ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੭੭)

ਹਿਕਾਯਤ ਦਸਵੀਂ

ਚਰਾਗੇ ਜਹਾਂ ਆਫਤਾਬਿ ਯਮਨ॥੨੪॥

ਬ = ਵਾਧੂ ਪਦ। ਦੀਦੇ = ਵੇਖਦੇ ਸੀ। ਅਜ਼ਾਂ ਉਸਤੇ। ਅੰਦਰੂੰ = ਵਿਚ।
ਹਰਦੋ = ਦੋਨੋਂ। ਤਨ = ਸਰੀਰ। ਚਰਾਗ਼ = ਦੀਵਾ। ਇ=ਦਾ। ਜਹਾਂ-ਸੰਸਾਰ।
ਆਫ਼ਤਾਬ = ਸੂਰਜ। ਇ = ਦਾ। ਯਮਨ = ਦੇਸ ਦਾ ਨਾਉਂ।

ਭਾਵ—ਓਹ ਦੋਨੋਂ ਸਰੀਰ ਜਗਤ ਦਾ ਦੀਵਾ ਅਤੇ ਯਮਨ ਦਾ ਸੂਰਜ ਆਪੋ ਵਿਚ ਉਸ ਖੁੱਡ ਵਿਚ ਦੀ ਦੇਖਦੇ ਹੁੰਦੇ ਸਨ॥੨੪॥

ਚੁਨਾਂ ਇਸ਼ਕ ਆਵੇਖਤ ਹਰਦੋ ਨਿਹਾਂ॥
ਕਿ ਇਲਮਸ਼ ਰਵਦ ਦਸਤ ਹੋਸ਼ ਅਜ਼ ਜਹਾਂ॥੨੫॥

ਚੁਨਾਂ = ਅਜੇਹਾ। ਇਸ਼ਕ = ਪ੍ਰੇਮ। ਆਵੇਖ਼ਤ = ਪਿਲਚਿਆ। ਹਰਦੋ-ਦੋਨੋਂ।
ਨਿਹਾਂ = ਲੁਕਿਆ। ਕਿ=ਜੋ। ਇਲਮ = ਵਿਦਿਆ। ਸ਼ = ਉਸ। ਰਵਦ=ਗਈ।
ਦਸਤ = ਹੱਥ। ਹੋਸ਼ = ਸੂਰਤ। ਅਜ਼ = ਤੇ। ਜਹਾਂ = ਸੰਸਾਰ।

ਭਾਵ— ਦੋਹਾਂ ਦਾ ਅਜੇਹਾ ਚੋਰੀ ੨ ਪ੍ਰੇਮ ਹੋਇਆ ਜੋ ਓਹਨਾਂ ਦੇ ਹੱਥੋਂ ਵਿਦਿਆ ਅਤੇ ਸੰਸਾਰ ਦੀ ਸੁਧ ਜਾਂਦੀ ਰਹੀ॥੨੫॥

ਚੁਨਾਂ ਹਰਦੋ ਆਵੇਖਤ ਬਾਹਮ ਰਗੇਬ॥
ਕਿ ਦਸਤ ਅਜ਼ ਇਨਾਂ ਰਫਤ ਪਾ ਅਜ਼ ਰਕੇਬ॥੨੬॥

ਚੁਨਾਂ = ਅਜੇਹੇ। ਹਰਦੋ = ਦੋਨੋਂ। ਆਵੇਖ਼ਤ = ਪਿਲਚ। ਬਾਹਮ = ਆਪਸ
ਵਿਚ। ਰਲ਼ੇਬ = ਵਡੀ ਇੱਛਾ। ਕਿ = ਜੋ। ਦਸਤ = ਹੱਥ। ਅਜ਼ - ਤੇ।
ਇਨਾਂ = ਬਾਗ। ਰਫ਼ਤ = ਗਿਆ। ਪਾ = ਪੈਰ। ਅਜ਼ = ਤੇ। ਰਕੇਬ - ਪਉੜ।

ਭਾਵ—ਦੋਨੋਂ ਆਪਸ ਵਿਚ ਅਜੇਹੇ ਪ੍ਰੇਮ ਵਿਚ ਪਏ ਜੋ ਹੱਥੋਂ ਵਾਗ ਛੁਟ ਗਈ ਅਤੇ ਪੈਰ ਪਾਵੜੇ ਤੇ ਨਿਕਲ ਗਏ (ਅਰਥਾਤ ਕੋਈ ਸੁਧ ਨ ਰਹੀ)॥੨੬॥

ਬਿ ਪਰਸ਼ੀਦ ਹਰਦੋ ਕਿ ਅ ਨੇਕ ਖੋਇ॥
ਕਿ ਏ ਆਫਤਾਬਿ ਜਹਾਂ ਮਾਹਰੋਇ॥੨੭॥

ਬਿ = ਵਾਧੂ ਪਦ। ਪੁਰਸ਼ੀਦ ਪੁਛਿਆ। ਹਰਦੋ = ਦੋਨੋਂ। ਕਿ = ਜੋ।
ਐ = ਹੇ। ਨੇਕਖੋਇ = ਭਲੇ ਸੁਭਾਵ ਵਾਲੇ। ਕਿ - ਜੋ। ਐ = ਹੇ।
ਆਫ਼ਤਾਬ - ਸੂਰਜ। ਏ = ਦੇ। ਜਹਾਂ = ਜਗਤ। ਮਾਹਰੋਇ = ਚੰਦ੍ਰਮੁਖ।

ਭਾਵ—ਦੋਨਾਂ ਪੁਛਿਆ ਹੇ ਭਲੇ ਸੁਭਾਓ ਵਾਲਿਓ ਅਤੇ ਜਗਤ ਦੇ ਸੂਰਜ ਅਤੇ ਚੰਦਰਮੁਖ॥੨੭॥

ਕਿ ਈਂ ਹਾਲ ਗੁਜ਼ਰਦ ਬ ਆਂ ਹਰਦੋ ਤਨ॥