ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/192

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੯੨)

ਹਿਕਾਯਤ ਦਸਵੀਂ

ਜ਼ ਮੁਲਕੇ ਕੁਦਾਮੀ ਤੋ ਬਾਮਨ ਬਿਗੋਇ॥
ਚਿ ਨਾਮੇ ਕਿਰਾ ਤੋ ਬਈਂ ਤਰਫ਼ ਜੋਇ॥੮੨॥

ਜ਼ = ਤੇ ਮੁਲਕ = ਦੇਸ। ਏ = ਦੇ। ਕੁਦਾਮ = ਕੌਣ। ਈਂ = ਤੂੰ ਹੈਂ। ਤੋ = ਤੂੰ।
ਬਾਮਨ = ਮੈਨੂੰ। ਬਿਗੋਇ = ਕਹੁ। ਨਾਮੇ = ਨਾਉਂ। ਚਿ = ਕੀ। ਕਿਰਾ = ਕਿਸਨੂੰ
ਤੋ = ਤੂੰ। ਬ = ਵਿਚ। ਬੀਂ = ਇਸ। ਤਰਫ਼ = ਪਾਸੇ। ਜੋਇ = ਢੂੰਡਦਾ ਹੈਂ।

ਭਾਵ—ਤੂੰ ਕੇਹੜੇ ਦੇਸ ਦਾ ਹੈਂ ਤੂੰ ਮੈਨੂੰ ਦੱਸ ਅਤੇ ਤੇਰਾ ਨਾਉਂ ਕੀ ਹੈ ਅਰ ਇਸ ਪਾਸੇ ਵਿਚ ਕਿਸਨੂੰ ਢੂੰਡਦਾ ਹੈਂ॥੮੨॥

ਵਗਰਨਹ ਮਰਾ ਤੋ ਨ ਗੋਈਚੋ ਰਾਸਤ॥
ਕਿ ਮੁਰਦਨ ਸ਼ਿਤਾਬ ਅਸਤ ਏਜ਼ਦ ਗਵਾ ਅਸਤ॥੮੩॥

ਵ = ਅਤੇ। ਗਰ = ਜੇ। ਨਹ - ਨਹੀਂ। ਮਰਾ = ਮੈਨੂੰ। ਤੋ = ਤੂੰ। ਨ = ਨਹੀਂ।
ਗੋਈ = ਕਹੇਂ। ਚੋ = ਅਜੇਹੀ। ਰਾਸਤ = ਸੱਚ। ਕਿ = ਜੋ। ਮਰਦਨ = ਮਰਨਾ।
ਸ਼ਿਤਾਬ = ਸ਼ੀਘਰ। ਅਸਤ = ਹੈ। ਏਜ਼ਦ = ਪਰਮੇਸਰ। ਗਵਾ = ਸਾਖੀ।

ਭਾਵ— ਜੇਕਰ ਤੂੰ ਅਜੇਹੀ (ਗੱਲ) ਸਚ ਨਾ ਕਹੇਂਗਾ (ਤਾਂ ਜਾਣ ਲੈ ਜੋ ਮਰਨਾ ਛੇਤੀ ਹੈ॥੮੩॥

ਸ਼ਾਹਨਸ਼ਾਹ ਪਿਸਰੇਮ ਮਾਯਿੰਦਰਾਂ॥
ਕਿ ਦੁਖ਼ਤਰ ਵਜ਼ੀਰ ਅਸਤ ਈਂ ਨਉਜਵਾਂ॥੮੪॥

ਸ਼ਾਹਨਸ਼ਾਹ = ਚੱਕ੍ਰਵਰਤੀ। ਪਿਸਰ = ਲੜਕਾ। ਏਮ = ਮੈਂ ਹਾਂ। ਮਾਯੰਦਰਾਂ = ਦੇਸ
ਦਾ ਨਾਉਂ। ਕਿ = ਅਤੇ। ਦੁਖ਼ਤਰ = ਪੁਤ੍ਰੀ। ਵਜ਼ੀਰ = ਮੰਤ੍ਰੀ। ਅਸਤ=ਹੈ।
ਈਂ=ਏਹ। ਨਉਜਵਾਂ-ਨਵੀਂ ਮੁਟਿਆਰ।

ਭਾਵ—(ਉਸਨੇ ਕਿਹਾ) ਮੈਂ ਮਯਿੰਦਰਾਂ ਦੇ ਚੱਕ੍ਰਵਰਤੀ ਦਾ ਪੁਤ੍ਰ ਹਾਂ ਅਤੇ ਇਹ ਨਵੀਂ ਮੁਟਿਆਰ ਮੰਤ੍ਰੀ ਦੀ ਪੁਤ੍ਰੀ ਹੈ॥੮੪॥

ਹਕੀਕਤ ਬਗੁਿਫ਼ਤਸ਼ ਜ਼ ਪੇਸ਼ੀਨਹ ਹਾਲ।
ਕਿ ਬਰਵੈ ਚੋ ਬਿਗੁਜ਼ਸਤ ਚੰਦੀਂਜ਼ਵਾਲ॥੮੫॥

ਹਕੀਕਤ = ਵਰਤਾਂਤ। ਬਿ = ਵਾਧੂ। ਗੁਫ਼ਤ = ਕਹਿਆ। ਸ਼ = ਉਸ। ਜ਼ = ਦੀ।
ਪੇਸ਼ੀਨਹ = ਪਹਿਲੇ। ਹਾਲ = ਸਾਖੀ। ਕਿ = ਜੋ। ਬਰਵੈ = ਉਸ ਉੱਤੇ। ਚੋ = ਕਿਸ
ਪ੍ਰਕਾਰ। ਬਿ=ਵਾਧੂ। ਗੁਜ਼ਸ਼ਤ = ਵਰਤਿਆ। ਚੰਦੀਂ = ਐਨਾ। ਜ਼ਵਾਲ= ਘਾਟਾ।

ਭਾਵ—ਉਸਨੂੰ ਪਹਿਲੀ ਸਾਖੀ ਦਾ ਵਿਰਤਾਂਤ ਸੁਣਾਇਆ ਜੋ ਕਿਸੇ ਪ੍ਰਕਾਰ ਉਸ ਉਤੇ ਐਨੀ ਔਖਿਆਈ ਵਰਤ ਗਈ॥੮੫॥