ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੭੪)

ਹਿਕਾਯਤ ਦਸਵੀਂ

ਭਾਵ— ਸਾਰੇ ਕੱਛ ਵਿਚ ਪੋਥੀਆਂ ਤੌਰੇਤ ਅੰਜੀਲ ਆਦਿਕ ਵਰਤਾਉ ਦੀ ਰੀਤੀ ਲਿਆਉਂਦੇ ਸਨ॥੧੨॥

ਦੋ ਮਕਤਿਬ ਕੁਨਾਨੀਦ ਹਫ਼ਤ ਅਜ਼ ਜ਼ਬਾਂ॥
ਯਕੇ ਮਰਦ ਖ੍ਵਾਂਦੰਦ ਦੀਗਰ ਜ਼ਨਾਂ॥੧੩॥

ਦੋ = ੨। ਮਕਤਿਬ = ਪਾਠਸ਼ਾਲਾ। ਕੁਨਾਨੀਦ = ਬਣਵਾਈਆਂ। ਹਫ਼ਤ = ਸੱਤ।
ਅਜ਼ = ਤੇ। ਜ਼ਬਾਂ = ਬੋਲੀ। ਯਕੇ = ਇਕ। ਮਰਦ = ਪੁਰਸ਼। ਖ੍ਵਾਂਦੰਦ = ਪੜ੍ਹਦੇ ਸੀ
ਦੀਗਰ = ਦੂਜਾ। ਜ਼ਨਾਂ = ਇਸਤ੍ਰੀਆਂ।

ਭਾਵ—ਸੱਤਾਂ ਬੋਲੀਆਂ ਦੀਆਂ (ਜਿਨਾਂ ਵਿਚ ਸੱਤ ਬੋਲੀਆਂ ਪੜ੍ਹਾਉਂਦੇ ਸਨ) ਦੋ ਪਾਠਸ਼ਾਲਾਂ ਬਣਾਈਆਂ ਇਕ ਵਿਚ ਪੁਰਖ ਪੜ੍ਹਦੇ ਸਨ ਇਕ ਵਿਚ ਇਸਤ੍ਰੀਆਂ॥੧੩॥

ਕਿ ਤਿਫ਼ਲਾਂ ਬਿਖ੍ਵਾਂਂਦੰਦ ਮੁਲਾਂ ਖੁਸ਼॥
ਜ਼ਨਾਂ ਰਾ ਬਿਖ੍ਵਾਂਨਦ ਜ਼ਨੇ ਫ਼ਾਜ਼ਿਲਸ਼॥ ੧੪॥

ਕਿ = ਜੋ। ਤਿਫ਼ਲਾਂ = ਬਾਲਕਾਂ। ਬਿ = ਵਾਧੂ ਪਦ। ਖ੍ਵਾਂਦੰਦ = ਪੜ੍ਹਦੇ ਸਨ।
ਮੁਲਾਂ = ਮੁਲਾਣਾ | ਖ਼ੁਸ਼ = ਚੰਗਾ। ਸ਼ = ਓਹ। ਜ਼ਨਾਂ = ਇਸਤ੍ਰੀਆਂ। ਰਾ = ਨੂੰ।
ਬਿ = ਵਾਧੂ। ਖ੍ਵਾਂਂਨਦ = ਪੜ੍ਹਾਉਂਦੀ ਸੀ। ਜਨੇ = ਇਕ ਇਸਤ੍ਰੀ।
ਫ਼ਾਜ਼ਿਲ = ਵਿਦਵਾਨ। ਸ਼ = ਉਸ

ਭਾਵ—ਜੋ ਉਨ੍ਹਾਂ ਬਾਲਕਾਂ ਨੂੰ ਇਕ ਅੱਛੇ ਸੁਭਾਵ ਵਾਲਾ ਮੁਲਾਣਾ ਪੜ੍ਹਾਉਂਦ ਸੀ ਅਤੇ ਉਨਾਂ ਇਸਤ੍ਰੀਆਂ ਨੂੰ ਇਕ ਵਿਦਵਾਨ ਤ੍ਰੀਆ ਪੜ੍ਹਾਉਂਦੀ ਸੀ॥੧੪॥

ਵਜ਼ੀ ਦਰਮਿਆਂ ਬੁਦ ਦੀਵਾਰ ਜ਼ੀਂ॥
ਯਕੇ ਆਂ ਤਰਫ਼ ਬੁਦ ਯਕੇ ਤਰਫ ਈਂ॥੧੫॥

ਵਜ਼ੀਂ = ਉਨ੍ਹਾਂ। ਦਰਮਿਆਂ = ਵਿਚ। ਬੁਦ = ਸੀ। ਦੀਵਾਰ = ਕੰਧ।
ਜ਼ੀਂ = ਇਸ ਕਰਕੇ। ਯਕੇ = ਇਕ। ਆਂ ਤਰਫ਼ = ਉਸ ਪਾਸੇ। ਬੁਦ = ਸੀ।
ਯਕੇ = ਇਕ। ਤਰਫ਼ = ਪਾਸ। ਈਂ = ਇਸ।

ਭਾਵ—ਉਨ੍ਹਾਂ ਵਿਚ ਇਸ ਕਰਕੇ ਇਕ ਭੀਤ ਬਣਾਈ ਹੋਈ ਸੀ ਜੋ ਇਕ ਇਕ ਪਾਸੇ ਰਹਿਣ ਅਤੇ ਇਕ ਦੂਜੇ ਪਾਸੇ॥੧੫॥

ਸਬੱਕ ਬੁਰਦ ਹਰਦੋ ਜ਼ ਹਰ ਯਕ ਹੁਨਰ॥
ਇਲਮ ਕਸ਼ਮਕਸ਼ ਕਰਦ ਬਾ ਯਕ ਦਿਗਰ॥੧੬॥