ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੬੩)

ਹਿਕਾਯਤ ਨੌਵੀਂ

ਬਿਗੁਫਤਹ ਕਿ ਐ ਸਰਵਕਦ ਸੀਮਤਨ॥
ਚਰਾਗ਼ੇ ਫ਼ਲਕ ਆਫ਼ਤਾਬੇ ਯਮਨ॥ ੧੫॥

ਬਿ = ਵਾਧੂ। ਗੁਫਤਹ = ਕਹਿਆ। ਕਿ = ਜੋ। ਐ = ਹੇ। ਸਰਵਕਦ = ਸਰੂ
ਦੇ ਅਕਾਰ ਵਰਗੀ। ਸੀਮ = ਚਾਂਦੀ। ਤਨ = ਦੇਹ। ਚਰਾਗ਼ = ਦੀਵਾ।
| ਏ = ਦਾ। ਫ਼ਲਕ = ਅਕਾਸ਼। ਆਫ਼ਤਾਬ = ਸੂਰਜ। ਏ = ਦੇ। ਯਮਨ = ਦੇਸ ਦਾ ਨਾਉਂ।

ਭਾਵ— ਕਹਿਆ ਕਿ ਹੇ ਸੁੰਦ੍ਰੀ ਸਰੂ ਦੇ ਅਕਾਰ ਵਾਲੀ ਅਕਾਸ਼ ਦੇ ਦੀਵੇ ਅਤੇ ਯਮਨ ਦੇ ਸੂਰਜ॥੧੫॥

ਵਜ਼ਾਂ ਬਹੁਰ ਮਾਰਾ ਬ ਤੱਪਸ਼ੀਦ ਦਿਲ॥
ਕਿ ਮਾਹੀ ਬਿਉਫਤਾਦ ਅਜ਼ ਆਬੋਗਿਲ॥੧੬॥

ਵਜ਼ਾਂ = ਉਸ। ਬਹਰ = ਲਈ। ਮਾਰਾ = ਸਾਡਾ। ਬ = ਵਾਧੂ ਪਦ। ਤੱਪਸ਼ੀਦ = ਜਲ
ਗਿਆ। ਦਿਲ = ਚਿਤ। ਕਿ = ਜਿਵੇਂ। ਮਾਹੀ = ਮੱਛੀ। ਕਿ = ਵਾਧੂ।
ਉਫਤਾਦ = ਡਿਗ ਪਵੇ। ਅਜ਼ = ਤੇ। ਆਬ = ਪਾਣੀ। ਓ = ਅਤੇ। ਗਿੱਲ = ਚਿੱਕੜ।

ਭਾਵ— ਉਸਦੇ ਲਈ ਮੇਰਾ ਚਿਤ ਜਲ ਗਿਆ ਹੈ ਜਿਵੇਂ ਮੱਛੀ ਚਿੱਕੜ ਅਤੇ ਪਾਣੀ ਤੇ ਦੂਰ ਡਿਗ ਪਵੇ (ਅਰਥਾਤ ਇਸ ਪ੍ਰਕਾਰ ਤੜਫਦਾ ਹਾਂ ਜਿਉਂ ਮੱਛੀ ਬਿਨ ਪਾਣੀਓਂ ਕਿਉਂ ਜੀਵਨ ਪਾਵੇ)॥੧੬॥

ਬਿਰੌ ਐ ਸ੍ਵਬਾਪੈਕ ਗੁਲਜ਼ਾਰਿਮਾ॥
ਕਿ ਦਰਪੇਸ਼ ਯਾਰੇ ਵਫਾਦਾਰਿਮਾ॥੧੭॥

ਬਿਰੌ = ਜਾਹ। ਐ = ਹੇ। ਸ੍ਵਬਾਪੈਕ = ਫੁਰਤੀਲੀ। ਗੁਲਜ਼ਾਰ = ਫੁਲਵਾੜੀ।
ਇ = ਸਨਬੰਧੀ। ਮਾ = ਅਸਾਡੀ। ਕਿ = ਵਾਧੂ। ਦਰਪੇਸ਼ = ਸਾਮ੍ਹਣੇ।
ਯਾਰੇ = ਮਿੱਤ। ਵਫ਼ਾਦਾਰ = ਬਚਨ ਦਾ ਪੱਕਾ। ਇ = ਸੰਬੰਧੀ। ਮਾ = ਅਸਾਡਾ

ਭਾਵ— ਹੇ ਮੇਰੀ ਫੁਲਵਾੜੀ ਅਤੇ ਫੁਰਤੀਲੀ ਤੂੰ ਸਾਡੇ ਬਚਨ ਦੇ ਪੱਕੇ ਮਿੱਤ੍ਰ ਪਾਸ ਜਾਹ॥ ੧੭॥

ਤੋ ਗਰਪੇਸ਼ ਓਰਾ ਬਿਆਰੀ ਮਰਾ॥
ਬਿਬਖ਼ਸਮ ਸਰਿ ਬਸਤਹ ਗੰਜੇ ਤਰਾ॥੧੮॥

ਤੋ = ਤੂੰ। ਗਰ = ਜੇ। ਪੇਸ਼=ਪਾਸ। ਓਰਾ = ਉਸਨੂੰ। ਬਿਆਰੀ = ਲਿਆਵੇਂ
ਮਰਾ = ਮੇਰੇ। ਬਿ = ਵਾਧੂ। ਬਖ਼ਸ਼ਮ = ਦੇਵਾਂਗਾ। ਸਰਿਬਸਤਹ = (ਬੰਧਾਨ
ਸਿਰ) ਭਰਿਆ ਹੋਇਆ। ਗੰਜੇ = ਭੰਡਾਰ। ਤੁਰਾ = ਤੈਨੂੰ।