ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੮੦)

ਹਿਕਾਯਤ ਦਸਵੀਂ

ਸ਼ਨਾਸੀਦ ਓਰਾ ਜ਼ ਹਾਲਤ ਵਜ਼ਾਂ॥
ਬਖ਼ਲਵਤ ਦਰੂ ਗਫ਼ਤਸ਼ ਆਂ ਖੁਸ਼ ਜ਼ਬਾਂ॥੩੬॥

ਸ਼ਨਾਸੀਦ = ਜਾਚਿਆ। ਓਰਾ = ਉਨਾਂ ਨੂੰ। ਜ਼ = ਤੇ। ਹਾਲਤ = ਰੰਗ ਢੰਗ।
ਵਜ਼ਾਂ = ਉਸ। ਬ = ਵਿਚ। ਖਲਵਤ = ਨਵੇਕਲਾ। ਦਰੂੰ = ਵਿਚ। ਗੁਫ਼ਤ = ਕਹਿਆ
ਸ਼ = ਉਸ। ਆਂ = ਉਨਾਂ। ਖੁਸ਼ ਜ਼ਬਾਂ = ਮਿੱਠੀ ਬੋਲੀ।

ਭਾਵ—ਉਸਨੇ ਉਨ੍ਹਾਂ ਨੂੰ ਰੰਗ ਢੰਗ ਤੇ ਜਾਚਿਆ ਅਤੇ ਉਸਨੇ ਉਨ੍ਹਾਂ ਨੂੰ ਨਵੇਕਲੇ ਕਰਕੇ ਮਿੱਠੀ ਬੋਲੀ ਨਾਲ ਕਹਿਆ॥੩੬॥

ਕਿ ਐ ਸਰਵਕੱਦ ਮਾਹਰੂਇ ਸੀਮ ਤਨ॥
ਚਰਾਗੇ ਫ਼ਲਕ ਆਫ਼ਤਾਬਿ ਯਮਨ॥੩੭॥

ਕਿ = ਜੋ। ਐ = ਹੇ। ਸਰਵ = ਸਰੂ। ਕੱਦ = ਲਮੇਟ। ਮਾਹਰੂਇ = ਚੰਦ੍ਰ ਮੁਖ।
ਸੀਮ ਚਾਂਦੀ। ਤਨ = ਸਰੀਰ। ਚਰਾਗ = ਦੀਵਾ। ਏ = ਦੇ। ਫਲਕ = ਅੰਬਰ।
ਆਫ਼ਤਾਬ = ਸੂਰਜ। ਇ = ਦੇ। ਯਮਨ = ਦੇਸ਼ ਦਾ ਨਾਉਂ।

ਭਾਵ—ਜੋ ਹੇ ਲੰਮੇ ਲੰਮੇ ਚੰਦ੍ਰ ਮੁਖ ਅਤੇ ਚਮਕੀਲੇ ਸਰੀਰ ਵਾਲੇ ਅਰ ਅੰਬਰ ਦੇ ਦੀਵੇ ਅਤੇ ਯਮਨ ਦੇ ਸੂਰਜ॥੩੭॥

ਜੁਦਾਈ ਮੇਰਾ ਅਜ਼ ਤੁਰਾ ਕਤਰਹ ਨੇਸਤ॥
ਬਦੀਦਨ ਦੋ ਕਾਲਿਬ ਬਗ਼ੁਫ਼ਤਨ ਯਕੇਸਤ॥੩੮॥

ਜੁਦਾਈ = ਵਿਛੋੜਾ। ਮਰਾ = ਮੈਨੂੰ। ਅਜ਼ = ਤੇ। ਤੁਰਾ = ਤੈਤੋਂ। ਕਤਰਹ = ਬਿੰਦ
ਨੇਸਤ = ਨਹੀਂ ਹੈ। ਬ = ਵਿਚ। ਦੀਦਨ = ਦੇਖਣਾ। ਦੋ = ੨। ਕਾਲਿਬ = ਸਾਂਚੇ।
ਬ = ਵਿਚ। ਗੁਫਤਨ = ਕਹਿਣਾ। ਯਕੇਸਤ = ਇਕ ਹੈ।

ਭਾਵ—ਮੈਨੂੰ ਤੁਹਾਥੋਂ ਇਕ ਬਿੰਦ ਭਰ ਵਛੋੜਾ ਨਹੀਂ ਹੈ ਦੇਖਣੇ ਵਿਚ ਦੋ ਸਾਂਚੇ (ਸਰੀਰ) ਹੈਂ ਅਤੇ ਬੋਲ ਵਿਚ ਇਕ ਹਾਂ॥੩੮॥

ਬਮਨ ਹਾਲ ਗੋ ਤਾ ਚਿਹ ਗੁਜ਼ਰਦ ਤੁਰਾ॥
ਕਿ ਸੋਜ਼ਦ ਹਮਹ ਜਾਾਨ ਜਿਗਰੇ ਮਰਾ॥੩੯॥

ਬਮਨ = ਮੈਨੂੰ। ਹਾਲ = ਵਰਤਾਂਤ | ਗੋ = ਕਹੁ। ਤਾ = ਜੋ। ਚਿਹ = ਕੀ।
ਗੁਜ਼ਰਦ = ਬੀਤਦਾ ਹੈ। ਤੁਰਾ = ਤੈਨੂੰ। ਕਿ = ਜੋ। ਸੋਜ਼ਦ = ਜਲਦਾ ਹੈ। ਹਮਹ = ਸਾਰੇ
ਜਾਨ = ਜਿੰਦ। ਜਿਗਰੇ = ਪਿੱਤਾ। ਮਰਾ = ਮੇਰਾ।

ਭਾਵ—ਮੈਨੂੰ ਵਰਤਾਂਤ ਦੱਸ ਜੋ ਤੇਰੇ ਉਤੇ ਕੀ ਬੀਤਦਾ ਹੈ ਕਿਉਂ ਜੋ ਮੇਰੀ ਜਿੰਦ ਅਤੇ ਪਿੱਤਾ (ਚਿਤ) ਸਾਰਾ ਜਲਦਾ ਹੈ॥੩੯॥