ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੭੯)

ਹਿਕਾਯਤ ਦਸਵੀਂ

ਸ਼ੁਨੀਦ ਈਂ ਸੁਖ਼ਨ ਰਾ ਨਦਾਦਸ਼ ਜਵਾਬ।
ਫਿਰੋ ਬੁਰਦ ਹਰਦੋ ਤਨੇ ਇਸ਼ਕਂ ਤਾਬ॥੩੨॥

ਸ਼ੁਨੀਦ = ਸੁਣਿਆ। ਈਂ = ਇਸ। ਸੁਖਨ = ਬਾਤ। ਰਾ = ਨੂੰ। ਨਦਾਦ = ਨ ਦਿਤਾ
ਸ਼ = ਉਸ। ਜਵਾਬ = ਉਤ੍ਰ। ਫ਼ਿਰੋਬਰਦ = ਨੀਵੀਂ ਪਾਈ। ਹਰਦੋ = ਦੋਨੋਂ।
ਤਨੇ = ਸਰੀਰ। ਇਸ਼ਕ = ਪ੍ਰੇਮ। ਤਾਬ = ਦਬਾਉ।

ਭਾਵ— ਇਹ ਗੱਲ ਸੁਣੀ ਅਤੇ ਉਸਦਾ ਕੁਛ ਉਤਰ ਨਾ ਦਿੱਤਾ ਦੋਨਾਂ ਸਰੀਰਾਂ ਨੇ ਪ੍ਰੇਮ ਦੇ ਦਬਾਉ ਨਾਲ ਨੀਵੀਂ ਪਾਇ ਲਈ॥੩੨॥

ਚੋ ਗੁਜ਼ਰੀਦ ਬਰਵੈ ਦੋ ਸਿਹ ਚਾਰ ਰੋਜ਼॥
ਬਰਾਂਮਦ ਦੋੜਨ ਹਰਦੋ ਗੇਤੀ ਫਿਰੋਜ਼॥੩੩॥

ਚੋ = ਜਦੋਂ। ਗੁਜ਼ਰੀਦ = ਬੀਤੇ। ਬਰਵੈ = ਉਸਤੇ। ਦੋ ਸਿਹ = ੨ = ੩॥
ਚਾਰ = ੪। ਰੋਜ਼ = ਦਿਨ। ਬਰਾਂਮਦ = ਨਿਕਲਿਆ। ਦੋ ਤਨ = ਦੋ ਸਰੀਰ।
ਹਰਦੋ = ਦੋਵੇਂ। ਗੇਂਤੀ = ਜਗਤ। ਫਿਰੋਜ਼ = ਪ੍ਰਗਟ (ਸੂਰਜ)।

ਭਾਵ—ਜਦ ਇਸ ਗਲ ਨੂੰ ਦੋ ਚਾਰ ਦਿਨ ਬੀਤੇ ਤਾਂ ਦੋਨੋਂ ਸਰੀਰ ਜਗਤ ਵਿਚ ਪ੍ਰਗਟ ਹੋ ਗਏ॥੩੩॥

ਬਰੋਦੂਰ ਗਸ਼ਤੰਦ ਤਿਫ਼ਲੀ ਗ਼ੁਬਾਰ॥
ਕਿ ਮਿਹਰ ਸ਼ ਬਰਵਰਦ ਚੂੰ ਨੌ ਬਹਾਰ॥੩੪॥

ਬਰ = ਉਪਰ।ਓ = ਉਸ। ਦੂਰ = ਪਰੇ। ਗਸ਼ਤੰਦ = ਹੋਇਆ। ਤਿਫਲੀ = ਬਾਲਪਣ
ਗੁਬਾਰ = ਧੁੰਦ। ਕਿ = ਜੋ ਮਿਹਰ = ਸੂਰਜ। ਸ਼ = ਉਸ। ਬਰਾਵਰਦ = ਨਿਕਲੇ।
ਚੂੰ = ਨਿਆਈਂ। ਨੌ ਬਹਾਰ = ਬਸੰਤ ਰੁਤ

ਭਾਵ—ਉਨਾਂ ਪਰੋਂ ਬਾਲਪਣਾ ਬੀਤ ਗਿਆ ਅਤੇ ਬਸੰਤ ਰੁਤ ਦੇ ਸੂਰਜ ਵਾਂਗੂੰ (ਸੁੰਦਰ) ਨਿਕਲੇ॥੩੪॥

ਵਜ਼ਾਂ ਫਾਜ਼ਿਲਸ਼ ਬੂਦ ਦੁਖ਼ਤਰ ਯਕੇ॥
ਕਿ ਸ੍ਵੂਰਤ ਜਮਾਲ ਅਸਤ ਦਾਨਿਸ਼ ਬਸੇ॥੩੫॥

ਵਜ਼ਾਂ = ਉਸ। ਫਾਜ਼ਿਲ = ਵਿਦਵਾਨ। ਸ਼ = ਉਸ। ਬੂਦ = ਸੀ। ਦੁਖ਼ਤਰ = ਪੁਤ੍ਰੀ।
ਯਕੇ = ਇਕ। ਕਿ = ਜੋ। ਸੂਰਤ ਜਮਾਲ = ਸੁੰਦਰ ਸਰੂਪ। ਅਸਤ = ਹੈ ਸੀ।
ਦਾਨਿਸ਼ = ਸਮਝ। ਬਸੇ = ਬਹੁਤ

ਭਾਵ—ਉਸ ਵਿਦਵਾਨ (ਮੁਲਾਣੇ} ਦੀ ਇਕ ਪੁਤ੍ਰੀ ਸੀ ਜੋ ਵਡੀ ਸੁੰਦਰ ਸਰੂਪ ਅਤੇ ਸਮਝ ਵਾਲੀ॥੩੫॥