ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੬੪)

ਹਿਕਾਯਤ ਨੌਵੀਂ

ਭਾਵ—ਜੇਕਰ ਤੂੰ ਉਸਨੂੰ ਮੇਰੇ ਪਾਸ ਲਿਆਵੇਂ ਤਾਂ ਮੈਂ ਤੈਨੂੰ ਭਰਿਆ ਹੋਇਆ ਭੰਡਾਰ ਦੇਵਾਂ॥੧੮॥

ਰਵਾਂਸ਼ੁਦ ਕਨੀਜ਼ਕ ਸ਼ੁਨੀਦ ਈਂ ਸੁਖਨ॥
ਬਿਗੋਯਦ ਸੁਖਨਰਾ ਜ਼ਿ ਸਰਤਾਬ ਬੁਨ॥੧੯॥

ਰਵਾਂਸ਼ੁਦ = ਤੁਰ ਪਈ। ਕਨੀਜ਼ਕ = ਦਾਸੀ। ਸ਼ੁਨੀਦ = ਸੁਣੀ। ਈਂ = ਏਹ
ਸੁਖ਼ਨ = ਗੱਲ। ਬਿ = ਵਾਧੂ। ਗੋਯਦ = ਕਹਿੰਦੀ ਹੈ। ਸੁਖ਼ਨਰਾ = ਗੱਲ ਨੂੰ।
ਜ਼ਿ = ਤੇ। ਸਰ = ਸਿਰਾ। ਤਾ = ਤਾਈਂ। ਬ = ਵਾਧੂ। ਬੁਨ = ਜੜ।

ਭਾਵ—ਦਾਸੀ ਇਹ ਗੱਲ ਸੁਣਕੇ ਤੁਰ ਪਈ (ਅਗੇ ਜਾਕੇ) ਆਦ ਤੋਂ ਅੰਤ ਤਾਈਂ ਗਲ ਜਾ ਕੈਂਹਦੀ ਹੈ॥੧੯॥

ਜ਼ਬਾਨੀ ਕਨੀਜ਼ਕ ਸ਼ਨੀਦ ਈਂ ਸੁਖ਼ਨ॥
ਬਿ ਪੇਚੀਦ ਬਰਖ਼ੁਦ ਜ਼ਿ ਪੋਸ਼ਾਕ ਜ਼ਨ॥੨੦॥

ਜ਼ਬਾਨੀ = ਮੁਖੋਂ। ਕਨੀਜ਼ਕ = ਦਾਸੀ। ਬੁਨੀਦ = ਸੁਣੀ। ਈਂ = ਏਹ
ਸੁਖ਼ਨ = ਗੱਲ। ਬਿ = ਵਾਧੂ। ਪੇਚੀਦ = ਬਲਖਾਧਾ। ਬਰਖ਼ੁਦ = ਆਪਣੇ
ਵਿਚ। ਜ਼ਿ = ਸੇ। ਪੋਸ਼ਾਕ = ਬਸਤ੍ਰ। ਜ਼ਨ = ਇਸਤ੍ਰੀ।

ਭਾਵ—ਦਾਸੀ ਦੇ ਮੁਖੋਂ ਏਹ ਗਲ ਸੁਣੀ ਅਤੇ ਇਸਤ੍ਰੀ ਦੇ ਬਸਤ੍ਰਾਂ ਤੇ ਚਿੱਤ ਵਿਚ ਬਲ ਖਾਧਾ॥੨੦॥

ਕਿ ਜ਼ਾਹਰ ਕੁਨਾਨੀਦ ਅਸ਼ਬਾਬਿ ਖ੍ਵੇਸ਼
ਕਿ ਦੀਦਨ ਜਹਾਂ ਰਾ ਬਿ ਕਿਰਦਾਰੇ ਖ੍ਵੇਸ਼॥੨੧॥

ਕਿ = ਜੋ। ਜ਼ਾਹਰ = ਪਰਗਟ। ਕੁਨਾਨੀਦ = ਕਰਾਯਾ। ਅਸ਼ਬਾਬਿ=ਪਾਜ
= ਆਪਣਾ। ਕਿ = ਜੋ। ਦੀਦਨ = ਦੇਖਣਾ। ਜਹਾਂ = ਦੇਸ। ਰਾ = ਦਾ।
ਬਿ = ਉਪਰ। ਕਿਰਦਾਰੇ = ਕਰਤਬ। ਖ਼ੁਸ਼ = ਆਪਣਾ।

ਭਾਵ— (ਜਾਣਿਆ) ਜੋ ਮੇਰਾ ਪਾਜ ਉਘੜਿਆ ਅਤੇ ਮੇਰੀ ਕਰਤੂਤ ਨੂੰ ਲੋਕੀ ਦੇਖੂੰਗੀ॥੨੧॥

ਬਿ ਖ਼ਾਹਦ ਮਰਾ ਸ਼ਾਹ ਐ ਯਾਰਿਮਾ॥
ਮਰਾਮਸ੍ਵਲਿਹਤ ਦੇਹ ਵਫ਼ਾਦਾਰਿਮਾ॥੨੨॥

ਬਿ = ਵਾਧੂ। ਖ਼ਾਹਦ = ਚਾਹੁੰਦਾ ਹੈ। ਮਰਾ = ਮੈਨੂੰ। ਸ਼ਾਹ = ਰਾਜਾ। ਐ = ਹੇ।
ਯਾਰ = ਮਿੱਤ੍ਰ। ਇ = ਸੰਬੰਧੀ। ਮਾ = ਮੇਰਾ। ਮਰਾ = ਮੈਨੂੰ। ਮਸ੍ਵ=ਲਿਹਤ = ਸੁਭ
ਸੋਚ। ਦੇਹ=ਦੇਇ। ਵਫ਼ਾਦਾਰ = ਆਗਯਾਪਾਲਨਵਾਲਾ। ਇ = ਸਨਬੰਧੀ। ਮਾ = ਮੇਰੇ।