ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੮੯)

ਹਿਕਾਯਤ ਦਸਵੀਂ

ਕਿ = ਅਤੇ। ਬਰਾਮਦ = ਨਿਕਲੇ। ਅਜ਼ਾਂ = ਉਸਤੇ। ਹਰਦੋ ਤਨ = ਦੋਨੋਂ
ਸਰੀਰ। ਨਿਸ਼ਸਤਹ = ਬੈਠੇ। ਲਬ = ਕੰਢਾ। ਇ = ਦੇ। ਆਬ = ਪਾਣੀ।
ਇ = ਦੇ। ਦਰਿਯਾ = ਨੱਦ। ਯਮਨ = ਦੇਸ ਦਾ ਨਾਉਂ।

ਭਾਵ—ਅਤੇ ਉਸ (ਬੇੜੀ) ਵਿਚੋਂ ਦੋਨੋਂ ਜਣੇ ਨਿਕਲੇ ਅਰ ਯਮਨ ਨਦੀ ਦੇ ਪਾਣੀ ਦੇ ਕੰਢੇ ਬੈਠ ਗਏ॥੭੦॥

ਦਰਾਮਦ ਯਕੇ ਸ਼ੇਰ ਦੀਦਨ ਸ਼ਿਤਾਬ॥
ਬਖ਼ੁਰਦਨ ਅਜ਼ਾਂ ਹਰਦੋ ਤਨ ਰਾ ਕਬਾਬ॥੭੧॥

ਦਰਾਮਦ = ਆਇਆ। ਯਕੇ - ਇਕ। ਸ਼ੇਰ = ਸ਼ੀਂਹ। ਦੀਦਨ = ਦੇਖਣਾ।
ਸ਼ਿਤਾਬ = ਛੇਤੀ। ਬ = ਪਦ ਜੋੜਕ। ਖ਼ੁਰਦਨ = ਖਾਣਾ। ਅਜ਼ਾਂ = ਲਈ।
ਹਰਦੋ ਤਨ = ਦੋਨੋਂ ਜਣੇ। ਰਾ = ਦੇ। ਕਬਾਬ = ਭੁੰਨਿਆਂ ਹੋਇਆ ਮਾਸ

ਭਾਵ—ਇਕ ਸ਼ੀਂਹ ਦੇਖਦੇ ਸਾਰ ਆਇਆ ਉਨ੍ਹਾਂ ਦੋਹਾਂ ਜਣਿਆਂ ਦੇ ਮਾਸ ਖਾਣ ਲਈ॥੭੧॥

ਜ਼ਿ ਦਰਿਯਾ ਬਰਾਮਦ ਜ਼ ਮਗ਼ਰੇ ਅਜ਼ੀਮ॥
ਖ਼ੁਰਮ ਹਰਦੋ ਤਨਰਾ ਬ ਹੁਕਮੇ ਕਰੀਮ॥੭੨॥

ਜ਼ਿ = ਤੇ। ਦਰਿਯਾ = ਨੱਦ। ਬਰਾਮਦ = ਨਿਕਲਿਆ। ਜ਼ = ਵਾਧੂ ਪਦ
ਜੋੜਕ। ਮਗਰ = ਸੰਸਾਰ। ਏ = ਉਸਤਤੀ ਸੰਬੰਧੀ। ਅਜ਼ੀਮ = ਵੱਡਾ।
ਖ਼ੁਰਮ = ਮੈਂ ਖਾਵਾਂ। ਹਰਦੋ ਤਨ = ਦੋਨੋਂ ਸਰੀਰ। ਰਾ = ਨੂੰ। ਬ = ਨਾਲ।
ਹੁਕਮ = ਆਗ੍ਯਾਾ। ਏ = ਦੀ। ਕਰੀਮ = ਕ੍ਰਿਪਾਲੂ

ਭਾਵ— ਅਤੇ (ਉਸੇ ਸਮੇਂ) ਨਦੀ ਵਿਚੋਂ ਇਕ ਵੱਡਾ ਸੰਸਾਰ ਨਿਕਲਿਆ ਭਈ ਮੈਂ ਦੋਨਾਂ ਸਰੀਰਾਂ ਨੂੰ ਪਰਮੇਸ਼੍ਵਰ ਦੀ ਆਗਿਆ ਨਾਲ ਖਾਵਾਂ॥੭੨॥

ਬਜਾਇਸ਼ ਦਰਾਮਦ ਜ਼ ਸ਼ੇਰੇ ਸ਼ਿਤਾਬ॥
ਗਜ਼ੰਦਸ਼ ਹਮੀਂ ਬਰਦ ਬਰ ਰੋਦਿ ਆਬ॥੭੩॥

ਬ = ਵਾਧੂ ਪਦ ਜੋੜਕ। ਜਾਇ= ਥਾਉਂ। ਸ਼ = ਉਸ। ਦਰਾਮਦ = ਆਇਆ।
ਜ = ਨਾਲ। ਸ਼ੇਰੇ = ਇਕ ਸ਼ੀਂਹ। ਸ਼ਿਤਾਬ = ਛੇਤੀ। ਗਜ਼ੰਦ = ਛਾਲ।
ਸ਼ = ਉਸ। ਹਮੀਂ ਬੁਰਦ = ਮਾਰੀ। ਬਰ = ਉਤੇ। ਰੋਦ = ਨਦੀ। ਇ = ਦੇ। ਆਬ = ਪਾਣੀ।

-

ਭਾਵ— ਓਸ ਥਾਂ ਇਕ ਸ਼ੇਰ ਛੇਤੀ ਨਾਲ ਆਇਆ ਅਤੇ ਪਾਣੀ ਦੇ ਨੱਦ ਉਤੇ ਛਾਲ ਮਾਰੀ॥੭੩॥

ਬਪੇਚਦ ਸਰਓ ਅਜ਼ ਖ਼ਤਾ ਗਸ਼ਤ ਸ਼ੇਰ॥