ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੯੧)

ਹਿਕਾਯਤ ਦਸਵੀਂ

ਬਿਉਫ਼ਤਾਦ ਹਰਦੋ ਬਦਸ਼ਤਿ ਅਜ਼ੀਮ॥
ਨ ਸ਼ਾਇਦ ਦਿਗਰ ਦੀਦ ਜੁਜ਼ ਯਕ ਕਰੀਮ॥੭੮॥

ਬਿ = ਵਾਧ। ਉਫ਼ਤਾਦ = ਪੈ ਗਏ। ਹਰਦੋ = ਦੋਨੋਂ। ਬ = ਵਿਚ।
ਦਸਤ = ਉਜਾੜ। ਏ = ਇਕ। ਅਜ਼ੀਮ = ਵੱਡੀ। ਨ = ਨਹੀਂ। ਸ਼ਾਇਦ-
ਦੀਦ = ਦੇਖ਼ ਸਕੇ। ਦਿਗਰ = ਦੂਜਾ। ਜੁਜ਼ = ਬਿਨਾਂ।
ਯਕ = ਇਕ। ਕਰੀਮ = ਦਿਆਲੂ।

ਭਾਵ—ਦੋਨੋਂ ਇਕ ਵੱਡੀ ਉਜਾੜ ਵਿਚ ਪੈ ਗਏ ਜਿਥੇ ਬਿਨਾਂ, ਇਕ ਪਰਮੇਸ਼ਰ ਤੋਂ ਦੂਜਾ ਦ੍ਰਿਸ਼ਟੀ ਗੋਚਰੇ ਨਹੀਂ ਸੀ॥੨੮॥

ਬ ਮੁਲਕਿ ਹਬਸ਼ ਆਮਦ ਆਂ ਨੇਕ ਖੋਇ॥
ਯਕੇ ਸ਼ਾਹਜ਼ਾਦਹ ਦਿਗਰ ਖ਼ੂਬ ਰੋਇ॥੭੯॥

ਬ = ਵਿਚ। ਮੁਲਕ = ਦੇਸ। ਇ = ਦੇ। ਹਬਸ਼ = ਦੇਸ ਜਾਤੀ ਦਾ ਨਾਉਂ।
ਆਮਦ = ਆਏ। ਆਂ = ਓਹ। ਨੇਕ ਖੋਇ = ਭਲੇ ਸੁਭਾਉ ਵਾਲੇ। ਯਕੇ = ਇਕ।
ਸ਼ਾਹਜ਼ਾਦਹ = ਰਾਜ ਪੁਤ੍ਰ। ਦਿਗਰ ਦੂਜੀ। ਖ਼ੂਬਰੋਇ = ਸੁੰਦ੍ਰੀ

ਭਾਵ—ਉਹ ਭਲੇ ਸੁਭਾਉ ਵਾਲੇ ਹਬਸ਼ੀਆਂ ਦੇ ਦੇਸ ਵਿਖੇ ਆਏ ਇਕ ਰਾਜ ਪੁਤ੍ਰ ਦੂਸਰੀ ਸੁੰਦਰੀ (ਮੰਤ੍ਰੀ ਦੀ ਪੁਤ੍ਰੀ)॥੭੯॥

ਦਰਾਂਜਾ ਬਿਆਮਦ ਕਿ ਬਿਨਸ਼ਸਤਹ ਸ਼ਾਹ॥
ਨਸ਼ਸਤੰਦ ਸ਼ਬਰੰਗ ਜ਼ਰਰੀਂ ਕਲਾਹ॥੮੦॥

ਦਰਾਂਜਾ = ਉਸ ਥਾਂ ਵਿਖੇ। ਬਿਆਮਦ = ਆਏ। ਕਿ = ਜੋ। ਬਿਨਸ਼ਸਤਹ = ਬੈਠਾ
ਸੀ। ਸ਼ਾਹ = ਰਾਜਾ। ਨਸ਼ਸਤੰਦ = ਬੈਠ ਗਏ। ਸ਼ਬਰੰਗ = ਰਾਤ੍ਰੀ ਵਰਨ
(ਕਾਲਾ)। ਜ਼ਰਦੀਂ = ਸੁਨਹਿਰੀ। ਕੁਲਾਹ = ਛਤ੍ਰ

ਭਾਵ—ਉਸ ਥਾਂ ਆਏ ਅਤੇ ਬੈਠ ਗਏ ਜਿਥੇ ਰਾਜਾ ਰਾਤੀ ਵਰਨ (ਕਿਸ਼ਨ ਵਰਨ) ਅਤੇ ਸੁਨਹਿਰੀ ਛਤ੍ਰ ਵਾਲਾ ਬੈਠਾ ਸੀ॥੮੦॥

ਬਿਦੀਦੰਦ ਓਰਾ ਬਿਖ੍ਵਾਂਦੰਦ ਪੇਸ਼॥
ਬ ਗੁਫਤੰਦ ਐ ਸ਼ੇਰ ਆਜ਼ਾਦ ਕੇਸ॥੮੧॥

ਬਿਦੀਦੰਦ = ਦੇਖਿਆ। ਓਰਾ = ਉਸਨੂੰ। ਬਿਖ੍ਵਾਂਦੰਦ = ਬੁਲਾਇਆ। ਪੇਸ਼ = ਪਾਸ
ਬ = ਵਾਧੂ। ਗੁਫ਼ਤੰਦ = ਆਖਿਆ। ਐ = ਹੇ। ਸ਼ੇਰ = ਸ਼ੀਂਹ।
ਆਜ਼ਾਦ = ਖੁਲਾ। ਕੇਸ਼ = ਧਰਮ।

ਭਾਵ—ਉਸਨੂੰ ਦੇਖਿਆ ਅਤੇ ਪਾਸ ਬੁਲਾਇਆ ਅਰ ਆਖਿਆ ਹੇ ਖੁਲੇ ਧਰਮਾਂ ਵਾਲੇ ਸੂਰਮੇ॥੮੦॥