ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੭੨)

ਹਿਕਾਯਤ ਦਸਵੀਂ

ਕਿ ਪਿਸਰੇ ਅਜ਼ਾਂਬੂਦ ਰੌਸ਼ਨ ਜ਼ਮੀਰ॥
ਕਿ ਹੁਸਨਲ ਜਮਾਲ ਅਸਤ ਸਾਹਿਬ ਅਮੀਰ॥੫॥

ਕਿ = ਜੋ। ਪਿਸਰੇ = ਇਕ ਪੁਤ੍ਰ। ਅਜ਼ਾਂ = ਉਸਦਾ। ਬੂਦ = ਸੀ। ਰੌਸ਼ਨ = ਜ਼ਮੀਰ
ਨਾਉਂ (ਸ਼ ਬੁਧੀ)। ਕਿ = ਅਤੇ। ਹੁਸਨਲ ਜਮਾਲ = ਸੁੰਦਰ ਸਰੂਪ।
ਅਸਤ = ਹੈਸੀ। ਸ੍ਵਾਹਿਬ = ਵੱਡਾ। ਅਮੀਰ = ਪਦਵੀ ਵਾਲਾ।

ਭਾਵ—ਰੌਸ਼ਨ ਜ਼ਮੀਰ ਨਾਉਂ ਉਸਦਾ ਇਕ ਪੁਤ੍ਰ ਸੀ ਜੋ ਸੁੰਦਰ ਸਰੂਪ ਅ ਪਦਵੀ ਵਾਲਿਆਂ ਤੋਂ ਵੱਡਾ ਸੀ॥੫॥

ਕਿ ਰੌਸ਼ਨ ਦਿਲੇ ਸ਼ਾਹ ਓ ਨਾਮ ਬੂਦ॥
ਅਦੂਰਾ ਜ਼ਮਰਦੀ ਬਰ ਆਵਰਦ ਦੂਦ॥੬॥

ਕਿ = ਜੋ। ਰੌਸ਼ਨ ਦਿਲੇ ਸ਼ਾਹ = ਨਾਉਂ। ਓ = ਉਸ। ਨਾਮ = ਨਾਉਂ। ਬੂਦ = ਸੀ
ਅਦੂ = ਵੈਰੀ। ਰਾ = ਦਾ। ਜ਼ = ਨਾਲ। ਮਰਦੀ = ਸੂਰਮਤਾਈ
ਬਰਾਵਰਦ = ਕਢਿਆ ਸੀ। ਦੂਦ = ਧੂੰਆਂ।

ਭਾਵ—ਜੋ ਉਸਦਾ ਨਾਉਂ ਰੌਸ਼ਨ ਦਿਲ ਸ਼ਾਹ ਸੀ ਅਤੇ ਸੂਰਮਤਾਈ ਨਾਲ ਵੈਰੀਆਂ ਦੇ ਧੂੰਏਂ ਉਡਾਏ ਸੀ॥੬॥

ਵਜ਼ੀਰੇ ਯਕੇ ਬੂਦ ਜ਼ੋ ਹੋਸ਼ ਮੰਦ॥
ਰਅੱਯਤ ਨਵਾਜ਼ ਅਸਤ ਦੁਸ਼ਮਨ ਗ਼ਜ਼ੰਦ॥੭॥

ਵਜ਼ੀਰੇ = ਇਕ ਮੰਤ੍ਰੀ। ਯਕੇ = (ਵਾਧੂ ਪਦ) ਇਕ। ਬੂਦ = ਸੀ। ਜੋ = ਉਸਦਾ।
ਹੋਸ਼ਮੰਦ = ਬੁਧਵਾਨ। ਰਅੱਯਤ ਨਵਾਜ਼ = ਪਰਜਾਪਾਲਕ। ਅਸਤ = ਹੈਸੀ।
ਦੁਸ਼ਮਨ ਗ਼ਜ਼ੰਦ = ਵੈਰੀਆਂ ਦਾ ਦੁਖਦਾਈ।

ਭਾਵ—ਉਸਦਾ ਇਕ ਬੁਧੀਵਾਨ ਮੰਤ੍ਰੀ ਸੀ ਜੋ ਪ੍ਰਜਾਪਾਲਕ ਅਤੇ ਵੈਰੀਆਂ ਨੂੰ ਦੁਖ ਦੇਣ ਵਾਲਾ ਸੀ॥੭॥

ਵਜ਼ਾਂ ਦੁਖਤਰੇ ਹਸਤ ਰੌਸ਼ਨ ਚਰਾਗ਼॥
ਕਿ ਨਾਮੇ ਅਜ਼ਾਂਬੂਦ ਰੌਸ਼ਨ ਦਮਾਗ॥੮॥

ਵਜ਼ਾਂ = ਉਸਦੀ। ਦੁਖਤਰੇ = ਇਕ ਪੁਤ੍ਰੀ। ਹਸਤ = ਹੈਸੀ। ਰੌਸ਼ਨਚਰਾਗ਼ = ਦੀਪਕ
ਪ੍ਰਗਾਸ। ਕਿ = ਜੋ। ਨਾਮੇ = ਨਾਉਂ। ਅਜ਼ਾਂ = ਉਸਦਾ। ਬੂਦ = ਸੀ।
ਰੌਸ਼ਨ ਦਮਾਗ਼ = (ਵੱਡੀ ਸੋਚ ਵਾਲੀ) ਨਾਉਂ।

ਭਾਵ—ਦੀਵੇ ਦੀ ਨਿਆਈਂ ਪ੍ਰਗਾਸ ਕਰਨ ਵਾਲੀ ਉਸਦੀ ਇਕ ਪੁਤ੍ਰੀ ਸੀ ਜੋ ਉਸਦਾ ਨਾਉਂ ਰੌਸ਼ਨ ਦਮਾਗ ਸੀ॥੮॥