ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੯੦)

ਹਿਕਾਯਤ ਦਸਵੀਂ

ਬਦਹਨਿ ਦਿਗਰ ਦੁਸ਼ਮਨ ਉਫ਼ਤਦ ਦਲੇਰ॥੭੪॥

ਬ = ਵਾਧੂ। ਪੇਚਦ-ਫੇਰਨਾ। ਸਰ = ਸੀਸ। ਅਜ਼ = ਤੇ। ਖ਼ਤਾ = ਨਿਸਫਲ।
ਗਸ਼ਤ = ਹੋਇਆ। ਸ਼ੇਰ-ਸ਼ੀਂਹ। ਬ = ਵਿਚ। ਦਹਨ = ਮੁਖ। ਇ = ਦੇ।
ਦਿਗਰ = ਦੂਜਾ। ਦੁਸ਼ਮਨ = ਵੈਰੀ। ਉਫ਼ਤਦ-ਡਿਗਿਆ। ਦਲੇਰ = ਸੂਰਮਾ।

ਭਾਵ—ਸਿਰ ਫੇਰਨੇ ਨਾਲ ਸ਼ੀਂਹ ਦੀ ਝਪਟ ਨਿਸਫਲ ਗਈ ਅਤੇ ਓਹ ਸੂਰਮਾ ਦੂਜੇ ਵੈਰੀ (ਸੰਸਾਾਰ) ਦੇ ਮੂੰਹ ਵਿਚ ਜਾ ਪਿਆ॥੭੪॥

ਬਗੀਰਦ ਮਗਰ ਦਸਤਿ ਸ਼ੇਰੇ ਸ਼ਿਤਾਬ॥
ਬ ਬੁਰਦੰਦ ਓਰਾ ਕਸ਼ੀਦਹ ਦਰ ਆਬ॥ ੭੫॥

ਬਗ਼ੀਰਦ = ਫੜਿਆ। ਮਗ਼ਰ = ਸੰਸਾਰ। ਦਸਤ = ਹੱਥ। ਇ = ਦਾ।
ਸ਼ੇਰ = ਸ਼ੀਂਹ। ਏ = ਇਕ। ਸ਼ਿਤਾਬ = ਛੇਤੀ। ਬਬੁਰਦੰਦ = ਲੈ ਗਿਆ।
ਓਰਾ = ਉਹਨੂੰ। ਕਸ਼ੀਦਹ = ਖਿਚਕੇ। ਦਰ = ਵਿਚ। ਆਬ = ਪਾਣੀ।

ਭਾਵ—ਮਗਰਮੱਛ ਨੇ ਸ਼ੀਂਹ ਦਾ ਇਕ ਹੱਥ ਛੇਤੀ ਫੜ ਲਿਆ ਅਤੇ ਉਹਨੂੰ ਪਾਣੀ ਵਿਚ ਖਿਚਕੇ ਲੈ ਗਿਆ॥੭੫॥

ਬਿ ਬੀਂ ਕੁਦਰਤਿ ਕਿਰਦਗਾਰ ਜਹਾਂ॥
ਕਿ ਈਂ ਰਾ ਬਿਬਖ਼ਸ਼ੀਦ ਕੁਸ਼ਤਸ਼ ਅਜ਼ਾਂ।੭੬॥

ਬਿ = ਵਾਧੂ ਪਦ। ਬੀਂ = ਦੇਖ। ਕੁਦਰਤ = ਭਾਣਾ। ਇ = ਦਾ।
ਕਿਰਦਗ਼ਾਰ = ਕਰਤਾ। ਇ = ਦਾ। ਜਹਾਂ = ਜਗਤ | ਕਿ = ਜੋ।
ਈਂ ਰਾ = ਇਸਨੂੰ।। ਬਿ = ਵਾਧੂ ਪਦ ਜੋੜਕ। ਬਖ਼ਸ਼ੀਦ = ਰਖ੍ਯਾ ਕੀਤੀ।
ਕੁਸ਼ਤ = ਮਾਰਿਆ। ਸ਼ = ਉਸ। ਅਜ਼ਾਂ = (ਅਜ਼ ਆਂ) ਉਨ੍ਹਾਂ।

ਭਾਵ—ਜਗਤ ਦੇ ਕਰਤੇ ਦਾ ਭਾਣਾ ਦੇਖ ਜੋ ਇਸਦੀ ਰਖਿਆ ਕੀਤੀ ਅਤੇ ਉਸਨੇ ਉਨ੍ਹਾਂ ਨੂੰ (ਸ਼ੇਰ ਨੂੰ ਮਗਰ ਮੱਛ ਨੇ) ਮਾਰਿਆ॥੭੬॥

ਬਿ ਰਫ਼ਤੰਦ ਹਰਦੋ ਬ ਹੁਕਮਿ ਅਮੀਰ॥
ਯਕੇ ਸ਼ਾਹਜ਼ਾਦਹ ਵ ਦੁਖ਼ਤਰ ਵਜ਼ੀਰ॥੭੭॥

ਬਿ = ਵਾਧੂ। ਰਫ਼ਤੰਦ = ਤੁਰ ਪਏ। ਹਰਦੋ = ਦੋਨੋਂ। ਬ = ਨਾਲ
ਹੁਕਮ = ਆਗਯਾ। ਇ = ਦੀ। ਅਮੀਰ = ਵੱਡਾ। ਯਕੇ = ਇਕ। ਸ਼ਾਹ-
ਜ਼ਾਦਹ = ਰਾਜ ਪੁਤ੍ਰ। ਵ = ਅਤੇ। ਦੁਖ਼ਤਰ = ਲੜਕੀ। ਵਜ਼ੀਰ = ਮੰਤ੍ਰੀ।

ਭਾਵ—ਵਡੇ (ਪਰਮੇਸ਼੍ਵਰ) ਦੀ ਆਗਿਆ ਨਾਲ ਦੋਨੋਂ ਤੁਰ ਪਏ ਇਕ ਰਾਜ ਪੁਤ੍ਰ ਅਤੇ ਮੰਤ੍ਰੀ ਦੀ ਪੁਤ੍ਰੀ॥੭੭॥