ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/188

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੮੮)

ਹਿਕਾਯਤ ਦਸਵੀਂ

ਭਾਵ—ਸਰਪ ਅਤੇ ਡਾਇਣ ਦੀ ਅਜੇਹੀ ਲੜਾਈ ਹੋਈ ਜੋ ਈਸ਼੍ਵਰ ਦੀ ਆਗ੍ਯਾ ਨਾਲ ਕੋਈ ਬਾਹਰ ਨਾ ਆਯਾ (ਅਰਥਾਤ ਦੋਨੋਂ ਸਰਪ ਤੇ ਬਲਾ) ਮਰ ਗਏ॥੬੬॥

ਚੁਨਾ ਮੌਜ ਖ਼ੇਜ਼ਦ ਜ਼ ਦਰਿਯਾ ਅਜ਼ਂੀਂਮ॥
ਕਿ ਦੀਗਰ ਨ ਦਾਨਿਸ਼ਤ ਜੁਜ ਯਕ ਕਰੀਮ॥੬੭॥

ਚੁਨਾ = ਅਜੇਹੀ। ਮੌਜ = ਲਹਿਰ। ਖੇਜ਼ਦ = ਉਠਦੀ ਹੈ। ਜ਼ = ਤੇ।
ਦਰਿਯਾਅਜ਼ੀਮ = ਵੱਡਾ ਨੱਦ। ਕਿ = ਜੋ। ਗਰ = ਦੂਜਾ। ਨ ਦਾਨਿਸ਼ਤ = ਨਹੀਂ
ਜਾਣਦਾ। ਜੁਜ਼ = ਬਿਨਾਂ। ਯਕ = ਇਕ। ਕਰੀਮ = ਦਿਆਲੂ।

ਭਾਵ—ਵੱਡੇ ਨੱਦ ਤੇ ਅਜੇਹੀਆਂ ਛੱਲਾਂ ਉਠਦੀਆਂ ਹਨ ਜੋ ਬਿਨਾਂ ਇਕ ਦਿਆਲੂ ਤੋਂ ਦੂਜਾ ਕੋਈ ਨਹੀਂ ਜਾਣਦਾ॥ ੬੭॥

ਰਵਾਂ ਗਸ਼ਤ ਕਿਸ਼ਤੀ ਬ ਮੋਜਿ ਬਲਾ॥
ਬਰਾਇ ਖ਼ਲਾਸੀ ਜ਼ ਰਹਮਤ ਖ਼ੁਦਾ॥੬੮॥

ਰਵਾਂ ਗਸ਼ਤ = ਤੁਰ ਪਈ। ਕਿਸ਼ਤੀ = ਬੇੜੀ। ਬ = ਵਿਚ। ਮੌਜ = ਨਾਲ
ਇ = ਦੇ। ਬਲਾ = ਬਿਪਤਾ। ਬਰਾਇ = ਲਈ। ਖ਼ਲਾਸੀ = ਛੁਟਕਾਰਾ।
ਜ਼ = ਤੇ। ਰਹਮਤ = ਦਇਆ। ਖ਼ੁਦਾ = ਪ੍ਰਮੇਸ਼੍ਵਰ।

ਭਾਵ—ਬੇੜੀ ਵੱਡੀ ਡਰੌਣੀ ਠਾਠਾਂ ਵਿਚ ਤੁਰ ਪਈ, ਛੁਟਕਾਰੇ ਲਈ ਈਸ਼੍ਵਰ ਤੇ ਦਇਆ (ਮੰਗਦੇ ਸਨ)॥ ੬੮॥

ਬ ਆਖ਼ਿਰ ਹਮ ਅਜ਼ ਹੁਕਮਿ ਪਰਵਰਦਗਾਰ॥
ਕਿ ਕਿਸ਼ਤੀ ਬਰਾਮਦ ਜ਼ ਦਰਿਯਾ ਕਨਾਰ॥੬੯॥

ਬ = ਵਾਧੂ। ਆਖ਼ਿਰ = ਓੜਕ। ਹਮ = ਨੂੰ। ਅਜ਼ = ਨਾਲ। ਹੁਕਮ = ਪ੍ਰਵਾਨਗੀ।
ਇ = ਦੇ। ਪਰਵਰਦਗਾਰ = ਪਾਲਣੇ ਵਾਲਾ। ਕਿ = ਜੋ। ਕਿਸ਼ਤੀ = ਬੇੜੀ
ਬਰਾਮਦ = ਨਿਕਲੀ। ਜ਼ = ਤੇ। ਦਰਿਯਾ = ਨੱਦ। ਕਨਾਰ = ਕੰਢਾ।

ਭਾਵ—ਓੜਕ ਨੂੰ ਪ੍ਰਿਤਪਾਲੂ ਦੀ ਆਗਿਆ ਨਾਲ ਬੇੜੀ ਕੰਢੇ ਆ ਨਿਕਲੀ॥੬੯॥

ਕਿ ਬੇਰੂੰ ਬਰਾਮਦ ਅਜਾਂ ਹਰਦੋ ਤਨ॥
ਨਿਸ਼ਸਤਹ ਲਬਿ ਆਬਿ ਦਰਿਯਾ ਯਮਨ॥੭੦॥