ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੮੩)

ਹਿਕਾਯਤ ਦਸਵੀਂ

ਬਿਨਾਂ ਕੋਈ ਬਾਤ ਸਦਾ ਨਹੀਂ ਕਹਿੰਦੇ ਸਨ।੪੭॥

ਦਿਗਰ ਮਜਲਿਸ ਆਰਾਸਤ ਬਾ ਰੋਦ ਚੰਗ॥
ਜਵਾਨਾਨਿ ਸ਼ਾਇਸਤਹ ਏ ਖ਼ੂਬ ਰੰਗ॥੪੮॥

ਦਿਗ਼ਰ = ਦੂਜੀ। ਮਜਲਿਸ = ਸਭਾ। ਆਰਾਸਤ = ਕੀਤੀ। ਬਾ = ਨਾਲ।
ਰੋਦ = ਬਾਜਾ। ਓ = ਅਤੇ। ਚੰਗ = ਸਾਰੰਗੀ। ਜਵਾਨਾਨ = ਗਭਰੂ। ਇ = ਉਸਤਤ
ਸਨਬੰਧੀ। ਸ਼ਾਇਸਤਹ = ਸਜੀਲੇ। ਏ = ਉਸਤਤੀ ਸਨਬੰਧੀ। ਖ਼ੂਬਰੰਗ = ਸੁੰਦ੍ਰ

ਭਾਵ—(ਮੁਲਾਣੇ ਦੀ ਪੁਤ੍ਰੀ ਨੇ) ਦੂਜੀ ਸਭਾ ਸਾਰੰਗੀ ਅਤੇ ਬਾਜਿਆਂ ਨਾਲ ਸੁੰਦਰ ਸਜੀਲੇ ਗੱਭਰੂਆਂ ਦੀ ਕੱਠੀ ਕੀਤੀ।੪੮

ਹਮ ਮਸਤ ਖੋ ਖ਼ੁਦ ਹਮਹ ਖੂਬ ਮਸਤ॥
ਇਨਾਨੇ ਫਜ਼ੀਲਤ ਬਿਰੂੰ ਸ਼ੁਦ ਜ਼ਦਸਤ॥੪੯॥

ਹਮਹ = ਸਾਰੇ। ਮਸਤ = ਮਤਵਾਲੇ। ਖ਼ੋ = ਸੁਭਾਵ। ਸ਼ੁਦ = ਹੋਏ।
ਹਮਹ = ਸਾਰੇ। ਖ਼ੂਬ = ਅਤੀ = ਮਸਤ = ਮਤਵਾਲੇ। ਇਨਾਨ = ਬਾਗ਼।
ਏ = ਦੀ। ਫ਼ਜ਼ੀਲਤ = ਵਿਦਿਆ। ਬਿਰੂੰ = ਬਾਹਿਰ। ਸ਼ੁਦ = ਹੋਈ। ਜ਼ = ਤੇ। ਦਸਤ = ਹੱਥ।

ਭਾਵ— ਸਾਰੇ ਮਤਵਾਲੇ ਸੁਭਾਉ ਵਾਲੇ ਅਤੇ ਅਤਿਅੰਤ ਮਤਵਾਲੇ ਹੋ ਗਏ ਅਰ ਵਿਦਿਆ ਦੀ ਡੋਰੀ ਹੱਥੋਂ ਨਿਕਲ ਗਈ।੪੯॥

ਹਰਾਂਕਸ ਕਿ ਅਜ਼ ਇਲਮ ਸੁਖਨਸ਼ ਬਿਰਾਂਦ॥
ਕਿ ਅਜ਼ ਬੇਖੁਦੀ ਨਾਮਿ ਹਰਦੋ ਬਿਖਾਂਦ॥੫੦॥

ਹਰਾਂਕਸ = ਜਿਸਨੇ।ਕਿ = ਜੋ। ਅਜ਼ = ਤੇ। ਇਲਮ = ਵਿਦਿਆ। ਸੁਖ਼ਨ = ਬਾਤ।
ਸ਼ = ਉਸ। ਬਿਰਾਂਦ = ਚਲਾਈ। ਕਿ = ਅਤੇ। ਅਜ਼ = ਨਾਲ। ਬੇਖ਼ੁਦੀ = ਬੇਸੁ
ਰਤੀ। ਨਾਮਿਹਰਦੋ = ਦੋਨਾਂ ਦਾ ਨਾਉਂ। ਬਿਖਾਂਦ = ਬੋਲਦੇ ਸਨ।

ਭਾਵ—ਜਿਸ ਕਿਸੇ ਨੇ ਉਨ੍ਹਾਂ ਨਾਲ ਵਿਦਿਆ ਦੀ ਗਲ ਚਲਾਈ (ਅਤੇ) ਓਹ ਬਿਸੁਰਤੀ ਵਿਚ ਆਪਸ ਵਿਚੀਂ ਦੋਨਾਂ ਦਾ ਨਾਉਂ ਲੈਂਦੇ ਸਨ॥੫੦॥

ਚੋ ਇਲਮੋ ਫਜ਼ੀਲਤ ਫਿਰਾਮੇਸ਼ ਗਸਤ॥
ਬਿਖ੍ਵਾਂਦੰਦ ਬਾਯਕ ਦਿਗਰ ਨਾਮ ਮਸਤ॥੫੧॥

ਚੋ = ਜਦੋਂ। ਇਲਮ = ਵਿਦਿਆ। ਓ = ਅਤੇ। ਫ਼ਜ਼ੀਲਤ = ਵਡਿਆਈ।
ਫ਼ਿਰਾਮੋਸ਼ = ਭੁਲੀ ਹੋਈ। ਗਸ਼ਤ = ਹੋਈ। ਬਿ = ਵਾਧੂ। ਖ਼੍ਵਾਂਦੰਦ = ਬੋਲੋ।
ਬਾ = ਨਾਲ। ਯਕ ਦਿਗ਼ਰ = ਇਕ ਦੂਜੇ। ਨਾਮ = ਨਾਉਂ। ਮਸਤ = ਮਤਵਾਲੇ।

ਭਾਵ—ਜਦੋਂ ਵਿਦਿਆ ਅਤੇ ਬੁਧੀ ਭੁਲ ਗਈ ਤਾਂ ਮਤਵਾਲੇ ਹੋਇ ਇਕ