ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੬੮)

ਹਿਕਾਯਤ ਨੌਵੀਂ

ਭਾਵ— ਚੌਥੇ ਦਿਨ ਆਇਆ ਤੇ ਕੱਠੇ ੋ ਦੇਖੋ ਅਸਚਰਜ ਰਹਿ ਗਿਆ ਅਤੇ ਚਿਤ ਵਿਚ ਕਹਿਆ॥੩੪॥

ਕਿ ਹੈਫ਼ਅਸਤ ਆਂਰਾ ਜੁਦਾ ਯਾਫਤੇਮ॥
ਕਿ ਤੀਰੇ ਕਮਾਂ ਅੰਦਰੁ ਸਾਖ਼ਤੇਮ ॥੩੫॥

ਕਿ = ਜੋ। ਹੈਫ = ਮਸੋਸ। ਅਸਤ = ਹੈ । ਆਂਦਾ = ਉਸਨੂੰ। ਜੁਦਾ = ਕੱਲੀ
ਯਾਫ਼ਤੇਮ = ਮੈਂ ਲਭਦਾ। ਕਿ = ਅਤੇ। ਤੀਰੇ = ਇੱਕ ਬਾਣ। ਕਮਾਂ = ਧਨਖ
ਅੰਦਰੂੰ = ਵਿਚ। ਸ਼ਾਖ਼ਤੇਮ = ਕਰਦਾ।

ਭਾਵ—ਜੋ ਵਡਾ ਮਸੋਸ ਹੈ ਜੋ ਉਸਨੂੰ ਮੈਂ ਕੱਲੀ ਪਾਉਂਦਾ ਤਾਂ ਬਾਣ ਧਨਖ ਵਿਚ ਕਰਦਾ ॥ ੩੫॥

ਨਦੀਦੇਮ ਦੁਸ਼ਮਨ ਨ ਦੋਜ਼ਮ ਬਤੀਰ॥
ਨ ਕੁਸ਼ਤਮ ਅਦੂਰਾ ਨ ਕਰਦਮ ਅਸੀਰ ॥੩੬॥

ਨ = ਨਹੀਂ। ਦੀਦੇਮ = ਦੇਖੋ । ਦੁਸ਼ਮਨ ਵੈਰੀ। ਨ = ਨਹੀਂ। ਦੋਜ਼ਮ = ਮੈਂ
ਪਰੋਇਆ। ਬ = ਨਾਲ। ਤੀਰ = ਬਾਣ। ਨ = ਨਹੀਂ। ਕੁਸ਼ਤਮ = ਮਾਰਿਆ।
ਅਦੂ = ਦੁਰਜਨ । ਰਾ = ਨੂੰ। ਨ = ਨਾ। ਕਰਦਮ = ਮੈਂ ਕੀਤਾ। ਅਸੀਰ = ਬੰਧੂਆ।

ਭਾਵ— ਨਾ ਮੈਂ ਰਿਪੂ ਨੂੰ ਦੇਖਿਆ ਨਾ ਤੀਰ ਨਾਲ ਪਰੋਇਆ ਨਾ ਅਗ ਨੂੰ ਮਾਰਿਆ ਅਤੇ ਨਾ ਹੀ ਬੰਨ੍ਹਿਆ॥੩੬॥

ਸ਼ਸ਼ਮ ਰੋਜ਼ ਆਮਦ ਬਦੀਦਹ ਵਜ਼ਾਂ॥
ਬਪੇਚਸ਼ ਦਰਾ ਵੇਖਤ ਗ਼ੁਫ਼ਤ ਅਜ਼ ਜ਼ਬਾਂ॥੩੭॥

ਸ਼ਸ਼ਮ ਰੋਜ਼ = ਛੀਵੇਂ ਦਿਨ। ਆਮਦ = ਆਇਆ। ਬਦੀਦਹ = ਦੇਖੇ
ਵਜ਼ਾਂ = ਉਸੇ ਪਕਾਰ। ਬ = ਵਿਚ । ਪੇਚਸ਼ = ਬਲ। ਦਰ ਆਵੇਖ਼ਤ = ਲਟਕਿਆ।
ਗੁਫ਼ਤ = ਕਹਿਆ। ਅਜ਼ = ਤੇ। ਜ਼ੁਬਾਂ = ਰਸਨਾ ।

ਭਾਵ— ਛੇਵੇਂ ਦਿਨ ਆਇਆ ਅਤੇ ਉਸ ਪ੍ਰਕਾਰ ਦੇਖੇ ਬਲ ਖਾਣ ਲੱਗਾ (ਝੁਰਨ ਲੱਗਾ) ਅਤੇ ਰਸਨਾ ਤੋਂ ਬੋਲਿਆ॥੩੭॥

ਨਦੀਦੇਮ ਦੁਸ਼ਮਨ ਕਿ ਰੇਜ਼ੇਮਖੂੰ॥
ਦਰੇਗ਼ਾਨ ਕੈਬਰ ਕਮਾਂ ਅੰਦਰੂੰ ॥੩੮॥

ਨ = ਨਹੀਂ। ਦੀਦੇਮ = ਦੇਖਿਆ। ਦੁਸ਼ਮਨ = ਵੈਰੀ। ਕਿ = ਜੋ। ਰੇਜ਼ੇਮਖੂੰ = ਮੈਂ
ਝਟਕਾ ਦਿੰਦਾ। ਦਰੇਗ਼ਾਾ = ਮਸੋਸ । ਨ = ਨਹੀਂ । ਕੈਂਬਰ = ਬਾਣ।
ਕਮਾਂ = ਧਨੁਖ । ਅੰਦਰੂੰ = ਵਿਚ।