ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੭੬)

ਹਿਕਾਯਤ ਦਸਵੀਂ

ਬਜੁੰਬਸ਼ ਦਰਾਂਮਦ ਸ਼ਾਹੇ ਚੀਸਤਾਂ॥੨੦॥

ਬਹਾਰ = ਬਸੰਤ ਰੁੱਤ। ਸ਼ = ਉਸ। ਦਰਾਂਮਦ = ਵਿਚ ਆਈ। ਗ਼ੁਲ = ਫੁੱਲ।
ਏ = ਦੇ। ਬੋਸਤਾਂ = ਫੁਲਵਾੜੀ। ਬ = ਵਿਚ। ਜੁੰਬਸ਼ = ਹਿਲਣਾ। ਦਰਾਂਮਦ = ਆਯਾ
ਸ਼ਾਹ = ਰਾਜਾ। ਏ = ਦਾ। ਚੀਸਤਾਂ = ਦੇਸ ਦਾ ਨਾਮ (ਚੀਨ)।

ਭਾਵ—ਉਸਦੀ ਫੁਲਵਾੜੀ ਦੇ ਫੁਲ ਦੀ ਬਸੰਤ ਰੁਤ ਆਈ ਅਤੇ ਚੀਨ ਦਾ ਰਾਜਾ ਭੀ ਫਰਕਿਆ (ਦੋਨੋਂ ਮਦ ਨਾਲ ਭਰ ਗਏ)॥੨੦॥

ਬਰਖਸ਼ ਅੰਦ੍ਰ ਆਮਦ ਸ਼ਾਹਿਨ ਸ਼ਾਹਿ ਚੀਂ॥
ਬਖੂਬੀ ਦਰਾਂਮਦ ਤਨਿ ਨਾਜਨੀ॥੨੧॥

ਬ = ਵਾਧੂ ਪਦ। ਰਖਸ਼ = ਘੋੜਾ। ਅੰਦਰ = ਵਿਚ। ਆਮਦ = ਆਇਆ।
ਸ਼ਾਹਿਨਸ਼ਾਹ = ਚੱਕ੍ਰਵਰਤੀ। ਚੀਂ = ਚੀਨ। ਬ = ਵਿਚ। ਖੂਬੀ = ਸੁੰਦਰਤਾ
ਦਰਾਂਮਦ = ਆਯਾ। ਤਨ = ਸਰੀਰ। ਇ = ਉਸਤਤੀ ਸੰਬੰਧੀ। ਨਾਜ਼ਨੀ = ਸੂਖਮ।

ਭਾਵ—ਚੀਨ ਦਾ ਚੱਕ੍ਰਵਰਤੀ (ਸੂਰਜ) ਭਾਵ ਜਿਵੇਂ ਸੂਰਜ ਚੜ੍ਹਦਾ ਹੈ ਤਿਸੀ ਪ੍ਰਕਾਰ ਓਸ ਸੁੰਦਰੀ ਦਾ ਸਰੀਰ ਸੁੰਦਰ ਹੋ ਗਿਆ॥੨੧॥

ਬਖੂਬੀ ਦਰਾਂਮਦ ਗੁਲੇ ਬੋਸਤਾਂ॥
ਬ ਐਸ਼ ਅੰਦਰ ਆਮਦ ਦਿਲਿ ਦੋਸਤਾਂ॥੨੨॥

ਬ = ਵਾਧੂ ਪਦ। ਖੂਬੀ = ਸੁੰਦਰਤਾ। ਦਰ = ਵਿਚ। ਆਮਦ = ਆਇਆ।
ਗੁਲ = ਫੁੱਲ। ਏ = ਦਾ। ਬੋਸਤਾਂ = ਫੁਲਵਾੜੀ। ਬ = ਵਾਧੂ। ਐਸ਼ = ਅਨੰਦ।
ਅੰਦਰ = ਵਿਚ। ਆਮਦ = ਆਇਆ। ਦਿਲ = ਚਿਤ। ਇ = ਦਾ। ਦੋਸਤਾਂ = ਮਿੱਤ੍ਰਾਂ।

ਭਾਵ— ਫੁਲਵਾੜੀ ਦਾ ਫੁਲ ਸੁੰਦਰ ਸਰੂਪ ਹੋ ਗਿਆ ਅਤੇ ਮਿੱਤ੍ਰਾਂ ਦਾ ਚਿੱਤ ਅਨੰਦ ਵਿਚ ਆਇਆ॥੨੨॥

ਜ਼ ਦੀਵਾਰਿਓ ਅੰਦਰੂੰ ਮੂਸ਼ ਹਸਤ॥
ਜ਼ ਦੀਵਾਰ ਓ ਹਮਚੋ ਸੂਰਾਖ ਗਸਤ॥੨੩॥

ਜ਼ = (ਵਾਧੂ ਪਦ)। ਦੀਵਾਰ = ਭੀਤ। ਇ = ਦੀ। ਓ = ਉਸ। ਅੰਦਰੂੰ = ਵਿਚ।
ਮੂਸ਼ = ਚੂਹਾ। ਹਸਤ = ਹੈਸੀ। ਜ = ਤੋਂ। ਦੀਵਾਰ = ਕੰਧ। ਓ = ਉਸ।
ਹਮਚੋ = ਨਿਆਈਂ। ਸੁਰਾਖ਼ = ਖੁੱਡ। ਗਸਤ = ਹੋਈ।

ਭਾਵ— ਉਸ ਕੰਧ ਵਿਚ ਇਕ ਚੂਹਾ ਹੈਸੀ ਜਿਸ ਕਰਕੇ ਉਸ ਭੀਤ ਤੇ ਇਕ ਖੁੱਡ ਜੇਹੀ ਹੋ ਗਈ॥ ੨੨॥

ਬਦੀਦੇ ਅਜ਼ਾਂ ਅੰਦਰੂੰ ਹਰਦੋ ਤਨ॥