੀਦਨ ਹਮਾਯੂੰ ਬਬਾਲਾਏ ਬੇਸ਼॥੫॥

ਬ = ਵਿਚ। ਵਕਤ = ਸਮਾ। ਇ = ਦੇ। ਸ਼ਬ = ਰਾਤ। ਓਰਾ = ਉਸਨੂੰ
ਬਿਖ੍ਵਾਂਦੰਦ = ਸਦਿਆ। ਪੇਸ਼ = ਪਾਸ। ਬ = ਵਿਚ। ਦੀਦਨ = ਦੇਖਣਾ। ਹਮਾਯੂੰ = ਸੁਭ
ਬ = ਵਿਚ। ਬਾਲਾਏ = ਉਚਿਆਈ। ਬੇਸ਼=ਬਹੁਤ।

ਭਾਵ— ਰਾਤ ਸਮੇਂ ਉਸਨੂੰ ਪਾਸ ਬੁਲਾਇਆ ਜੋ ਉਸਨੂੰ ਪਾਸ ਬੁਲਾਇਆ ਜੋ ਸੁਭ ਸਰੂਪ ਅਤੇ ਬਹੁਤ ਲੰਮਾ ਸੀ॥੫॥

ਬਿਆਵੇਖ਼ਤ ਬਾਓ ਹਮਹ ਯਕ ਦਿਗਰ॥
ਕਿਜ਼ਾਹਿਰ ਸ਼ਵਦ ਹੋਸ਼ੋ ਹੈਬਤ ਹੁਨਰ॥੬॥

ਬਿ= ਵਾਧੂ ਪਦ। ਆਵੇਖਤ = ਪਿਲਚੇ। ਬਾਓ = ਉਸਦੇ ਨਾਲ। ਹਮਦ = ਪੂਰੇ।
ਯਕ ਦਿਗਰ = ਇਕ ਦੂਜਾ। ਕਿ = ਜੋ। ਜ਼ਾਹਿਰ = ਪ੍ਰਗਟ। ਸ਼ਵਦ = ਹੋ ਜਾਵੇ।
ਹੋਸ਼ = ਬੁਧੀ। ਹੈਬਤ = ਦਬਾਉ। ਹੁਨਰ = ਵਿਦਯਾ।

ਭਾਵ—ਆਪਸ ਵਿਚ ਉਹ ਇਕ ਦੂਜੇ ਉਤੇ ਮੋਹਤ ਹੋ ਗਏ ਕਿਉਂ ਜੋ ਉਨਾਂ ਦੀ ਬੁਧੀ ਅਤੇ ਵਡਿਆਈ ਅਰ ਵਿਦਿਆ ਪ੍ਰਗਟ ਹੋ ਜਾਵੇ॥ ੬॥