ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

184

ਦੂਜੇ ਦਾ ਨਾਉਂ ਲੈਂਦੇ ਸਨ॥ ੫੧॥

ਹਰਾਂਕਸ ਕਿ ਦੇਰੀਨਹ ਏ ਹਸਤ ਦੋਸਤ॥
ਜ਼ਬਾਂ ਖ਼੍ਵੁਦ ਕੁਸ਼ਾਇੰਦਹ ਅਜ਼ ਨਾਮੇ ਓਸਤ॥੫੨॥

ਹਰਾਂਕਸ = ਜੇਹੜਾ। ਕਿ = ਜੋ। ਦੇਰੀਨਹ = ਚਿਰਾਕਾ। ਏ = ਸਨਬੰਧੀ।
ਹਸਤ = ਹੈਸੀ। ਦੋਸਤ = ਮਿਤ੍ਰ। ਜ਼ਬਾਂ = ਰਸਨਾਂ। ਖ਼੍ਵੁਦ = ਆਪਣੀ।
ਕੁਸ਼ਾਇੰਦਹ = ਖੋਲ੍ਹਣੇ ਵਾਲਾ। ਅਜ਼ = ਤੇ। ਨਾਮਿਓਸਤ = ਉਸਦਾ ਨਾਉਂ।

ਭਾਵ—ਜੇਹੜਾ ਕੋਈ ਕਿਸੇ ਦਾ ਪੁਰਾਣਾ ਮਿਤ੍ਰ ਸੀ ਉਹ ਆਪਣੇ ਮੁਖੋਂ ਉਸੇ ਦਾ ਨਾਉਂ ਲੈਂਦਾ ਸੀ॥੫੨॥

ਸ਼ਨਾਸਦ ਕਿ ਈਂ ਗੁਲਸੁਖ਼ਨ ਆਸ਼ਿਕ ਅਸਤ॥
ਬਿ ਗੁਫ਼ਤਨ ਹਮਾਯੂੰ ਸਬੁਕਤਨਖ਼ੁਸ਼ ਅਸਤ॥੫੩॥

ਸ਼ਨਾਸਦ = ਪਛਾਣਿਆ। ਕਿ = ਜੋ। ਈਂ = ਏਹ। ਗੁਲਸੁਖ਼ਨ = (ਜਿਸਦੇ ਮੁਖ ਤੋਂ ਮਾਨੋਂ ਗੱਲ ਕਰਦਿਆਂ ਫੁਲ ਝੜਨ) ਸੋਹਣੀਆਂ ਗੱਲਾਂ ਕਰਨ
ਵਾਲਾ। ਆਸ਼ਿਕ = ਮੋਹਤ। ਅਸਤ = ਬਿ = ਵਾਧੂ ਪਦ।
ਗੁਫ਼ਤਨ = ਕਹਿਣਾ। ਹਮਾਯੂੰ = ਸ਼ੁਭ ਲਗਣ। ਸਬੁਕਤਨ = ਹਲਕਾ,
(ਸੂਖਮ)। ਖ਼ੁਸ਼ = ਸੁੰਦ੍ਰ। ਅਸਤ = ਹੈ।

ਭਾਵ—ਜਾਣਿਆਂ ਜੋ ਏਹ ਸੁੰਦਰ ਬਾਤਾਂ ਕਰਨੇ ਵਾਲਾ ਅਤੇ ਸੁਭ ਬੋਲ (ਸੂਖਮ) ਸਰੀਰ ਮੋਹਤ ਹੋ ਗਏ ਹਨ॥੫੩॥

ਕਿ ਅਜ਼ ਇਸ਼ਕ ਅਜ਼ ਮੁਸ਼ਕ ਹਮ ਖਮਰਖੂੰ॥
ਕਿ ਪਿਨਹਾਂ ਨਮਾਂਦ ਅਸਤ ਆਮਦ ਬਰੂੰ॥੫੪॥

ਕਿ = ਜੋ। ਅਜ਼ = ਆਦਿਕ। ਇਸ਼ਕ = ਪ੍ਰੇਮ। ਅਜ਼ = ਆਦਿਕ। ਮੁਸ਼ਕ = ਕਸ-
ਤੂਰੀ। ਹਮ = ਆਂ। ਖ਼ਮਰ = ਮਦ। ਖੂ = ਪੁਰਖ ਅਹਿੰਸਾ। ਕਿ = ਵਾਧੂ ਪਦ
ਪਿਨਹਾਂ = ਲੁਕਿਆ। ਨਮਾਂਦ ਅਸਤ = ਨਹੀਂ ਰਹਿੰਦਾ ਹੈ।
ਆਮਦ = ਔਂਦਾ ਹੈ। ਬਿਰੂੰ = ਬਾਹਰ।

ਭਾਵ—ਕਿਉਂ ਜੋ ਪ੍ਰੇਮ ਅਤੇ ਕਸਤੂਰੀ ਅਰ ਮਦ ਅਰ ਪੁਰਖ ਹੱਤ੍ਯਾ ਆਦਿਕ ਲੁਕੇਵੇਂ ਨਹੀਂ ਰਹਿੰਦੇ ਪਰਗਟ ਹੋ ਜਾਂਦੇ ਹਨ॥੫੪॥

ਬਸ਼ਹਰ ਅੰਦਰੂੰ ਗਸ਼ਤ ਸ਼ੋਹਰਤ ਪਦੀਦ॥
ਕਿ ਆਜ਼ਾਦ ਖ਼ੁਦ ਸ਼ਾਹਓ ਦੁਖ਼ਤਰ ਵਜ਼ੀਰ॥੫੫॥

ਬ = ਵਿਚ। ਸ਼ਹਰ = ਨਗਰੀ। ਅੰਦਰੂੰ = ਵਿਚ। (ਵਾਧੂ ਪਦ) ਗਸ਼ਤ = ਹੋਈ।