ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੮੧)

ਹਿਕਾਯਤ ਦਸਵੀਂ

ਕਿ ਪਿਨਹਾਂ ਸੁਖ਼ਨ ਕਰਦ ਯਾਰਾਂ ਖ਼ਤਾਸਤ॥
ਅਗਰ ਰਾਸਤ ਗੋਈ ਤੋ ਬਰਮਨ ਰਵਾਸਤ॥੪੦॥

ਕਿ = ਜੋ! ਪਿਨਹਾਂ = ਛਪੌਣਾ। ਸੁਖਨ = ਬਾਤ। ਕਰਦ = ਕਰਨੀ। ਯਾਰਾਂ = ਮਿੱਤ੍ਰਾਂ।
ਖਤਾ = ਭੁਲ। ਅਸਤ = ਹੈ। (ਖਤਾਸਤ = ਖਤਾ ਅਸਤ)। ਅਗਰ = ਜੇਕਰ।
ਰਾਸਤ = ਸੱਚ। ਗੋਈ = ਤੂੰ ਕਹੇਂ। ਤੋ = ਤੂੰ। ਬਰਮਨ = ਮੇਰੇ ਪਾਸ
ਰਵਾਸਤ = ਠੀਕ ਹੈ (ਰਵਾਸਤ = ਰਵਾ ਅਸਤ)।

ਭਾਵ— ਕਿਉਂ ਜੋ ਮਿੱਤ੍ਰਾਂ ਪਾਸੋਂ ਗੱਲ ਛਪੌਣੀ ਭੁਲ ਹੈ ਜੇ ਤੂੰ ਮੇਰੇ ਪਾਸ ਸੱਚ ਕਹ ਦੇਵੇਂ ਤਾਂ ਠੀਕ ਹੈ॥੪੦॥

ਕਿ ਦੀਗਰ ਨ ਗੋਯਮ ਮਰਾ ਰਾਸਤ ਗੋ॥
ਕਿ ਅਜ਼ ਖ਼ੂਨ ਜਿਗਰੇ ਮਰਾ ਤੋ ਬਿ ਸ਼ੋ॥੪੧॥

ਕਿ = ਜੋ। ਦੀਗਰ = ਦੂਜਾ। ਨ ਗੋਯਮ = ਨਹੀਂ ਕਹੂੰਗੀ। ਮਰਾ = ਮੈਨੂੰ
ਰਾਸਤ = ਸੱਚ। ਗੋ = ਕਹੁ। ਕਿ = ਅਤੇ। ਖੂਨ = ਲਹੂ। ਅਜ਼ = ਤੇ। ਜਿਗਰੇ = ਪਿੱਤਾ।
ਮਰਾ = ਮੇਰਾ। ਤੋ = ਤੂੰ। ਬਿ = ਵਾਧੂ। ਸ਼ੋ = ਧੋ।

ਭਾਵ—ਜੋ ਮੈਂ ਦੂਜੇ ਕਿਸੇ ਨੂੰ ਨਹੀਂ ਦਸਦੀ ਮੈਨੂੰ ਸੱਚ ਦੱਸ ਅਤੇ ਮੇਰੇ ਪਿੱਤੇ ਉਤੋਂ ਰਕਤ ਧੋ॥੪੧॥

ਸੁਖ਼ਨ ਦੁਜ਼ਦਗੀ ਕਰਦ ਯਾਰਾਂ ਖਤਾਸਤ॥
ਅਮੀਰਾਂਨ ਦੁਜ਼ਦੀ ਵਜ਼ੀਰਾਂ ਖਤਾਸਤ॥੪੨॥

ਸੁਖਨ = ਗੱਲ। ਦੁਜ਼ਦਗੀ = ਚੋਰੀ। ਕਰਦ = ਕਰਨੀ। ਯਾਰਾਂ = ਮਿੱਤਾਂ।
ਖਤਾਸਤ = ਭੁਲ ਹੈ। ਅਮੀਰਾਂਨ = ਵੱਡੇ ਲੋਕ। ਦੁਜਦੀ = ਚੋਰੀ।
ਵਜ਼ੀਰਾਂ = ਮੰਤ੍ਰੀਆਂ। ਖਤਾਸਤ = ਭੁਲ ਹੈ।

ਭਾਵ— ਮਿੱਤ੍ਰਾਂ ਪਾਸੋਂ ਗੱਲ ਚੋਰੀ ਕਰਨੀ ਭੁਲ ਹੈ ਅਤੇ ਪ੍ਰਧਾਨਾਂ ਨੂੰ ਮੰਤ੍ਰੀਆਂ ਪਾਸੋਂ ਅੰਤਰਯ ਰੱਖਣਾ ਅੱਛਾ ਨਹੀਂ॥੪੨॥

ਸੁਖਨ ਗੁਫਤਨੋ ਰਾਸਤ ਗੁਫਤਨ ਖੁਸ਼ ਅਸਤ॥
ਕਿ ਹਕ ਗੁਫਤਨੋ ਹਮਚੋ ਸ੍ਵਾਫ਼ੀ ਦਿਲ ਅਸਤ॥੪੩॥

ਸੁਖਨ = ਗੱਲ। ਗੁਫਤਨ = ਕਹਾਣੀ। ਓ = ਅਤੇ। ਰਾਸਤ ਗੁਫਤਨ = ਸੱਚ ਕਹਿਣਾ
ਖੁਸ਼ ਅਸਤ = ਚੰਗਾ ਹੈ। ਕਿ = ਜੋ। ਹਕ = ਸੱਚ। ਗਫਤਨ = ਕਹਿਣਾ।
ਓ = ਅਤੇ! ਹਮਚੋ = ਨਿਆਈਂ। ਸ੍ਵਾਫ਼ੀਦਿਲ = ਸੁਧ ਚਿਤ। ਅਸਤ = ਹੈ।

ਭਾਵ—ਬਾਤ ਦੱਸਣੀ ਅਤੇ ਸੱਚ ਕਹਿਣਾ ਚੰਗਾ ਹੁੰਦਾ ਹੈ ਅਤੇ ਸੱਚ ਕਹਿਣਾ