ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੭੧)

ਹਿਕਾਯਤ ਦਸਵੀਂ

ਜਹਾਂਰਾ ਤੋਈ ਬਸਤਹ ਈਂ ਬੰਦੋਬਸਤ॥੧॥

ਗਫੂਰੋ = ਦਿਆਲੂ। ਓ ਅਤੇ। ਗੁਨਹਬਖਸ਼ = ਔਗਣ ਤੇ ਖਿਮਾ ਕਰਨ
ਵਾਲਾ। ਗਾਫਿ਼ਲਕੁਸ਼ = ਆਲਸੀਆਂ ਦੇ ਮਾਰਨ ਵਾਲਾ। ਅਸਤ = ਹੈ।
ਜਹਾਂ = ਜਗਤ। ਰਾ = ਦਾ। ਤੋਈ = ਤੂੰਹੀਂ। ਬਸਤਹ = ਬੰਨ੍ਹਿਆਂਹੈ। ਈਂ ਏਹ
ਬੰਦੋਬਸਤ = ਬੰਧ (ਬਸਤਹ ਈਂ ਤੂੰ ਬੰਨ੍ਹਿਆ ਹੈ ਭੀ ਪਾਠ ਹੈ)।

ਭਾਵ— ਦਸਮੇਸ ਜੀ ਉਚਾਰਨ ਕਰਦੇ ਹੈਂ ਜੋ ਅਕਾਲ ਪੁਰਖ ਦਿਆਲੂ ਔਗਨ ਖਿਮਾ ਕਰਨ ਵਾਲਾ ਆਲਸੀਆਂ ਦੇ ਮਾਰਨ ਵਾਲਾ ਹੈ ਫੇਰ (ਪ੍ਰਾਰਥਨਾ ਕਰਦੇ ਹਨ ਜੋ ਹੇ ਪ੍ਰਮੇਸਰ) ਸੰਸਾਰ ਦਾ ਪ੍ਰਬੰਧ ਤੂੰਹੀ ਕੀਤਾ ਹੈ॥੧॥

ਨ ਪਿਸਰੋ ਨ ਮਾਦਰ ਬਿਰਾਦਰ ਪਿਦਰ॥
ਨ ਦਾਮਾਦ ਦੁਸ਼ਮਨ ਨ ਯਾਰੇ ਦਿਗਰ॥੨॥

ਨ = ਨਹੀਂ। ਪਿਸਰ = ਪੁਤ੍ਰ। ਓ = ਅਤੇ। ਨ = ਨਹੀਂ। ਮਾਦਰ = ਮਾਈ। ਬਿਰਾ-
ਦਰ = ਭਾਈ। ਪਿਦਰ = ਪਿਤਾ। ਨ = ਨਹੀਂ। ਦਾਮਾਦ = ਜਵਾਈ। ਦੁਸ਼ਮਨ = ਵੈਰੀ
ਨ = ਨਹੀਂ। ਯਾਰ = ਸਹਾਈ। ਏ = ਸਨਬੰਧੀ ਪਦ। ਦਿਗਰ = ਦੂਜਾ।

ਭਾਵ—ਨ “ਨ ਪੁਤ ਨ ਭਾਈ ਨ ਬਾਪ ਨ ਜਵਾਈ ਨ ਵੈਰੀ ਕੋਈ ਹੋਰ(ਆਪ ਤੋਂ ਬਿਨਾਂ) ਸਹਾਈ ਨਹੀਂ ਹੈ॥੨॥

ਸ਼ੁਨੀਦਮ ਸੁਖ਼ਨ ਸ਼ਾਹਿ ਮਾਜ਼ਿੰਦਰਾਂ॥
ਕਿ ਰੌਸ਼ਨ ਦਿਲੋ ਨਾਮ ਬੁਰਦਸ਼ ਲ਼ਮਾਂ॥੩॥

ਸ਼ੁਨੀਦਮ = ਮੈਂ ਸੁਣੀ ਹੈ। ਸੁਖ਼ਨ = ਗੱਲ। ਸ਼ਾਹਿ = ਰਾਜਾ। ਮਜਿੰਦਰਾਂ = ਨਾਉਂ।
ਕਿ = ਜੋ। ਰੌਸ਼ਨ ਦਿਲ = ਪ੍ਰਗਾਸ ਚਿਤ। ਓ = ਅਤੇ। ਨਾਮਬੁਰਦ = ਸਿਰੋਮਣੀ।
ਸ਼ = ਉਹ। ਜ਼ਮਾਂ = ਸਮਾਂ।

ਭਾਵ—ਅਸੀਂ ਮਾਜ਼ਿੰਦਰਾਂ ਦੇ ਰਾਜੇ ਦੀ ਸਾਖੀ ਸੁਣੀ ਹੈ ਜੋ ਪ੍ਰਕਾਸ ਬੁਧੀ ਅਤੇ ਸਮੇਂ ਦਾ ਸਿਰੋਮਣੀ ਸੀ॥ ੩॥

ਕਿ ਨਾਮਸ਼ ਵਜ਼ੀਰ ਅਸਤ ਸ੍ਵਾਹਿਬ ਸਊਰ॥
ਕਿ ਸ੍ਵਾਹਿਬ ਦਮਾਗ਼ ਅਸਤ ਜ਼ਾਹਿਰ ਜ਼ਹੂਰ॥੪॥

ਕਿ = ਜੋ! ਨਾਮ ਨਾਉਂ। ਸ਼ = ਉਸ। ਵਜ਼ੀਰ = ਮੰਤ੍ਰੀ। ਅਸਤ = ਹੈ। ਸ਼ਾਹਿਬ
ਸ਼ਊਰ = ਨਾਉਂ (ਬੁਧੀਵਾਨ)। ਕਿ = ਜੋ। ਸ੍ਵਾਹਿਬ ਦਿਮਾਗ = ਸੋਚ ਵਾਲਾ।
ਅਸਤ = ਹੈ। ਜ਼ਾਹਿਰ = ਪ੍ਰਗਟ। ਜ਼ਹੂਰ = ਪ੍ਰਤਾਪ

ਭਾਵ—ਉਸਦੇ ਵਜ਼ੀਰ ਦਾ ਨਾਉਂ ਸ੍ਵਾਹਿਬਸ਼ਊਰ ਸੀ ਜੋ ਵੱਡੀ ਸੋਚ ਵਾਲਾ ਤੇ ਪ੍ਰਗਟੁ ਪਤਾਪ ਵਾਲਾ ਸੀ॥੪॥