ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੬੫)

ਹਿਕਾਯਤ ਨੌਵੀਂ

ਭਾਵ—ਹੇ ਮੇਰੇ ਮਿਤ੍ਰ ਮੈਨੂੰ ਰਾਜਾ ਚਾਹੁੰਦਾ ਹੈ (ਹੁਣ ਕੀ ਕਰੀਏ ਹੇ ਮੇਰੀ ਅਗਿਆਕਾਰ ਕੋਈ ਚੰਗੀ ਸੋਚ ਦੱਸ॥ ੨੨॥

ਤੁਗੋਈ ਮਨ ਈਂਜਾ ਗੁਰੇਜ਼ਾਂਸ਼ਵਮ॥
ਕਿ ਇਮਰੋਜ਼ ਅਜ਼ ਜ਼ਾਇ ਖ਼ੇਜ਼ਾਂਸ਼ਵਮ॥੨੩॥

ਤੁ = ਤੂੰ। ਗੋਈ ਕਹੇਂ। ਮਨ = ਮੈਂ। ਈਂਜਾ = ਇਸ ਥਾਉਂ। ਗੁਰੇਜ਼ਾਂਸ਼ਵਮ = ਨਸ
ਜਾਊਂ। ਕਿ = ਅਤੇ। ਇਮਰੋਜ਼ = ਅਜ। ਜਾਇ = ਥਾਓਂ। ਅਜ਼ = ਤੇ।
ਖ਼ੇਜ਼ਾਂਸ਼ਵਮ = ਉਠ ਜਾਵਾਂ॥੨੩॥

ਭਾਵ—ਤੂੰ ਕਹੇਂ ਤਾਂ ਮੈਂ ਇਸ ਥਾਂ ਤੇ ਨਸ ਜਾਵਾਂ ਅਤੇ ਅੱਜ ਹੀ ਏਸ ਥਾਂ ਤੇ ਉਠ ਜਾਵਾਂ॥੨੩॥

ਨ ਤਰਸੀ ਇਲਾਜੇ ਤੁਰਾ ਮਨ ਕੁਨਮ॥
ਬਦੀਦਨ ਵਜ਼ਾਂ ਚਾਰ ਮਾਹਿ ਨਿਹਮ॥੨੪॥

ਨ = ਨਹੀਂ। ਤਰਸੀ = ਤੂੰ ਡਰੇਂ। ਇਲਾਜੇ = ਉਪਾਵ। ਤੁਰਾ = ਤੇਰਾ। ਮਨ = ਮੈਂ।
ਕੁਨਮ = ਕਰੂੰਗੀ। ਬਦੀਦਨ = ਦੇਖਦਿਆਂ। ਵ = ਅਤੇ। ਜਾਂ = ਉਸਦੇ।
ਚਾਰ = ੪। ਮਾਹਿ = ਮਹੀਨੇ। ਨਿਹਮ = ਰਖੂੰਗੀ)।

ਭਾਵ—(ਉਸ ਇਸਤ੍ਰੀ ਨੇ ਕਹਿਆ) ਤੂੰ ਨ ਡਰ ਮੈਂ ਤੇਰਾ ਉਪਾਵ

ਕਰਾਂਗੀ ਅਤੇ ਉਸਦੇ ਦੇਖਦੇ ਹੀ ਚਾਰ ਮਹੀਨੇ ਰਖੂੰਗੀ॥੨੪॥
ਚੋ ਖ਼ੁਸ਼ਪੀਦ ਯਕਜ਼ਾਇ ਚੂੰ ਬੇਖ਼ਬਰ॥
ਖ਼ਬਰ ਗਸ਼ਤਹਸ਼ੁਦ ਸ਼ਾਹ ਓ ਸ਼ੇਰ ਨਰ॥੨੫॥

ਚ = ਜਦੋਂ। ਖੁਸ਼ਪੀਦ = ਸੌਂ ਗਏ। ਯਕਜ਼ਾਇ = ਕੱਠੇ। ਚੂੰ = ਨਿਆਈਂ
ਬੇਖ਼ਬਰ = ਬਿਸੁਰਤ। ਖ਼ਬਰ = ਪਤਾ। ਗ਼ਸ਼ਤਹਸ਼ੁਦ = ਹੋਇਆ।
ਸ਼ਾਹ = ਰਾਜਾ। ਓ = ਉਸ। ਸ਼ੇਰਨਰ = ਵੱਡਾ ਸ਼ੀਂਹ (ਬਲੀ)

ਭਾਵ—ਜਦ ਕੱਠੇ ਬਿਸੁਰਤ ਸੌਂ ਗਏ ਤਾਂ ਉਸ ਬਲੀ ਰਾਜੇ ਨੂੰ ਪਤਾ ਲੱਗਾ॥੨੫॥

ਦਿਹਾਨਿ ਸ਼ਨੀਦ ਈਂ ਕਨੀਜ਼ਕ ਸੁਖ਼ਨ॥
ਬਜੁੰਬਸ਼ ਬਿਲਰਜ਼ੀਦ ਸਰਤਾਬ ਬੁਨ॥੨੬॥

ਦਿਹਾਨ = ਮੂੰਹ। ਇ = ਦੇ। ਸ਼ੁਨੀਦ = ਸੁਣੀ। ਈਂ = ਏਹ। ਕਨੀਜ਼ਕ = ਦਾਸ।
ਸੁਖ਼ਨ = ਬਾਤ। ਜੁੰਬਸ਼ = ਕਾਂਬਾਂ। ਬਿ = ਵਾਧੂ। ਲਰਜ਼ੀਦ = ਕੰਬਿਆ।
ਸਰ = ਸਿਰ। ਤਾ = ਤਾਈਂ। ਬ = ਤ। ਬੁਨ = ਜੜ (ਪੈਰ)