ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੭੦)

ਹਿਕਾਯਤ ਦਸਵੀਂ

ਭਾਵ—ਹੇ ਬੇਸੁਰਤ ਦੇਖ ਕਿਹੇ ਮੰਦੇ ਕੰਮ ਕਰਦਾ ਹੈਂ ਜੋ ਆਪਣਾ ਸਿਰ ਬਿਨਾਂ ਪਾਣੀ ਤੇ (ਸੁਕਾ) ਮੁਨੌਂਦਾ ਹੈਂ॥੨੪॥

ਬਿਦਿਹ ਸਾਕੀਆ ਜਾਮ ਸਬਜ਼ੇ ਮਰਾ॥
ਕਿ ਸਰਬਸੰਤਹ ਮਨ ਗੰਜਬਖ਼ਸਮਤੁਰਾ॥੪੩॥

ਬਿਦਿਹ = ਦਿਓ । ਸਾਕੀਆ=ਹੇ ਮਦ ਪਲੌਣ ਵਾਲੇ ਹੇ ਗੁਰੋ। ਜਾਮ=ਕਟੋਰਾ।
ਸਬਜ਼ੇ = ਹਰਾ (ਗਿਆਨ)। ਮਰਾ=ਮੈਨੂੰ। ਕਿ=ਜੋ। ਸਰਬਸਤਹ=ਭਰਿਆ
ਹੋਇਆ। ਮਨ=ਮੈਂ। ਗੰਜ=ਨਿਧਾਨ। ਬਖਸ਼ਮ = ਦੇਊਂਗਾ। ਤੁਰਾ=ਤੈਨੂੰ।

ਭਾਵ—ਹੇ ਗੁਰੋ ਸਾਨੂੰ ਗਿਆਨ ਕਟੋਰੀ ਦਿਓ ਜੋ ਅਸੀ ਆਪ ਨੂੰ ਭਰਿਆ ਹੋਯਾ ਨਿਧਾਨ (ਸੰਸਾਰਕ ਸਰਬ ਵਸਤੂ) ਦਿੰਦੇ ਹਾਂ॥੪੩॥

ਬਿਦਿਹ ਸਾਕੀਆ ਸਾਗਰੇ ਸਬਜ਼ ਫ਼ਾਮ॥
ਕਿ ਖ਼ਸਮ ਅਫ਼ਗਨੀ ਵਕਤ ਹਸਤਸ਼ ਬਕਾਮ॥੪੪॥

ਬਿਦਿਹ = ਦਿਓ। ਸਾਕੀਆ = ਹੇ ਗੁਰੋ। ਸਾਗਰੇ = ਛੰਨਾ। ਸਬਜ਼=ਹਰਾ |
ਫ਼ਾਮ = ਵਰਨ। ਕਿ=ਜੋ। ਖ਼ਸਮ ਅਫ਼ਗਨੀ-ਵੈਰੀ ਦਾ ਢੌਣਾ। ਵਕਤ-ਵੇਲਾ।
ਹਸਤ=ਹੈ। ਸ਼=ਉਸ। ਬਕਾਮ=ਲੋੜ।

ਭਾਵ—ਹੇ ਗੁਰੋ ਹਰੇ ਵਰਨ ਦੀ ਕਟੋਰੀ (ਨਾਮ) ਦਿਓ ਕਿਉਂ ਜੋ ਉਸ ਵੈਰੀ ਦੇ ਢੌਣ ਦੇ ਸਮੇਂ ਲੋੜ ਹੈ॥੪੪॥

ਧਿਆਨ ਯੋਗ—ਸ੍ਰੀ ਗੁਰ ਦਸਮੇਸ਼ ਜੀ ਔਰੰਗੇ ਪ੍ਤੀ ਉਚਾਰਨ ਕਰਦੇ ਹਨ ਜੋ ਹੇ ਖਲ ਤੂੰ ਉਪਰ ਲਿਖੇ ਰਾਜੇ ਦੀ ਨਿਆਈਂ ਮੂਰਖ ਹੈਂ ਜੋ ਕਾਜ਼ੀ ਆਦਿਕ ਤੇਰੇ ਘਰ ਨੂੰ ਬਿਗਾੜ ਰਹੇ ਹਨ ਤੂੰ ਉਲਟਾ ਉਨ੍ਹਾਂ ਤੇ ਮੋਹਤ ਹੋ ਰਿਹਾ ਹੈਂ ਅਰਥਾਤ ਉਨ੍ਹਾਂ ਦੇ ਕਹੇ ਤੇ ਚੱਲਦਾ ਹੈਂ।੯॥

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥

ਇਕ ਪਰਮ ਸਰੂਪ ਧੰਨਤਾ ਜੋਗ ਵਡਾ ਜੀਵ ਦੀ ਜਿੱਤ ਕਰੌਣੇ ਵਾਲਾ ਹੈ।

ਹਿਕਾਇਤ ਦੱਸਵੀਂ ਚੱਲੀ

ਸਾਖੀ ਦੱਸਵੀਂ ਅਰੰਭ ਹੋਈ

ਗ਼ਫ਼ੂਰੋ ਗੁਨਹ ਬਖ਼ਸ਼ ਗਾਫ਼ਿਲਕੁਸ਼ ਅਸਤ॥