ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੭੩)

ਹਿਕਾਯਤ ਦਸਵੀਂ

ਬਮਕਤਿਬ ਸਪੁਰਦੰਦ ਹਰਦੋ ਤਿਫ਼ਲ॥
ਕਿ ਤਿਫ਼ਲਸ ਬਸੇ ਰੋਜ਼ ਗਸ਼ਤੰਦ ਖਜ਼ਲ॥੯॥

ਬ = ਵਿਚ। ਮਕਤਿਬ = ਪਾਠਸ਼ਾਲਾ। ਸਪੁਰਦੰਦ = ਸੌਂਪੇ। ਹਰਦੋ = ਦੋਨੋਂ।
ਤਿਫਲ = ਬਾਲ। ਕਿ = ਜੋ। ਤਿਫ਼ਲ = ਬਾਲਕ। ਸ਼ = ਓਹ। ਬਸੇ ਰੋਜ਼ = ਬਹੁਤੇ }
ਦਿਨ। ਗਸ਼ਤੰਦ = ਹੋਇ। ਖਜ਼ਲ = ਰੁਲਦ

ਭਾਵ—ਦੋਨੋਂ ਬਾਲ ਪਾਠਸ਼ਾਲਾ ਵਿਚ ਸੌਂਪ ਦਿਤੇ ਕਿਉਂ ਜੋ ਚਿਰ ਕਾਲ ਓਹ ਬਾਲ ਰੁਲਦੇ ਰਹੇ ਸਨ॥੯॥

ਨਸ਼ਸਤੰਦ ਦਾਨਾਇ ਮੌਲਾਇ ਰੂਮ॥
ਕਿ ਦਿਰਮਸ਼ ਬਬਖ਼ਸੀਦਆਂ ਮਰਜ਼ਬੂਮ॥੧੦॥

ਨਸ਼ਸਤੰਦ = ਬੈਠੇ। ਦਾਨਾਇ = ਸਿਆਣਾ। ਮੌਲਾ = ਬੁਧੀਵਾਨ। ਇ = (ਮੁਲਾਣਾ)
ਦੇ। ਰੂਮ = ਦੇਸ ਦਾ ਨਾਉਂ। ਕਿ = ਜੋ। ਦਿਰਮ = ਰੋਕੜੀ। ਸ਼ = ਉਸ
ਬਬਖ਼ਸ਼ੀਦ = ਦਿਤੀ। ਆਂ = ਉਸ। ਮਰਜ਼ = ਭੂਮੀ। ਬੂਮ = ਦੇਸ।

ਭਾਵ—ਰੂਮ ਦੇ ਇਕ ਸਿਆਣੇ ਮੁਲਾਣੇ ਪਾਸ ਬੈਠੇ ਉਸ ਰਾਜੇ ਨੇ ਉਸਨੂੰ ਰੋਕੜੀ ਅਤੇ ਭੂਮੀ ਦਿੱਤੀ॥੧੦॥

ਨਸ਼ਸਤੰਦ ਦਰਾਂ ਜਾਇ ਤਿਫ਼ਲਾਂ ਬਸੇ॥
ਬਖ੍ਵਾਂਦੇ ਸੁਖਨ ਅਜ਼ ਕਿਤਾਬ ਹਰਕਸ਼ੇ॥੧੧॥

ਨਸ਼ਸਤੰਦ = ਬੈਠੇ। ਦਰਾਂਜਾਇ = ਉਸ ਥਾਂ ਵਿਚ। ਤਿਫਲਾਂ = ਬਾਲ
ਬਸੇ = ਬਹੁਤੇ। ਬ = ਵਾਧੂ। ਖ੍ਵਾਂਦੇ = ਪੜ੍ਹਦੇ ਸਨ। ਸੁਖ਼ਨ = ਗਲ। ਅਜ਼ = ਤੇ
ਕਿਤਾਬ =ਪੋਥੀ। ਹਰਕਸ਼ੇ = ਸਭੇ।

ਭਾਵ—ਉਥੇ ਹੋਰ ਬਹੁਤ ਬਾਲਕ ਬੈਠੇ ਸੇ ਸਭੇ ਪੋਥੀ ਵਿਚੋਂ ਸੰਥਾ ਲੈਂਦੇ ਮਨ॥੧੧॥

ਬ ਬਗਲ ਅੰਦਰ ਆਨੰਦ ਹਰਯਕ ਕਿਤਾਬ॥
ਜ਼ਤੌਰੇਤ ਅੰਜੀਲ ਵਜਹੇ ਆਦਾਬ॥ ੧੨॥

ਬ = ਵਾਧੂ ਪਦ। ਬਗ਼ਲ = ਕੱਛ। ਅੰਦਰ = ਵਿਚ। ਆਰੰਦ = ਲੈ ਆਉਂਦੇ ਸਨ।
ਹਰਯਕ = ਸਾਰੇ। ਕਿਤਾਬ = ਪੋਥੀ। ਜ਼ = ਆਦਿਕ। ਤੌਰੇਤ = ਯਹੂਦੀਆਂ ਦੇ
ਧਰਮ ਪੁਸਤਕ ਦਾ ਨਾਉਂ ਹੈ। ਅੰਜੀਲ = ਈਸਾਈਆਂ ਦਾ ਧਰਮ ਪੁਸਤਕ
ਹੈ। ਵਜਹੇ = ਰੀਤੀ। ਆਦਾਬ = ਵਰਤਾਰਾ।