ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੬੬)

ਹਿਕਾਯਤ ਨੌਵੀਂ

ਭਾਵ—ਦਾਸੀ ਦੇ ਮੁਖੋਂ ਏਹ ਗੱਲ ਸੁਣੀ ਅਤੇ ਸਿਰ ਤੇ ਪੈਰਾਂ ਤਾਈਂ ਕਾਂਬੇ ਨਾਲ ਕੰਬਿਆ॥੨੬॥

ਬਿਆਮਦ ਕਜ਼ੋਜ਼ਾਇ ਓ ਖੁਫਤਹ ਦੀਦ॥
ਜ਼ਸਰਤਾ ਕਦਮ ਹਮਚੋ ਮੇਹਰਸ਼ ਤੁਪੀਦ॥੨੭॥

ਬਿ = ਵਾਧੂ ਪਦ। ਆਮਦ = ਆਇਆ। ਕਜੋ = ਜੋ ਉਸ। ਜਾਇ = ਥਾਾਉਂ। ਓ = ਉਹ।
ਖੁਫਤਹਦੀਦ = ਸੁਤੇ ਦੇਖੇ। ਜ਼ = ਤੇ। ਸਰ = ਸਿਰ। ਤਾ = ਤਾਈਂ। ਕਦਮ = ਪੈਰ।
ਹਮਚੋ = ਨਿਆਈਂ। ਮੇਹਰ = ਸੂਰਜ। ਸ਼ = ਉਹ। ਤੁਅਪੀਦ = ਤਪਿਆ।

ਭਾਵ—ਉਸ ਥਾਂਇ ਆਇਆ ਅਤੇ ਓਹ ਸੁਤੇ ਦੇਖੇ ਸਿਰ ਤੇ ਪੈਰਾਂ ਤਾਈਂ ਸੂਰਜ ਵਾਂਗੂੰ ਤਪ ਗਿਆ॥੨੭॥

ਬਿਦਾਨਿਸਤ ਈਂ ਰਾ ਖਬਰਦਾਰ ਸ਼ੁਦ॥
ਬਿਰੋਜ਼ਿ ਅਜ਼ਾਂ ਈਂ ਖ਼ਬਰਦਾਰ ਸ਼ੁਦ॥੨੮॥

ਬਿ = ਵਾਧੂ ਪਦ।! ਦਾਨਿਸਤ = ਜਾਣਿਆ। ਈਂਰਾ = ਇਸਨੂੰ। ਖਬਰਦਾਰ = ਪਤੇ
ਵਾਲੀ। ਸ਼ੁਦ = ਹੋਈ। ਬਿ = ਤੇ। ਰੋਜ਼ = ਦਿਨ। ਇ = ਸਨਬੰਧ ਪਦ। ਅਜ਼ਾਂ = ਉਸ
ਈਂ = ਇਹ। ਖਬਰਦਾਰ = ਸੁਚੇਤ। ਸ਼ੁਦ = ਹੋਈ।

ਭਾਵ— ਇਸ ਗਲ ਨੂੰ ਜਾਣਿਆ ਜੋ ਉਸਨੂੰ ਪਤਾ ਲੱਗ ਗਿਆ ਹੈ ਅਤੇ ਉਸੇ ਦਿਨ ਤੇ ਇਹ ਸੁਚੇਤ ਹੋ ਗਈ॥੨੮॥

ਬਿਖੁਸਪੀਦ ਯਕ ਜਾਇ ਯਕੇ ਖ੍ਵਾਬਗਾਹ॥
ਮਹਾਦਾਓ ਉਫਤਦ ਨ ਯਜ਼ਦਾਂ ਗਵਾਹ॥੨੯॥

ਬਿ = ਵਾਧੂ ਪਦ। ਖੁਸਪੀਦ = ਸੁਤੀ। ਯਕ ਜਾਇ = ਇਕ ਥਾਉਂ। ਯਕੇ = ਇਕ।
ਖੂਬਗਾਹ = ਮੰਜਾ। ਮਰਾ = ਮੇਰਾ। ਦਾਓ = ਢੰਗ। ਉਫਤਦ = ਬਣਿਆ।
ਨ = ਨਹੀਂ। ਯਜ਼ਦਾਂ = ਪਰਮੇਸ਼ਰ। ਗਵਾਹ = ਸਾਖੀ।

ਭਾਵ—ਅਤੇ ਇਕ ਥਾਓਂ ਇਕ ਮੰਜੇ ਤੇ ਸੌਂ ਗਈ ਹੈ ਪਰਮੇਸ਼ਰ ਸਾਖੀ ਹੈ ਮੇਰਾ ਢੰਗ ਨ ਬਣਿਆਂ॥੨੯॥

ਜੁਦਾ ਗਰ ਬਿਬੀਨਮ ਅਸੀਂ ਖ੍ਵਾਬਗਾਹ॥
ਯਕੇ ਜਫ਼ਤਹ ਬਾਸ਼ਮ ਚੋ ਖੁਰਸ਼ੈਦ ਮਾਹ॥੩੦॥

ਜੁਦਾ = ਕੱਲੀ। ਗਰ = ਜੇ। ਬਿਬੀਨਮ = ਮੈਂ ਦੇਖਾਂ। ਅਸੀਂ = (ਅਜ਼ ਈਂ)।
ਅਜ਼ = ਤੇ। ਈਂ = ਇਹ। ਖ੍ਵਾਬਗਾਹ = ਮੰਜਾ। ਯਕੇ = ਇਕ। ਜੁਫ਼ਤਹ = ਜੋੜ।
ਬਾਸ਼ਮ = ਹੋ ਜਾਵਾਂ। ਚੋ = ਨਿਆਈਂ। ਖੁਰਸ਼ੈਦ = ਸੂਰਜ। ਮਾਹ = ਚੰਦ੍ਰਮਾ।