ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

178

ਬਿ ਪਰਸ਼ੀਦ ਅਖਵੰਦ ਵ ਅਖਵੰਦ ਜ਼ਨ॥੨੮॥

ਕਿ = ਜਦੋਂ। ਈਂ = ਏਹ। ਹਾਲ = ਦਿਸ਼ਾ। ਗੁਜ਼ਰਦ = ਬੀਤਦੀ ਹੈ। ਬ = ਨੂੰ। ਆਂ = ਉਨ। ਹਰਦੋ = ਦੋਨੋਂ। ਤਨ = ਸਰੀਰ। ਬਿਪੁਰਸ਼ੀਦ = ਪੁਛਿਆ। ਅਖ਼ਵੰਦ = ਪਤੀ। ਅਖ਼ਵੰਦਜ਼ਨ = ਪਤੀ ਦੀ ਦਾਰਾ। ਭਾਵ—ਓਹਨਾਂ ਦੋਹਾਂ ਨੂੰ ਪੁਛਿਆ ਮੁਲਾਣੇ ਤੇ ਮੁਲਾਣੇ ਦੀ ਭਾਰਜਾ ਨੇ ਜੋ ਏਹ ਕੀ ਦਿਸ਼ਾ ਬੀਤਦੀ ਹੈ॥੨੮॥

ਚਰਾਗੇ ਫਲਕ ਆਫਤਾਬਿ ਜਹਾਂ॥
ਚਰਾ ਲਾਗਰੀਂ ਗਸ਼ਤ ਵਜਹੇ ਹਮਾਂ॥੨੯॥

ਚਰਾਗ਼ੇ = ਦੀਵਾ। ਫ਼ਲਕ = ਅੰਬਰ। ਆਫ਼ਤਾਬ = ਸੂਰਜ। ਇ = ਦੇ।
ਜਹਾਂ = ਜਗਤ। ਚਰਾ = ਕਿਉਂ। ਲਾਗ਼ਰੀਂ = ਦੁਬਲਾ। ਈਂ = ਤੂੰ। ਗਸ਼ਤ = ਹੋਇਆ!
ਵਜਹੇ = ਮੁਖ। ਹਮਾਂ = ਓਨ੍ਹਾਂ।

ਭਾਵ—ਹੇ ਅੰਬਰ ਦੇ ਦੀਵੇ ਅਤੇ ਹੇ ਜਗਤ ਦੇ ਸੂਰਜ ਤੁਹਾਡੇ ਮੁਖ ਦੁਬਲੇ ਪਤਲੇ ਕਿਉਂ ਹੋ ਗਏ॥੨੯॥

ਚਿਹ ਆਜ਼ਾਰ ਗਸ਼ਤਹ ਬਿਗੋਜਾਨਿਮਾ॥
ਕਿ ਲਾਗਿਓਂ ਚਿਰਾ ਗਸ਼ਤੀ ਏ ਜਾਨਿਮਾ॥੩॥

ਚਿਹ = ਕੀ। ਆਜ਼ਾਰ = ਦੁਖ। ਗਸ਼ਤਹ = ਹੋਇਆ। ਬਿ = ਵਾਧੂ ਪਦ। ਗੋ = ਦਸ।
ਜਾਨ ਜ਼ਿੰਦ। ਇ = ਸਨਬੰਧੀ ਪਦ। ਮਾ = ਸਾਡੀ। ਕਿ = ਜੋ। ਲਾਗਿਰ = ਮਾੜਾ।
 ਚਰਾ = ਕਿਉਂ। ਗਸ਼ਤੀ = ਤੂੰ ਹੋਈ। ਏ = ਹੈ। ਜਾਨਿਮਾ = ਮੇਰੀ ਜਿੰਦ।

ਭਾਵ— ਹੇ ਮੇਰੀ ਜਿੰਦ ਦਸੋ ਤੁਹਾਨੂੰ ਕੀ ਦੁਖ ਹੋਇਆ ਹੈ ਅਤੇ ਮਾੜੇ ਕਿਉਂ ਹੋ ਗਏ ਹੋ॥੩੦॥

ਅਜ਼ਾਰਤ ਬਿਗੋ ਤਾ ਇਲਾਜਸ਼ ਕੁਨਮ॥
ਕਿ ਦਰਦਿ ਸ਼ਮਾ ਰਾ ਦਵਾਇਸ਼ ਕੁਨਮ॥੩੧॥

ਅਜ਼ਾਰ = ਦੁਖ। ਤ = ਤੇਰਾ। ਬਿਗੋ = ਦਸ। ਤਾ = ਤਾਂ। ਇਲਾਜ = ਉਪਾਵ।
ਸ਼ = ਉਸ। ਕੁਨਮ = ਮੈਂ ਕਰਾਂ। ਕਿ = ਜੋ। ਦਰਦ = ਦੁਖ। ਇ = ਸਨਬੰਧੀ।
ਸ਼ੁਮਾ = ਤੁਹਾਡੇ। ਰਾ = ਦਾ। ਦਵਾਇ = ਅਉਖਧੀ। ਸ਼ = ਉਸ। ਕੁਨਮ = ਮੈਂ ਕਰਾਂ।

ਭਾਵ—ਤੁਸੀਂ ਆਪਣਾ ਦੁਖ ਦੱਸੋ ਤਾਂ ਮੈਂ ਉਪਾਵ ਕਰਾਂ ਅਤੇ ਤੁਸਾਡੇ ਉਸ ਦੁਖ ਦੀ ਔਖਧੀ ਕਰਾਂ॥੩੧॥