ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੬੧)

ਹਿਕਾਯਤ ਨੌਵੀਂ

ਯਕੇ ਮੂਇਚੀਂ ਰਾ ਬਿਖ਼੍ਵਾਂਦੰਦ ਪੇਸ਼॥
ਕਿ ਅਜ਼ਮੂਇਚੀਨੀ ਬਰਾਵਰਦ ਰੇਸ਼॥੭॥

ਯਕੇ=ਇਕ। ਮੂਇ ਚੀਂ = ਬਾਲ ਚੁਨਣ ਵਾਲਾ। (ਨਾਈ)। ਰਾ =ਨੂੰ। ਬਿਖ਼੍ਵਾਂ
ਦੰਦ = ਸਦਿਆ। ਪੇਸ਼-ਪਾਸ। ਕਿ = ਜੋ। ਅਜ਼ = ਨਾਲ। ਮੂਇਚੀਂ=ਬਾਲ ਮੁੰਨਣ
ਦਾ ਸੰਦ। ਬਰਾਵਰਦ = ਕਢੇ। ਰੇਸ਼ = ਵੱਢਣਾ।

ਭਾਵ—ਇਕ (ਨਾਈ) ਨੂੰ ਪਾਸ ਸਦਿਆ ਜੋ ਵਾਲ ਮੁੰਨਣ ਦੇ ਹਥਿਆਰ (ਉਸਤ੍ਰੇ) ਨਾਲ ਮੁੰਨ ਘਤੇ॥੭॥

ਬਰੋਹਰ ਕਿ ਬੀਂਨਦ ਨਦਾਨਦ ਸੁਖ਼ਨ॥
ਕਿ ਅਜ਼ਰੂਇ ਮਰਦੇ ਖ਼ੁਦਹ ਸ਼ਕਲਿ ਜਨ॥੮॥

ਬਰ = ਉਤੇ। ਓ = ਉਸ। ਹਰਕਿ = ਜੋ ਕੋਈ। ਬੀਂਨਦ=ਦੇਖੋ! ਨਦਾਨਦ = ਨਾ
ਜਾਣੇ। ਸੁਖਨ = ਗਲ (ਭੇਤ) । ਕਿ = ਜੋ। ਅਜ਼ = ਤੇ। ਰੂਇ = ਸਰੂਪ। ਮਰਦੇ = ਪੁਰਖ
ਸ਼ੁਦਹ=ਹੋ ਗਿਆ। ਸ਼ਕਲਿ = ਰੂਪ । ਜ਼ਨ = ਇਸਤ੍ਰੀ।

ਭਾਵ—ਜੋ ਕੋਈ ਉਸਤੇ ਧਿਆਨ ਕਰੇ ਉਹ ਭੇਦ ਨਾ ਪਾਵੇ ਕਿਉਂ ਜੋ ਪੁਰਖ ਸਰੂਪ ਤੇ ਇਸਤੀ ਰੂਪ ਹੋ ਗਿਆ ਸੀ॥੮॥

ਬਿਦੀਦੰਦ ਹਰਕਸ ਕਿ ਈਂ ਹਮ ਜ਼ਨ ਅਸਤ॥
ਕਿ ਦਰ ਪੈਕਰਿ ਚੂੰ ਪਰੀ ਰੌਸ਼ਨ ਅਸਤ॥੯॥

ਬਿ = ਵਾਧੂ। ਦੀਦੰਦ = ਜਾਣਿਆ। ਹਰਕਸ = ਸਭਨੇ। ਕਿ = ਜੋ। ਈਂ = ਏਹ।
ਹਮ = ਭੀ। ਜਨ=ਇਸਤ੍ਰੀ। ਅਸਤ = ਹੈ। ਕਿ=ਜੋ। ਦਰ = ਵਿਚ ਪੈਕਰਿ = ਸਰੀਰ
ਚੂੰ = ਨਿਆਈਂ। ਪਰੀ = ਅਪਛਰਾ। ਰੌਸ਼ਨ = ਚਮਕੀਲੀ। ਅਸਤ = ਹੈ।

ਭਾਵ—ਸਭਨੇ ਜਾਣਿਆ ਜੋ ਇਹ ਭੀ ਇਕ ਇਸਤ੍ਰੀ ਹੈ ਜੋ ਸੁੰਦਰ ਅਪਛਰਾ ਦੇ ਸਰੀਰ ਵਾਂਗੂੰ ਹੈਂ॥੯॥

ਬਿਦੀਦੰਦ ਓਰਾ ਯਕੇ ਰੋਜ਼ ਸ਼ਾਹਿ॥
ਕਿ ਮਕਬੂਲ ਸ੍ਵੂਰਤ ਚੋ ਰਖ਼ਸ਼ਿੰਦਹ ਮਾਹਿ ॥੧੦॥

ਬਿ = ਵਾਧੂ ਪਦ। ਦੀਦੰਦ = ਦੇਖਿਆ। ਓਰਾ = ਉਸਨੂੰ। ਯਕੇ = ਇਕ ਰੋਜ਼ = ਦਿਨ। ਸ਼ਾਹਿ = ਰਾਜਾ। ਕਿ = ਜੋ। ਮਕਬੂਲ = ਪਿਆਰੀ। ਸੂਰਤ = ਮੂਰਤ। ਚੋ = ਨਿਆਈਂ। ਰਖ਼ਸ਼ਿੰਦਰ = ਚਮਕਣ ਵਾਲਾ। ਮਾਹਿ =ਚੰਦ੍ਰਮਾ। ਭਾਵ—ਇਕ ਦਿਨ ਓਸ (ਪੁਰਸ਼) ਨੂੰ ਰਾਜੇ ਨੇ ਦੇਖ ਲਿਆ ਜੋ ਪੁੰਨਿਆਂ ਦੇ ਚੰਦ੍ਰਮਾਂ ਵਾਂਗੂੰ ਪਿਆਰੀ ਮੂਰਤੀ ਸੀ॥੧੦॥