ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੮੫)

ਹਿਕਾਯਤ ਦਸਵੀਂ

ਸ਼ੋਹਰਤ = ਸੋਇ। ਪਦੀਦ = ਪਰਗਟ। ਕਿ = ਜੋ। ਆਜ਼ਾਦ = ਖੁਲ੍ਹੇ।
ਸ਼ੁਦ = ਹੋਇ। ਸ਼ਾਹ = ਰਾਜਾ। ਓ = ਅਤੇ। ਦੁਖ਼ਤਰ = ਪੁਤ੍ਰੀ। ਵਜ਼ੀਰ = ਮੰਤ੍ਰੀ।

ਭਾਵ—ਸਾਰੀ ਨਗਰੀ ਵਿਚ ਏਹ ਸੋਇ ਪਰਗਟ ਹੋ ਗਈ ਜੋ ਰਾਜਾ ਅਤ ਮੰਤ੍ਰੀ ਦੀ ਪਤ੍ਰੀ ਖੁਲ੍ਹੇ ਹੋ ਗਏ ਹਨ॥੫੫॥

ਸ਼ੁਨੀਦ ਈਂ ਸੁਖ਼ਨ ਸ਼ਾਹ ਦੁਕਿਸ਼ਤੀ ਬਿਖ਼੍ਵਾਂਦ॥
ਜੁਦਾ ਬਰਜੁਦਾ ਹਰਦੋ ਕਿਸ਼ਤੀ ਨਿਸ਼ਾਂਦ॥੫੬॥

ਸ਼ੁਨੀਦ = ਸੁਣੀ। ਈਂ = ਏਹ। ਸੁਖ਼ਨ = ਗਲ। ਸ਼ਾਹ = ਰਾਜਾ। ਦੁ = ੨।
ਕਿਸ਼ਤੀ = ਬੇੜੀ। ਬਿ = ਵਾਧੂ ਪਦ। ਖ਼੍ਵਾਂਦ = ਸੱਦੀ। ਜੁਦਾ ਜੁਦਾ = ਕੱਲਾ ੨।
ਬਰ = ਉਤੇ। ਕਿਸ਼ਤੀ = ਬੇੜੀ। ਨਿਸ਼ਾਂਦ = ਬਠਾਏ।

ਭਾਵ—ਰਾਜੇ ਨੇ ਇਹ ਗਲ ਸੁਣੀ ਅਤੇ ਦੋ ਬੇੜੀਆਂ ਮੰਗਾਕੇ ਦੋਹਾਂ ਨੂੰ ਕੱਲੇ ੨ ਬੇੜੀ ਉਤੇ ਬਠਾਇਆ॥੫੬॥

ਰਵਾਂ ਕਰਦ ਓਰਾ ਬਦਰੀਯਾ ਅਜ਼ੀਮ॥
ਦੋ ਕਿਸ਼ਤੀ ਯਕੇ ਸ਼ੁਦ ਹਮ ਮੌਜ ਬੀਮ॥੫੭॥

ਰਵਾਂ ਕਰਦ = ਤੋਰ ਦਿੱਤਾ। ਓਰਾ = ਓਨ੍ਹਾਂ ਨੂੰ ਬ = ਵਿਚ। ਦਰੀਯਾ = ਨਦੀ
ਅਜ਼ੀਮ = ਵੱਡਾ। ਦੋ = ੨। ਕਿਸ਼ਤੀ = ਬੇੜੀ। ਯਕੇ = ਇਕ ਸ਼ੁਦ = ਹੋਈ।
ਹਮਹ = ਸਾਰੇ। ਮੌਜ ਬੀਮ = ਡਰਾਉਣੀ ਠਾਠ।

ਭਾਵ—ਓਨ੍ਹਾਂ ਨੂੰ ਵੱਡੇ ਨੱਦ ਵਿਚ ਠੇਲ ਦਿਤਾ (ਭਰ) ਡਰੌਣੀਆਂ ਠਾਠਾਂ ਨਾਲ ਦੋਨੋਂ ਬੇੜੀਆਂ ਇਕ ਹੋ ਗਈਆਂ (ਕੱਠੀਆਂ ਹੋ ਗਈਆਂ)॥੫੭॥

ਦੋ ਕਿਸ਼ਤੀ ਯਕੇ ਸ਼ੁਦ ਬਹੁਕਮਿ ਅਲਾਹ॥
ਬਯਕ ਜਾ ਦਰਾਮਦ ਹਮਾਂ ਸ਼ਮਸੁ ਮਾਹ॥੫੮॥

ਦੋ = ੨। ਕਿਸ਼ਤੀ = ਬੇੜੀ। ਯਕੇਸ਼ੁਦ = ਕੱਠੀਆਂ ਹੋਈਆਂ। ਬ = ਨਾਲ।
ਹੁਕਮਿ = ਆਗਿਆ। ਅਲਾਹ = ਪਰਮੇਸ਼ਰ। ਬ = ਵਿਚ। ਯਕ ਜਾ = ਇਕ ਥਾਂ
ਦਰਾਮਦ = ਹੋ ਗਏ। ਹਮਾਂ = ਓਹ। ਸ਼ਮਸੁ = ਸੂਰਜ। ਓ = ਅਤੇ। ਮਾਹ = ਚੰਦ੍ਰਮਾਂ।

ਭਾਵ—ਅਕਾਲ ਪੁਰਖ ਦੀ ਆਗਿਆ ਨਾਲ ਦੋਨੋਂ ਬੇੜੀਆਂ ਕੱਠੀਆਂ ਹੋ ਗਈਆਂ ਅਤੇ ਓਹ ਸੂਰਜ ਅਤੇ ਚੰਦ੍ਰ੍ਮਾਂ (ਰਾਜੇ ਦਾ ਪੁਤ੍ਰ ਅਤੇ ਮੰਤ੍ਰਾਂ ਦੀ ਪੁਤਰੀ) ਇਕ ਥਾਂ ਹੋ ਗਏ॥੫੮॥

ਬਿਬੀਂ ਕੁਦਰਤਿ ਕਿਰਦਗਾਰਿ ਅਲਾਹ॥
ਦੋ ਤਨਰਾ ਯਕੇ ਕਰਦ ਅਜ਼ ਹੁਕਮਿ ਸ਼ਾਹਿ॥੫੬॥