ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੮੨)

ਹਿਕਾਯਤ ਦਸਵੀਂ

ਅਰ ਸੁਧ ਚਿਤ ਵਰਗਾ ਪੁਰਖ ਅੱਛਾ ਹੁੰਦਾ ਹੈ॥੪੩॥

ਬਸੇ ਬਾਰ ਗੁਫਤਸ਼ ਜਵਾਬੇ ਨਦਾਦ॥
ਜਵਾਬਿ ਜ਼ਬਾਂ ਸੁਖ਼ਨ ਸ਼ੀਰੀਂ ਕੁਸ਼ਾਦ॥੪੪॥

ਬਸੇ = ਬਹੁਤ। ਬਾਰ = ਵੇਰੀ। ਗੁਫਤ = ਕਹਿਣਾ। ਸ਼ = ਉਸ। ਜਵਾਬੇ = ਕੋਈ ਉੱਤ੍ਰ
ਨਦਾਦ = ਨਾ ਦਿੱਤਾ। ਜਵਾਬ = ਉੱਤ੍ਰ। ਇ = ਦਾ। ਜ਼ਬਾਂ = ਰਸਨਾ।
ਸੁਖਨ = ਬਾਤ। ਸ਼ੀਰੀਂ = ਮਿੱਠੀ। ਕੁਸ਼ਾਦ = ਖੋਲ੍ਹੀ।

ਭਾਵ—ਬਹੁਤੀ ਵੇਰ ਕਹਿਆ ਉਸਨੇ ਕੋਈ ਉੱਤ੍ਰ ਨਾ ਦਿੱਤਾ ਮਿੱਠੀ ਮਿੱਠੀ ਗੱਲਾਂ ਵਿਚ ਖੋਲ੍ਹੀ (ਮੂੰਹ ਚੋਪੜੀਆਂ ਗੱਲਾਂ ਕੀਤੀਆਂ)॥੪੪॥

ਯਕੇ ਮਜਲਿਸ ਆਰਾਸਤਹ ਰੋਦ ਜਾਮ॥
ਕਿ ਹਮ ਮਸਤ ਸ਼ੁਦ ਮਜਲਿਸੇ ਓ ਤਮਾਮ॥੪੫॥

ਯਕੇ = ਇਕ। ਮਜਲਿਸ = ਜੋੜ। ਆਰਾਸਤਹ = ਕੀਤਾ।
ਰੌਦਜਾਮ = ਗਉਣਾ ਅਤੇ ਕਟੋਰੀ। ਕਿ = ਜੋ। ਹਮ = ਭੀ। ਮਸਤ = ਮਤਵਾਲੇ।
ਸ਼ੁਦ = ਹੋ ਗਏ। ਮਜਲਸੇ = ਮੰਡਲੀ। ਓ = ਉਹ। ਤਮਾਮ = ਸਾਰੇ।

ਭਾਵ—(ਮੁੱਲਾਂ ਦੀ ਪੁੱਤ੍ਰੀ ਨੇ) ਇਕ ਕੱਠ ਕੀਤਾ ਅਤੇ ਮਤਵਾਲਾ ਕੀਤਾ ਅਜੇਹਾ ਕਿ ਸਾਰੀ ਮੰਡਲੀ ਅਤੇ ਉਹ ਭੀ ਮਤਵਾਲੇ ਹੋ ਗਏ॥੪੫॥

ਬਕੈਫ਼ਸ਼ ਹਮਹ ਹਮ ਚੁਨਾਂ ਵੇਖ਼ਤੰਦ॥
ਕਿ ਜ਼ਖ਼ਮੇਂ ਜਿਗਰ ਬਾ ਜ਼ੁਬਾਂ ਰੇਖ਼ਤੰਦ॥੪੬॥

ਬ = ਵਿਚ। ਕੈਫ਼ = ਅਮਲ। ਸ਼ = ਉਸ। ਹਮ = ਸਾਰੇ। ਹਮਚੂਨਾ = ਅਜੇਹੇ
ਵੇਖਤੰਦ = (ਆਵੇਖਤੰਦ) ਪਏ। ਕਿ = ਜੋ। ਜ਼ਖਮ = ਘਾਉ। ਇ = ਦਾ।
ਜਿਗਰ = ਚਿਤ। ਬਾ = ਨਾਲ। ਜ਼ੁਬਾਂ = ਜਿਹਬਾ। ਰੇਖਤੰਦ = ਸੁਟਿਆ।

ਭਾਵ—ਉਸਦੇ ਅਮਲ ਵਿਚ ਸਾਰੇ ਅਜੇਹੇ ਬਿਸੁਰਤ ਹੋਇ ਜੋ ਉਨ੍ਹਾਂ ਅਪਣੇ ਚਿਤ ਦਾ ਘਾਉ ਰਸਨਾ ਦੁਆਰੇ ਪ੍ਰਗਟ ਕਰ ਦਿੱਤਾ॥੪੬॥

ਸੁਖ਼ਨ ਬਾ ਜ਼ਬਾਂ ਹਮਚੋਂ ਗੋਯਦ ਮੁਦਾਮ॥
ਨ ਗੋਯਦ ਬਜੁਜ਼ ਸੁਖ਼ਨ ਮਹਿਬੂਬ ਨਾਮ॥੪੭॥

ਸੁਖਨ = ਬਾਤ। ਬਾ = ਨਾਲ। ਜ਼ੁਬਾਂ = ਰਸਨਾ। ਹਮਚੋ = ਅਜੇਹੀਆਂ।
ਗੋਯਦ = ਆਖਦੇ ਸਨ। ਮੁਦਾਮ = ਸਦਾ। ਨਗੋਯਦ = ਨਹੀਂ ਕਹਿੰਦੇ ਸੀ।
ਬਜੁਜ਼ = ਬਿਨਾਂ। ਸੁਖਨ = ਗੱਲ। ਮਹਿਬੂਬ = ਪਿਆਰਾ। ਨਾਮ = ਨਾਉਂ।

ਭਾਵ—ਐਵੇਂ ਮੂੰਹੋਂ ਗੱਲਾਂ ਆਖਦੇ ਸਨ ਅਤੇ ਪਿਆਰੇ ਮਿੱਤ੍ਰ ਦੇ ਨਾਉਂ