ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/186

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੮੬)

ਹਿਕਾਯਤ ਦਸਵੀਂ

ਬਿ = ਵਾਧੂ ਪਦ। ਬੀਂ = ਦੇਖ। ਕੁਦਰਤ = ਭਾਣਾ। ਇ = ਦਾ। ਕਿਰਦਗਾਰਿ = ਕਰਤਾ
ਅਲਾਹ = ਪਰਮੇਸ਼ਰ। ਦੋ = ੨। ਤਨ = ਸਰੀਰ। ਰਾ = ਨੂੰ। ਯਕੇ = ਇਕ।
ਕਰਦ = ਕੀਤਾ। ਅਜ਼ = ਨਾਲ। ਹੁਕਮ = ਆਗਿਆ।
ਇ = ਦੀ। ਸ਼ਾਹਿ = ਰਾਜਾ।(ਪਰਮੇਸਰ)।

ਭਾਵ—ਕਰਨ ਕਾਰਣ ਪਰਮੇਸ੍ਵਰ ਦਾ ਭਾਣਾ ਦੇਖੋ ਕਿ ਪਰਮੇਸਰ ਦੀ ਆਗ੍ਯ ਨਾਲ ਦੋਹਾਂ ਸਰੀਰਾਂ ਨੂੰ ਅਕੱਠੇ ਕਰ ਦਿੱਤਾ॥੫੯॥

ਦੋ ਕਿਸ਼ਤੀ ਦਰਾਮਦ ਬ ਯਕ ਜਾ ਦੋ ਤਨ॥
ਚਰਾਗ਼ਿ ਅਰਬ ਆਫ਼ਤਾਬਿ ਯਮਨ॥੬੦॥

ਦੋ = ੨। ਕਿਸ਼ਤੀ = ਬੇੜੀ। ਦਰਾਮਦ = ਹੋਈ। ਬ = ਵਾਧੂ ਪਦ। ਯਕਜਾਂ = ਇਕ
ਥਾਓਂ। ਦੋਤਨ = ਦੋ ਪੁਰਖ ਸਰੀਰ। ਚਰਾਗ਼ = ਦੀਵਾ। ਇ = ਦਾ।
ਅਰਬ = ਇਕ ਦੇਸ ਦਾ ਨਾਉਂ ਹੈ। ਆਫ਼ਤਾਬ = ਸੂਰਜ। ਇ = ਦਾ।
ਯਮਨ = ਦੇਸ ਦਾ ਨਾਓਂ।

ਭਾਵ—ਦੋਨੋਂ ਸਰੀਰ ਦੋਹਾਂ ਬੇੜੀਆਂ ਵਿਚੋਂ ਕੱਠੇ ਹੋ ਗਏ ਅਰਬ ਦਾ ਦੀਵਾ ਅਤੇ ਯਮਨ ਦਾ ਸੂਰਜ॥੬੦॥

ਬ ਰਫ਼ਤੰਦ ਕਿਸ਼ਤੀ ਬ ਦਰਯਾਇ ਗ਼ਾਰ॥
ਬ ਮੌਜ ਅੰਦ੍ਰ ਆਮਦ ਚੋਬਰਗਿ ਬਹਾਰ॥੬੧॥

ਬਰਫ਼ਤੰਦ = ਚਲ ਪਏ। ਕਿਸ਼ਤੀ = ਬੇੜੀ। ਬ = ਵਿਚ। ਦਰਯਾਇ ਗਾਰ = ਡੂੰਘੀ
ਨਦੀ। ਬ = ਵਿਚ। ਮੌਜ = ਲਹਰ। ਅੰਦਰ = ਵਾਧੂ ਪਦ। ਆਮਦ = ਆਈ।।
ਚੋ = ਵਾਂਙੂ। ਬਰਗਿ ਬਹਾਰ = ਬਸੰਤ ਰੁੱਤ ਦਾ ਪੱਤਾ।

ਭਾਵ—(ਉਥੋਂ) ਚੱਲ ਪਏ (ਅਤੇ) ਬੇੜੀ ਡੂੰਘੇ ਨਦ ਵਿਚ ਬਸੰਤ ਦੇ ਪੱਤ੍ਰ ਵਾਂਗੂੰ ਲਹਿਰਾਂ ਵਿਚ ਆਇ ਗਈ (ਡੋਲਨ ਲੱਗੀ)॥੬੧॥

ਯਕੇ ਅਯਦਹਾ ਬੂਦ ਆਂ ਜਾ ਨਸ਼ਸਤ॥
ਬ ਖ਼ੁਰਦਨ ਦਰਾਮਦ ਵਜ਼ਾਂ ਕਰਦ ਜਸਤ॥੬੨॥

ਯਕੇ = ਇਕ। ਅਯਦਹਾ = ਸਰਾਲ। ਬੂਦ = ਸੀ। ਆਂਜਾ = ਉਥੇ। ਨਸ਼ਸਤ = ਬੈਠਾ
ਬ = ਲਈ। ਖ਼ੁਰਦਨ = ਖਾਣਾ। ਦਰਾਮਦ = ਆਇਆ। ਵ = ਅਤੇ। ਜਾਂ = (ਅਜ਼ {
ਆਂ) ਉਸ ਲਈ।ਕਰਦ = ਕੀਤੀ। ਜਸਤ = ਛਾਲ।

ਭਾਵ—ਇਕ ਸਰਾਲ (ਵੱਡਾ ਸਰਪ) ਉਥੇ ਬੈਠਾ ਸੀ ਓਹ ਖਾਣੇ ਨੂੰ ਆਇਆ (ਅਤੇ) ਇਸ ਲਈ ਛਾਲ ਮਾਰੀ॥੬੨॥