ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੬੯)

ਹਿਕਾਯਤ ਨੌਵੀਂ

ਭਾਵ—ਮੈਂ ਵੈਰੀ ਨ ਦੇਖਿਆ ਜੋ ਲਹੂ ਲੁਹਾਣ ਕਰਦਾ ਮਸੋਸ ਹੈ ਜੋ ਬਾਣ ਧਨੁਖ ਵਿਚ ਨਾ ਰਖਿਆ ॥੩੮॥

ਦਰੇਗ਼ਾ ਬਦੁਸ਼ਮਨ ਨ ਆਵੇਖ਼ਤਮ॥
ਦਰੇਗ਼ਾ ਨ ਬਾਯਕ ਦਿਗਰ ਰੇਖ਼ਤਮ॥੩੯॥

ਦਰੇਗ਼ਾ = ਸ਼ੋਕ। ਬ = ਨਾਲ। ਦੁਸ਼ਮਨ = ਰਿਪੁ। ਨ = ਨਹੀਂ। ਅਵੇਖ਼ਤਮ = ਚਿੰਬ -ੜਿਆ। ਦਰੇਗ਼ਾ = ਮਸੋਸ। ਨ = ਨਹੀਂ। ਬਾਯਕ ਦਿਗਰ = ਆਪੋ ਵਿਚੀਂ
ਰੇਖ਼ਤਮ = ਡੁਲ੍ਹੇ।

ਭਾਵ—ਸ਼ੋਕ ਹੈ ਜੋ ਮੈਂ ਉਸ ਦੁਰਜਨ ਨਾਲ ਨਾ ਚਿੰਬੜਿਆ (ਜੱਫੀ ਨਾਂਪਾਈ) ਅਤੇ ਮਸੋਸ ਹੈ ਜੋ ਆਪਸ ਵਿਚੀਂ ਨਾ ਡੁਲ੍ਹੇ (ਨਾ ਛੁਟੇ)॥੩੯॥

ਹਕੀਕਤ ਸ਼ਨਾਸਦ ਨਹਾਲੇ ਦਿਗਰ॥
ਕਿ ਮਾਇਲ ਬਸੇ ਗਸ਼ਤ ਓ ਤਾ ਬਸਰ॥੪੦॥

ਹਕੀਕਤ = ਤਤ। ਸ਼ਨਾਸਦ = ਪਛਾਣਿਆ। ਨ = ਨਹੀਂ। ਹਾਲੇ = ਢੰਗ ਦਿਗਰ = ਦੂਜਾ। ਕਿ = ਜੋ। ਮਾਇਲ = ਮੋਹਤ। ਬਸੇ = ਬਹੁਤ। ਗਸ਼ਤ = ਹੋਇਆ ਓ = ਓਹ। ਤਾ = ਤਾਈਂ। ਬ = ਵਾਧੂ ਪਦ। ਸਰ = ਸਿਰ। ਭਾਵ—ਸਿਧਾਂਤ ਨੂੰ ਨਾ ਪਛਾਣ ਸਕਿਆ ਦੂਜੇ ਢੰਗ ਹੋਗਿਆ ਕਿਉਂ ਜੋ ਉਹ ਸਿਰ ਤਾਈਂ ਮੋਹਤ ਹੋਗਿਆ॥ ੪੦॥

ਬਿਬੀਂ ਬੇਖ਼ਬਰ ਰਾ ਚਿਹਕਾਰੇ ਕੁਨਦ॥
ਕਿ ਕਾਰਿਬਦਸ਼ ਇਖ਼ਤਿਆਰੇ ਕੁਨਦ॥੪੧॥

ਬਿ = ਵਾਧੂ ਪਦ। ਬੀਂ = ਦੇਖ। ਬੇਖ਼ਬਰ = ਬੇਪਤਾ (ਕਮਲਾ)। ਰਾ = ਨੂੰ।
ਚਿਹ = ਕੀ। ਕਾਰੇ = ਕੰਮ। ਕੁਨਦ = ਕਰਦਾ ਹੈ। ਕਿ = ਜੋ। ਕਾਰਿ-
ਬਦ = ਬੁਰਾ ਕੰਮ। ਸ਼ = ਓਹ। ਇਖ਼ਤਿਆਰੇ = ਫੜਨਾ। ਕੁਨਦ = ਕਰਦਾ ਹੈ।

ਭਾਵ—ਇਹ ਕਮਲੇ ਨੂੰ ਦੇਖੋ ਕੀ ਕੰਮ ਕਰ ਰਿਹਾ ਹੈ ਜੋ ਓਹ ਬੁਰੇ ਕੰਮ ਨੂੰ ਫੜਦਾ ਹੈ॥੪੧॥

ਬਿਬੀਂ ਬੇਖ਼ਰਦ ਬਦਖ਼ਰਾਸ਼ੀ ਕੁਨਦ॥
ਕਿ ਬੇ ਆਬਸਰ ਖੁਦਤਰਾਸ਼ੀ ਕੁਨਦ॥੪੨॥

ਬਿ = ਵਾਧੂ ਪਦ। ਬੀਂ = ਦੇਖੇ। ਬੇਖ਼ਰਦ = ਬਿਸੁਪਤ। ਬਦਖ਼ਰਾਸ਼ੀ = ਬੁਰਾ
ਦੁਖ। ਕੁਨਦ = ਕਰਦਾ ਹੈ। ਕਿ = ਜੋ। ਬੇ = ਬਿਨ। ਆਬ = ਪਾਣੀ
ਸਰ = ਸਿਰ। ਖ਼ੁਦ = ਆਪ। ਤਰਾਸ਼ੀ = ਛਿਲਣਾ, ਮੁੰਨਣਾ। ਕੁਨਦ = ਕਰਦਾ ਹੈ।