ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੬੨)

ਹਿਕਾਯਤ ਨੌਵੀਂ

ਬਿਪੁਰਸ਼ੀਦ ਓਰਾ ਕਿ ਐ ਨੋਕ ਬਖਤ॥
ਸਜ਼ਾਵਾਰ ਸ਼ਾਹੀਸਤ ਸ਼ਾਯਾਨਿ ਤਖਤੁ॥੧੧॥

ਬਿ = ਵਾਧੂ। ਪੁਰਸ਼ੀਦ = ਪੁਛਿਆ। ਓਰਾ = ਉਸਨੂੰ। ਕਿ = ਜੋ। ਐ = ਹੈ।
ਨੇਕਬਖ਼ਤ = ਭਲੇ ਭਾਗ ਵਾਲੀ। ਸਜ਼ਾਵਾਰ = ਯੋਗ। ਸ਼ਾਹੀਸਤ = ਤੂੰ ਗੱਦੀਦੇ
ਹੈਂ। ਸ਼ਾਯਾਨ = ਯੋਗ। ਇ = ਦੇ। ਤਖ਼ਤ = ਸਿੰਘਾਸਣ।

ਭਾਵ—ਉਸਨੂੰ ਪੁਛਿਆ ਹੇ ਭਗਵਾਨ ਤੂੰ ਜੋ ਰਾਜ ਅਤੇ ਸਿੰਘਾਸਣ ਦੇ ਯੋਗ ਹੈਂ॥੧੧॥

ਕਿ ਜ਼ਨ ਤੋ ਕੁਦਾਮੀ ਕਿਹਾ ਦੁਖਤਰੀ॥
ਕਿ ਮੁਲਕੇ ਕਿਰਾ ਤੋ ਕਿਰਾ ਖਾਹਰੀ॥੧੨॥

ਕਿ = ਜੋ। ਜ਼ਨ=ਇਸਤ੍ਰੀ। ਤੋ = ਤੂੰ। ਕੁਦਾਮੀ = ਕੁਦਾਮਈ (ਕੁਦਾਮ ਹਸਤੀ)।
ਕਦਾਮ = ਕਿਸਦੀ। ਹਸਤੀ = ਤੂੰ ਹੈਂ। ਕਿਰਾ = ਕਿਸਦੀ। ਦੁਖ਼ਤਰ = ਪੁਤ੍ਰੀ।
ਈ = ਹੈ। ਕਿ = ਜੋ। ਮੁਲਕ = ਦੇਸ। ਇ = ਦੇ। ਕਿਰਾ = ਕਿਸਦੀ। ਤੋ = ਤੂੰ।
(ਕਿਹਰਾ) ਕਿਸਦੀ। ਖਾਹਰ = ਭੈਣ। ਈਂ = ਤੂੰ ਹੈਂ।

ਭਾਵ—ਤੂੰ ਕਿਸਦੀ ਇਸਤ੍ਰੀ ਕਿਸਦੀ ਪੁਤ੍ਰੀ ਅਰ ਕਿਸ ਦੇਸ ਦੀ ਅਤੇ ਕਿਸਦੀ ਭੈਣ ਹੈਂ॥੧੨॥,

ਬਨਦਰ ਅੰਦਰੂੰ ਬਹਰਹ ਮੰਦ ਆਮਦਸ਼॥
ਬਦੀਦਨ ਸ਼ਹੇ ਦਿਲ ਪਸੰਦ ਆਮਦਸ਼॥੧੩॥

ਬ = ਵਿਚ। ਨਦਰ = ਧਿਆਨ। ਅੰਦਰੂੰ = ਵਿਚ। ਬਹਰਹਮੰਦ = ਭਾਗਾਂ ਵਾਲੀ।
ਆਮਦ = ਆਈ। ਸ਼ = ਉਸ। ਬ = ਵਿਚ। ਦੀਦੰਨ = ਦੇਖਣੇ। ਸ਼ਾਹੇ = ਇਕ
ਰਾਜਾ। ਦਿਲਪਸੰਦ = ਮਨ ਭੌਂਦਾ। ਆਮਦ = ਆਈ। ਸ਼ = ਉਹ।

ਭਾਵ—ਉਸਨੂੰ (ਰਾਜੇ ਨੂੰ) ਉਹ ਭਾਗਵੰਤੀ ਦਿਸੀੀ ਅਤੇ ਦੇਖਣ ਵਿਚ ਇਕ ਸੁੰਦਰ ਰਾਣੀ ਜਾਪੀ॥੧੩॥

ਸ਼ਬਾਂਗਾਹ ਬੁਰਦਸ਼ ਦਰੂੰਖ਼ਾਨਹ ਖ੍ਵੇਸ਼॥
ਕਨੀਜ਼ਕ ਯਕੇਰਾ ਬਿਖ਼ਾਂਦੰਦ ਪੇਸ਼॥੧੪॥

ਸ਼ਬਾਂਗਾਹ = ਰਾਤ੍ਰ ਸਮੇਂ। ਬੁਰਦ = ਲੈਗਿਆ। ਸ਼ = ਉਸਨੂੰ। ਦਰੂੰ = ਅੰਦਰ।
ਖ਼ਾਨਹ ਖ੍ਵੇਸ਼ = ਅਪਣੇ ਘਰ। ਕਨੀਜ਼ਕ = ਦਾਸੀ। ਯਕੇ = ਇਕ। ਰਾ = ਨੂੰ
ਬਿਖ਼ਾਂਦੰਦ = ਬੁਲਾਇਆ। ਪੇਸ਼ = ਪਾਸ।

ਭਾਵ—ਰਾਤ ਸਮੇਂ ਉਸ (ਰਾਣੀ) ਨੂੰ ਅਪਨੇ ਘਰ ਲੈਗਿਆ ਅਤੇ ਇਕ ਟਹਿਲਣ ਨੂੰ ਪਾਸ ਬਲਾਇਆ॥੧੪॥