ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੭੫)

ਹਿਕਾਯਤ ਦਸਵੀਂ

ਸਬੁੱਕ = ਵਾਧਾ। ਬੁਰਦ = ਲੈ ਗਏ। ਹਰਦੋ = ਦੋਨੋਂ। ਜ਼ = ਵਿਚ।
ਹਰਯਕ = ਸਾਰੇ। ਹੁਨਰ = ਗੁਣ। ਇਲਮ = ਵਿਦਿਆ। ਕਸ਼ਮਕਸ਼ = ਖਿਚਾ
ਖਿਚੀ (ਚਰਚਾ)। ਕਰਦ = ਕਰਦੇ ਸਨ। ਬਾ = ਨਾਲ। ਯਕ ਦਿਗਰ = ਇਕ ਦੂਜੇ

ਭਾਵ—ਦੋਨੋਂ ਸਾਰਿਆਂ ਗੁਣਾਂ ਵਿਚ ਵਾਧਾ ਪਾ ਗਏ ਅਤੇ ਇਕ ਦੂਜੇ ਨਾਲ (ਆਪੋ ਵਿਚੀ) ਚਰਚਾ ਕਰਦੇ ਸਨ॥੧੬॥

ਸੁਖ਼ਨ ਹਰਯਕੇ ਰਾਂਦ ਹਰਿਯਕ ਕਿਤਾਬ॥
ਜ਼ਬਾਂ ਫ਼ਰਸ ਅਰਬੀ ਬਿਗੋਯਦ ਜਵਾਬ॥੧੭॥

ਸੁਖ਼ਨ = ਗੱਲ। ਹਰਯਕ = ਠੱਲਾ ਕੱਲਾ। ਰਾਂਦ = ਤੋਰੀ। ਹਰਯਕ = ਸਾਰੀ।
ਕਿਤਾਬ = ਪੋਥੀ। ਜ਼ਬਾਂ = ਬੋਲੀ ਫ਼ਰਸ਼ = ਪਾਰਸੀ। ਅਰਬੀ = ਅਰਬ
ਦੇਸ ਦੀ ਬੋਲੀ। ਬਿ = ਵਾਧੂ। ਗ਼ੋਯਦ = ਕਹਿੰਦਾ ਸੀ। ਜਵਾਬ = ਉਤਰ।

ਭਾਵ—ਕੱਲਾ ਕੱਲਾ ਸਾਰੀਆਂ ਪੋਥੀਆਂ ਵਿਚੋਂ ਪ੍ਰਸ਼ਨ ਕਰਦਾ ਸੀ ਅਤੇ ਪਾਰਸੀ ਅਰਬੀ ਬੋਲੀ ਵਿਚ ਉਤਰ ਦਿੰਦੇ ਸਨ॥ ੧੭॥

ਇਲਮ ਰਾ ਸੁਖ਼ਨ ਰਾਂਦ ਬਾ ਯਕ ਦਿਗਰ॥
ਜ਼ ਕਾਮਿਲ ਜ਼ ਜਾਹਿਲ ਜ਼ ਨਾਦਰ ਸਿਅਰ॥ ੧੮॥

ਇਲਮ = ਵਿਦਿਆ। ਰਾ = ਦੀ। ਸੁਖਨ = ਬਾਤ। ਰਾਂਦ = ਚਲਾਈ। ਬਾ = ਨਾਲ।
ਯਕ ਦਿਗਰ = ਇਕ ਦੂਜੇ। ਜ਼ = ਨਾਲ। ਕਾਮਿਲ = ਪੂਰਨ | ਜ਼ = ਨਾਲ।
ਜਾਹਿਲ = ਅਨਜਾਣ। ਸਿਅਰ = ਸੁਭਾਉ। ਜ਼ = ਨਾਲ।
ਨਾਦਰ = ਦੁਰਲਭ (ਸੋਹਣਾ)।

ਭਾਵ—ਆਪਸ ਵਿਚ ਪੂਰਨ ਅਤੇ ਗਵਾਰਾਂ ਨੇ ਸੁੰਦਰ ਸੁਭਾਉ ਨਾਲ ਵਿੱਦਯਾ ਦੀ ਬਾਤ ਚਲਾਈ॥੧੮॥

ਕਿ ਸ਼ਮਸ਼ੇਰਿ ਇਲਮੋ ਅਲਮ ਬਰਕਸ਼ੀਦ॥
ਬਹਾਰੇ ਜਵਾਨੀ ਬ ਹਰਦੋ ਰਸੀਦ॥੧੯॥

ਕਿ = ਜੋ। ਸ਼ਮਸ਼ੇਰ = ਸ੍ਰੀ ਸਾਹਿਬ। ਇ = ਦੀ। ਇਲਮ = ਵਿਦਿਆ। ਓ = ਅਤੇ।
ਅਲਮ = ਝੰਡਾ। ਬਰ = ਉਪਰ। ਕਸ਼ੀਦ = ਖਿਚਿਆ। ਬਹਾਰ = ਬਸੰਤ ਰੁਤ।
ਏ = ਦੀ। ਜਵਾਨੀ = ਜੁਵਾ। ਬ = ਉਤੇ। ਹਰਦੋ = ਦੋਨੋਂ। ਰਸੀਦ = ਪੁਜੀ

ਭਾਵ—ਜੋ ਵਿਦਿਆ ਦੀ ਤਲਵਾਰ ਅਤੇ ਝੰਡਾ ਉਪਰ ਕੀਤਾ (ਅਰਥਾਤ ਬਹੁਤ ਵਿਦਵਾਨ ਹੋ ਗਏ) ਅਤੇ ਜੁਵਾ ਅਵਸਥਾ ਦੋਨਾਂ ਉਤੇ ਪੁਜੀ॥੧੯॥

ਬਹਾਰਸ਼ ਦਰਾਂਮਦ ਗੁਲੇ ਬੋਸਤਾਂ॥